ਹੁਸ਼ਿਆਰਪੁਰ, (ਸੁਖਵਿੰਦਰ, ਅਜੈ) : ਪੰਜਾਬ ਜਲ ਸਰੋਤ ਇੰਪਲਾਈਜ ਯੁਨੀਅਨ (ਟੇਵੂ) ਦੀ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਸੂਬਾ ਜਨਰਲ ਸਕੱਤਰ ਸਤੀਸ਼ ਰਾਣਾ ਨੇ ਦਸਿਆ ਕਿ ਵੱਖ ਵੱਖ ਯੁਨਿਟਾਂ ਦੇ ਆਗੂਆਂ ਵਲੋਂ ਯੂਨਿਟਾਂ ਦੀ ਹੋਈ ਮੈਂਬਰਸ਼ਿਪ ਅਤੇ ਯੂਨਿਟ ਚੋਣਾ ਦੀ ਰਿਪੋਰਟਿੰਗ ਕੀਤੀ।
ਜਿਸ ਤੇ ਜੱਥੇਬੰਦੀ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੌਰਾਨ 31 ਅਗਸਤ ਨੂੰ ਲੁਧਿਆਣਾ ਵਿਖੇ ਜੱਥੇਬੰਦੀ ਦੇ ਹੋ ਰਹੇ ਸੂਬਾ ਇਜਲਾਸ ਲਈ ਵੱਖ ਵੱਖ ਯੁਨਿਟਾਂ ਅਤੇ ਮੁੱਖ ਦਫਤਰ ਨੂੰ ਮੈਂਬਰਸ਼ਿਪ ਦੇ ਅਧਾਰ ਤੇ ਡੈਲੀਗੇਟਾਂ ਦੀ ਵੱੰਡ ਕੀਤੀ ਗਈ। ਸ੍ਰੀ ਰਾਣਾ ਨੇ ਦਸਿਆ ਕਿ ਮੀਟਿੰਗ ਉੋਪਰੰਤ ਜੱਥੇਬੰਦੀ ਦਾ ਵਫਦ ਮੁਲਾਜਮ ਮੰਗਾਂ ਨੂੰ ਲੈ ਕੇ ਪ੍ਰਬੰਧਕ ਨਿਰਦੇਸ਼ਕ ਨੂੰ ਮਿਿਲਆ।
ਜਿੰਨ੍ਹਾਂ ਵਲੋਂ ਮੁੱਲ਼ ਦਫਤਰ ਨਾਲ ਸਬੰਧਤ ਮੁਲਾਜ਼ਮ ਮੰਗਾਂ ਦੇ ਨਿਪਟਾਰੇ ਲਈ ਮੰਡਲ ਇੰਜੀਨੀਅਰ (ਅਮਲਾ) ਨੂੰ ਮੌਕੇ ਤੇ ਹੀ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਜੱਥੇਬੰਦੀ ਦੇ ਆਗੂ ਇਸ਼ਟਪਾਲ ਸਿੰਘ, ਮਨਦੀਪ ਸਿੰਘ ਬੈਂਸ, ਰਮੇਸ਼ ਕੁਮਾਰ, ਨਵਜੋਤ ਸਿੰਘ, ਰਵੀਰਾਜ ਖੰਨਾ, ਰਮਨ ਕੁਮਾਰ, ਅਵਤਾਰ ਸਿੰਘ, ਗੁਰਦਰਸ਼ਨ ਸਿੰਘ, ਪ੍ਰਦੀਪ ਕੁਮਾਰ, ਅਮਿਤ ਕਟੋਚ, ਗੁਰਦੀਪ ਲਾਲ, ਦਵਿੰਦਰ ਸਿੰਘ, ਮੈਡਮ ਰਾਖੀ, ਮੈਡਮ ਰੀਨਾ ਅਹੂਜਾ, ਮੈਡਮ ਇਸ਼ੂ, ਮੈਡਮ ਬਲਦੀਪ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਬਲਜੀਤ ਕੌਰ, ਚੇਅਰਮੈਨ ਸਿੰਘ, ਪ੍ਰਿਥਵੀ, ਮਨਜੀਤ ਸਿੰਗ, ਨਰਾਇਣਦਾਸ, ਰਾਹੁਲ, ਨਰਿੰਦਰ ਮਹਿਤਾ, ਰਾਜ ਕੁਮਾਰ, ਜਬਰ ਸਿੰਘ, ਸੰਜੀਵ ਕਾਮਰ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp