ਹੁਸ਼ਿਆਰਪੁਰ, (ਸੁਖਵਿੰਦਰ, ਅਜੈ) : ਅੱਜ ਇੱਥੇ ਦੇਸ਼ ਦੀਆਂ ਪ੍ਰਮੁੱਖ ਟ੍ਰੇਡ ਯੁਨੀਅਨਾਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਂਗਣਵਾੜੀ, ਭੱਠਾ ਮਜਦੂਰ, ਉਸਾਰੀ ਵਰਕਰਾਂ ਨੇ ਹਿਸਾ ਲਿਆ। ਇਸ ਮੌਕੇ ਸੀਟੂ ਦੇ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਜਦੂਰ ਕਾਨੂੰਨਾ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਬਿੱਲ ਪੇਸ਼ ਕੀਤਾ ਹੈ ਜਿਸ ਦਾ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਡੱਟ ਕੇ ਤਿੱਖਾ ਵਿਰੋਧ ਕੀਤਾ ਹੈ।
ਮੋਦੀ ਸਰਕਾਰ ਨੇ ਮਜਦੂਰਾਂ ਦੇ ਹੱਕ ਵਿੱਚ ਬਣੇ 44 ਕਾਨੂੰਨਾਂ ਜਿੰਨ੍ਹਾਂ ਨੂੰ ਖਤਮ ਕਰਕੇ 4 ਚਾਰ ਕਾਨੂੰਨ ਰੱਖਣ ਦਾ ਬਿੱਲ ਪੇਸ਼ ਕੀਤਾ ਹੈ। ਜਿੰਨ੍ਹਾ ਕਾਨੂੰਨਾਂ ਨੂੰ ਮਜਦੂਰ ਜਮਾਤ ਨੇ ਆਪਣਾ ਖੁਨ ਡੋਲ੍ਹ ਕੇ ਬਣਾਇਆ ਹੈ। ਇਸ ਤੋਂ ਇਹ ਸਾਬਤ ਹੈ ਕਿ ਇਹ ਸਰਕਾਰ ਪੂਜੀ ਪੱਤੀਆਂ, ਜਗੀਰ ਦਾਰਾਂ, ਨਵੇਂ ਬਿਰਲਿਆ ਦੀ ਹਮਾਇਤੀ ਸਰਕਾਰ ਹੈ।
ਜਿੰਨ੍ਹਾਂ ਪੂਜੀ ਪੱਤੀਆਂ ਨੇ ਅਰਬਾਂ ਰੁਪਏ ਮੋਦੀ ਅਤੇ ਮੋਦੀ ਦੀ ਪਾਰਟੀ ਨੂੰ ਦੇ ਕੇ ਜਿਤਾਇਆ ਹੈ ਹੁਣ ਇਹ ਸਰਕਾਰ ਉਨ੍ਹਾਂ ਨੂੰ ਖੁਸ਼ ਕਰ ਰਹੀ ਹੈ। ਇਸ ਮੌਕੇ ਗੁਰਬਖਸ਼ ਕੌਰ, ਧੰਨਪੱਤ, ਸੋਮਨਾਥ ਸਤਨੌਰ, ਮਨਜੀਤ ਕੌਰ, ਨੇ ਕਿਹਾ ਕਿ ਇਹ ਮਜਦੂਰ ਵਿਰੋਧੀ ਬਿਲ ਤੁਰੰਤ ਵਾਪਿਸ ਲਿਆ ਜਾਵੇ, ਘੱਟੋ ਘੱਟ ਉਜਰਤ 18000/- ਰੁਪਏ ਕੀਤੀ ਜਾਵੇ, ਠੇਕੇਦਾਰੀ ਸਿਸਟਮ ਅਤੇ ਆਉਟ ਸੋਰਸਿੰਗ ਰਾਹੀ ਕੰੰਮ ਲੈਣਾ ਬੰਦ ਕੀਤਾ ਜਾਵੇ। ਜੇ ਕਰ ਮੋਦੀ ਦੀ ਸਰਕਾਰ ਮਜਦੂਰ ਵਿਰੋਧੀ ਬਿੱਲ ਵਾਪਿਸ ਨਹੀਂ ਲੈਂਦੀ ਤਾਂ ਦੇਸ਼ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਇਕੱਠੀਆਂ ਹੋ ਕੇ ਆਉਣ ਵਾਲੇ ਸਮੇਂ ਵਿੱਚ ਸੰਗਰਸ਼ਾਂ ਨੂੰ ਤਿੱਖਾ ਕਰਨਗੀਆਂ। ਇਸ ਇਕੱਠ ਨੂੰ ਉਪਰੋਕਤ ੳਾਗੂਆਂ ਤੋਂ ਇਲਾਵਾ ਨੀਲਮ ਬੱਢੋਆਣ, ਭਜਨ ਕੌਰ, ਜਗੀਰ ਕੌਰ, ਗਿਆਨ ਚੰਦ, ਸ਼ਰਜੰਗ ਬਹਾਦਰ ਸਿੰਘ, ਬ੍ਰਿਜਪਾਲ, ਹਰਪਾਲ ਸਿੰਘ, ਮਨਜੀਤ ਕੌਰ ਪੁਰਹੀਰਾਂ, ਸੁਨੀਤਾ ਰਾਣੀ, ਕਮਲੇਸ਼, ਮਨਜੀਤ ਕੌਰ ਗੜ੍ਹਦੀਵਾਲਾ, ਦਲਵੀਰ ਚੰਦ ਨੇ ਸੰਬੋਧਨ ਕੀਤਾ
EDITOR
CANADIAN DOABA TIMES
Email: editor@doabatimes.com
Mob:. 98146-40032 whtsapp