ਹੁਸ਼ਿਆਰਪੁਰ,(ਸੁਖਵਿੰਦਰ, ਅਜੈ) : ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਬੀਤੇ ਦਿਨੀ ਬਲਾਕ-2 ਪੰਡੋਰੀ ਜੋਨ ਦੇ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ। ਇਸ ਬਲਾਕ ਪੱਧਰੀ ਮੀਟਿੰਗ ਵਿੱਚ ਸਬੰਧਤ ਜਿਲਾ ਪਰਿਸ਼ਦ ਬਲਾਕ ਸੰਮਤੀ ਮੈਂਬਰ, ਪੰਚਾਇਤ ਮੈਂਬਰ, ਪਾਰਟੀ ਵਰਕਰ ਅਤੇ ਆਹੁਦੇਦਾਰਾਂ ਨੇ ਭਾਗ ਲਿਆ। ਡਾ. ਰਾਜ ਨੇ ਹਾਜ਼ਰ ਮੈਂਬਰਾਂ ਨੂੰ ਚੱਬੇਵਾਲ ਹਲਕੇ ਖਾਸਕਰ ਬਲਾਕ-2 ਦੇ ਪਿੰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸੇ ਵੀ ਤਰ•ਾਂ ਦੀ ਸਮੱਸਿਆ ਆਉਣ ਤੇ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਉਸਦਾ ਫੌਰੀ ਹੱਲ ਕਰ ਵਿਕਾਸ ਕਾਰਜਾਂ ਵਿੱਚ ਕੋਈ ਵਿਘਨ ਨਾ ਪਵੇ।
ਉਹਨਾਂ ਕਿਹਾ ਕਿ ਚੱਬੇਵਾਲ ਹਲਕੇ ਦਾ ਸਰਬਪੱਖੀ ਵਿਕਾਸ ਉਹਨਾਂ ਦਾ ਉਦੇਸ਼ ਹੈ। ਇਸ ਮੌਕੇ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਿੱਚ ਪੰਜਾਬ ਸਰਕਾਰ ਦੁਆਰਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕਰਨ ਸਬੰਧੀ ਵੀ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤਹਿਤ ਸਾਰੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਾਰੀਆਂ ਸਕੀਮਾਂ ਨੂੰ ਇਕ ਯੋਜਨਾ ਵਿੱਚ ਲਿਆਦਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਵਿਆਕਤੀਆਂ ਤੱਕ ਇਹਨਾਂ ਸਕੀਮਾਂ ਦਾ ਭਰਪੂਰ ਲਾਭ ਪਹੁੰਚ ਸਕੇ।
ਡਾ. ਰਾਜ ਨੇ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਪਿੰਡਾਂ ਦੇ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਇਸ ਇਕ ਯੋਜਨਾ ਬਾਰੇ ਜਾਣੂ ਕਰਵਾ ਕੇ ਹਰ ਯੋਗ ਲਾਭਪਾਤਰੀ ਤੱਕ ਇਸਦਾ ਲਾਭ ਪਹੁੰਚਾਉਣਾ ਯਕੀਨੀ ਬਣਾਈਏ। ਇਸਦੇ ਲਈ ਸਬੰਧਤ ਪ੍ਰਸ਼ਾਸਨਿਕ ਵਿਭਾਗ ਦੁਆਰਾ ਜਲਦ ਹੀ ਕੈਂਪ ਵੀ ਲਗਾਏ ਜਾਣਗੇ। ਇਸ ਮੀਟਿੰਗ ਵਿੱਚ ਡਾ. ਰਾਜ ਕੁਮਾਰ, ਅਨਿਲ ਕੁਮਾਰ, ਮੇਜਰ ਸਰਪੰਚ, ਰਾਜਵਿੰਦਰ ਮਹਿਮੋਵਾਲ, ਹਰਬੰਸ ਕੌਰ ਮਹਿਮੋਵਾਲ, ਹੈਪੀ ਸਿੰਬਲੀ, ਸਰਪੰਚ ਸੰਤ ਪ੍ਰ੍ਰਕਾਸ਼ ਅਤੋਵਾਲ, ਉਸ਼ਾ ਰਾਣੀ, ਮੜੂਲੀ ਬ੍ਰਾਹਮਣਾ, ਪ੍ਰੇਮ ਬੰਗੜ ਫਗਲਾਣਾ, ਕਰਮਜੀਤ ਪਰਮਾਰ, ਜਿਲਾ ਪਰਿਸ਼ਦ ਜਸਵਿੰਦਰ ਠੱਕਰਵਾਲ ਆਦਿ ਪ੍ਰਮੁਖ ਤੌਰ ਤੇ ਸ਼ਾਮਿਲ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp