ਸੰਗਤਾਂ ਵਿੱਚ ਭਾਰੀ ਉਤਸ਼ਾਹ- 6 ਅਗਸਤ ਦਾ ਇੰਤਜਾਰ
ਹੁਸ਼ਿਆਰਪੁਰ,(ਵਿਕਾਸ ਜੁਲਕਾ, ਸੁਖਵਿੰਦਰ) : ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਦੇ ਜਸ਼ਨਾਂ ਦੇ ਸਬੰਧ ਵਿੱਚ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਬੱਸੀ ਦੌਲਤ ਖਾਂ ਵਿਖੇ ਸਿੱਖ ਸੰਗਤਾਂ ਅਤੇ ਪੰਚ-ਸਰਪੰਚਾਂ ਨਾਲ ਬੈਠਕ ਕੀਤੀ। ਇਸ ਮੌਕੇ ਤੇ ਡਾ. ਰਾਜ ਨੇ ਸਮੂਹ ਸਿੱਖ ਸੰਗਤਾਂ ਨਾਲ ਚੱਬੇਵਾਲ ਹਲਕੇ ਵਿੱਚ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਸੁਝਾਅ ਲਏ।
ਇਸ ਬੈਠਕ ਵਿੱਚ ਡਾ. ਰਾਜ ਨੇ ਹਾਜਰੀਨਾਂ ਨੂੰ ਜਾਣਕਾਰੀ ਦਿੱਤੀ ਕਿ ਗੁਰੂ ਸਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਜਨਮ-ਅਸਥਾਨ ਸ਼੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਆਰੰਭ ਹੋਏ ਅੰਤਰ-ਰਾਸ਼ਟਰੀ ਨਗਰ ਕੀਰਤਨ ਦਾ 6 ਅਗਸਤ ਨੂੰ ਚੱਬੇਵਾਲ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਦੁਰਲਭ ਸ਼ਬਦ ਗੁਰੂ ਯਾਤਰਾ ਦੇ ਸੁਆਗਤ ਲਈ ਸੰਗਤਾਂ ਹੁੰਮ-ਹੁਮਾ ਕੇ ਪਹੁੰਚਣ ਅਤੇ ਇਸ ਇਤਿਹਾਸਕ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਜੀਵਨ ਸਫਲ ਕਰਨ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਾਜ ਨੇ ਕੀਤਾ।
ਇਸ ਨਗਰ ਕੀਰਤਨ ਦੇ ਸੁਆਗਤ ਲਈ ਪਿੰਡ ਚੱਬੇਵਾਲ ਅਤੇ ਜੇਜੋ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਾ. ਰਾਜ ਨੇ ਦੱਸਿਆ ਕਿ ਇਸ ਨਗਰ ਕੀਰਤਨ ਨੂੰ ਜੇਜੋ ਤੋਂ ਹਿਮਾਚਲ ਵਾਸਤੇ ਵਿਦਾਇਗੀ ਵੱਖੋ-ਵਖਰੀਆਂ ਸੰਪਰਦਾਵਾਂ ਦੇ ਸੰਤ-ਮਹਾਪੁਰਖਾਂ ਅਤੇ ਸਮੂਹ ਸਾਧ-ਸੰਗਤ ਦੀ ਹਾਜ਼ਰੀ ਵਿੱਚ ਬਹੁਤ ਉਤਸ਼ਾਹ ਅਤੇ ਭਾਵਪੂਰਕ ਸਤਿਕਾਰ ਨਾਲ ਦਿੱਤੀ ਜਾਵੇਗੀ।
ਇਸ ਬੈਠਕ ਵਿੱਚ ਪੱਟੀ ਸਰਪੰਚ ਸ਼ਿੰਦਰਪਾਲ, ਮੇਜਰ ਅਹਿਰਾਣਾ ਕਲਾਂ, ਅਮਨਦੀਪ ਬੱਡੋ ਸਰਪੰਚ, ਸੰਤ ਪਵਨ ਕੁਮਾਰ, ਮਾਸਟਰ ਰਛਪਾਲ, ਮਾਸਟਰ ਬਲਵਿੰਦਰ, ਜੱਸਾ ਮਰਨਾਈਆ, ਅਜੀਤ ਸਿੰਘ ਦਿਹਾਣਾ ਖਾਲਸਾ, ਰਾਣਾ ਸਿੰਘ ਕੋਟ, ਡਾ. ਰਣਜੀਤ ਸਿੰਘ, ਮਹਿੰਦਰ ਸਿੰਘ ਮੱਲ, ਡਾ. ਕ੍ਰਿਸ਼ਨ ਗੋਪਾਲ, ਰਾਣਾ ਮੌਜੋ ਮਜਾਰਾ, ਮੁਖਤਿਆਰ ਸਿੰਘ, ਕੁਲਵੀਰ ਸਿੰਘ ਸਰਪੰਚ ਠੀਡਾਂ, ਜਗਜੀਤ ਸਿੰਘ ਸਰਪੰਚ ਜਲਵੇੜਾ, ਆਦਿ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp