ਹੁਸ਼ਿਆਰਪੁਰ,(ਅਜੈ, ਸੁਖਵਿੰਦਰ) : ਸਵਦੇਸ਼ੀ ਜਾਗਰਣ ਮੰਚ ਦੇ ਅਖਿਲ ਭਾਰਤੀ ਸਹਿ ਸੰਘਰਸ਼ ਵਾਹਨੀ ਪ੍ਰਮੁੱਖ ਸ਼੍ਰੀ ਕ੍ਰਿਸ਼ਨ ਸ਼ਰਮਾ ਨੇਂ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਦੱਸਿਆ ਹੈ ਕਿ ਜੰਮੂ^ਕਸ਼ਮੀਰ ਮਾਮਲੇ ਤੇ ਭਾਰਤ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸਵਾਗਤ ਅਤੇ ਪ੍ਰਸ਼ਂਸਾ ਕਰਨ ਯੋਗ ਹੈ। ਉਹਨਾਂ ਦੱਸਿਆ ਕਿ ਸਵਦੇਸ਼ੀ ਜਾਗਰਣ ਮੰਚ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਤਹਿਿਦੱਲ ਤੋਂ ਸਵਾਗਤ ਕਰਦਾ ਹੈ ਜੰਮੂ ਕਸ਼ਮੀਰ ਭਾਰਤ ਦਾ ਅਟੱੁਟ ਅੰਗ ਹੈ, ਧਾਰਾ 370 ਅਤੇ 35ਂ ਦੇ ਤਹਿਤ ਇਹ ਪ੍ਰਦੇਸ਼ ਬਾਕੀ ਰਾਜਾਂ ਤੋਂ ਅਲੱਗ ਵਿਸ਼ੇਸ਼ ਦਰਜਾ ਰਖਦਾ ਸੀ ਜ਼ੋ ਕਿ ਇਕ ਦੇਸ਼, ਇਕ ਵਿਧਾਨ ਅਤੇ ਇਕ ਨਿਸ਼ਾਨ ਦੇ ਵਿਰੁਧ ਸੀ, ਹੁਣ ਇਹ ਦੇਸ਼ ਦੇ ਬਾਕੀ ਪ੍ਰਦੇਸ਼ਾਂ ਵਾਂਗ ਭਾਰਤ ਦਾ ਇਕ ਪ੍ਰਦੇਸ਼ ਹੋਵੇਗਾ।
ਨਵੇਂ ਫੈਸਲੇ ਤਹਿਤ ਦੇਸ਼ ਦਾ ਕੋਈ ਵੀ ਨਾਗਰਿਕ ੳੱੂਥੇ ਜਾ ਕੇ ਪੱਕੇ ਤੌਰ ਤੇ ਰਹਿ ਸਕੇਗਾ ਅਤੇ ਜਾਇਦਾਦ ਵੀ ਖਰੀਦ ਸਕੇਗਾ ਅਤੇ ਜੰਮੂ^ਕਸ਼ਮੀਰ ਸਮੇਤ ਪੂਰੇ ਦੇਸ਼ ਵਿੱਚ ਇਕ ਹੀ ਸੰਵਿਧਾਨ ਅਤੇ ਇਕ ਨਿਸ਼ਾਨ (ਝੰਡਾਂ) ਹੋਵੇਗਾ।
ਉਹਨਾਂ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਪੂਰਾ ਸਮਰਥਣ ਕਰਦਾ ਹੈ। ਪੂਰੇ ਦੇਸ਼ ਦੀ ਜਨਤਾ ਵੱਲੋਂ 70 ਸਾਲ ਤੋਂ ਕੀਤੀ ਜਾ ਰਹੀ ਮੰਗ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਗਿਆ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp