ਸਹਾਇਕ ਕਮਿਸ਼ਨਰ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
ਹੁਸ਼ਿਆਰਪੁਰ, (ਅਜੈ, ਸੁਖਵਿੰਦਰ) : ਪੰਜਾਬ ਸਰਕਾਰ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ•ਾ ਪੱਧਰੀ ਅੰਡਰ-18, ਲੜਕੇ, ਲੜਕੀਆਂ ਦੇ ਬਾਕਸਿੰਗ, ਬੈਡਮਿੰਟਨ, ਜੂਡੋ, ਕੁਸ਼ਤੀ, ਫੁਟਬਾਲ, ਹਾਕੀ ਅਤੇ ਵੇਟ ਲਿਫਟਿੰਗ ਦੇ ਵੱਖ-ਵੱਖ ਸਥਾਨਾਂ ‘ਤੇ ਫਾਈਨਲ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਸਹਾਇਕ ਕਮਿਸ਼ਨਰ (ਜ) ਸ਼੍ਰੀ ਅਮਿਤ ਮਹਾਜਨ ਨੇ ਸ਼ਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਜਾਣਕਾਰੀ ਦਿੰਦਿਆਂ ਜ਼ਿਲ•ਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ-18 ਦੇ ਲਗਭਗ 1200 ਖਿਡਾਰੀਆਂ ਵਲੋਂ ਭਾਗ ਗਿਆ ਗਿਆ। ਉਨ•ਾਂ ਦੱਸਿਆ ਕਿ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਪਲਾਂਵਾਲਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਨੂਰਪੁਰ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਰਾਲਾ ਮੁੰਡੀਆ ਨੇ ਤੀਸਰਾ ਸਥਾਨ ਹਾਸਲ ਕੀਤਾ। ਹੈਂਡਬਾਲ ਲੜਕੀਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਵਲੇ ਮੰਡੀ ਨੇ ਪਹਿਲਾ, ਸਤ ਸਾਹਿਬ ਸਪੋਰਟਸ ਕਲੱਬ ਮੇਘੋਵਾਲ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਸੀਕਰੀ ਨੇ ਤੀਸਰਾ ਸਥਾਨ ਹਾਸਲ ਕੀਤਾ।
ਅਥਲੈਟਿਕਸ ਲੜਕਿਆਂ ਦੀ 1500 ਮੀਟਰ ਦੌੜ ਵਿੱਚ ਚੇਤਨ ਨੇ ਪਹਿਲਾ, ਅਭਿਆ ਵਰਮਾ ਨੇ ਦੂਸਰਾ ਅਤੇ ਕ੍ਰਿਸ਼ਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸੇ ਤਰ•ਾਂ ਲੜਕੀਆਂ ਦੀ 1500 ਮੀਟਰ ਦੌੜ ਵਿੱਚ ਦਸੂਹਾ ਦੀ ਮਾਇਆ ਪਹਿਲੇ, ਗੜ•ਦੀਵਾਲਾ ਦੀ ਨੰਦਨੀ ਡਡਵਾਲ ਦੂਸਰੇ ਅਤੇ ਟਾਂਡਾ ਦੀ ਬਬੀਤਾ ਤੀਸਰੇ ਸਥਾਨ ‘ਤੇ ਰਹੀ। ਕਬੱਡੀ ਲੜਕਿਆਂ ਵਿੱਚ ਹੈਬੋਵਾਲ ਨੇ ਪਹਿਲਾ, ਗੜ•ਦੀਵਾਲਾ ਨੇ ਦੂਸਰਾ ਅਤੇ ਬਸੀ ਬਜੀਦ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ•ਦੀਵਾਲਾ ਨੇ ਪਹਿਲਾ ਅਤੇ ਬਸੀ ਵਜੀਦ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ‘ਤੇ ਕੋਚ ਸ਼੍ਰੀ ਬਲਵੀਰ ਸਿਘ, ਸ਼੍ਰੀ ਕੁਲਵੰਤ ਸਿਘ, ਸ਼੍ਰੀ ਅਮਨਦੀਪ ਕੌਰ, ਸ਼੍ਰੀ ਦੀਪਕ ਕੁਮਾਰ, ਪੂਜਾ ਰਾਣੀ, ਹਰਜੀਤ ਪਾਲ, ਸਰਫਰਾਜ ਖਾਨ, ਮਾਜਿਸ ਹਸਨ, ਸਨੁਜ ਸ਼ਰਮਾ, ਸ਼੍ਰੀ ਹਰਜੰਗ ਸਿੰਘ, ਸ਼੍ਰੀ ਜਗਮੋਹਨ ਕੈਂਥ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp