ਡੀ-ਵੌਰਮਿੰਗ ਗੋਲੀ ਬੱਚਿਆਂ ਦੇ ਵਿਕਾਸ ਲਈ ਜਰੂਰੀ: ਡਾ. ਰਾਜ ਕੁਮਾਰ

ਐਲੀਮੈਂਟਰੀ ਸਕੂਲ ਪੰਡੋਰੀ ਲੱਧਾ ਸਿੰਘ ਦਾ ਕੀਤਾ ਦੌਰਾ
ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਸਿੱਖਿਅਕ ਮਿਆਰ ਨੂੰ ਚੁੱਕਣ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ- ਇਹ ਵਿਚਾਰ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਜਾਹਿਰ ਕੀਤੇ। ਉਕਤ ਸਮੇਂ ਉਹ ਪਿੰਡ ਪੰਡੋਰੀ ਲੱਧਾ ਸਿੱਘ ਦੇ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਅਤੇ ਬੱਚਿਆਂ ਨਾਲ ਮੁਖਾਤਿਬ ਸਨ।

 

ਡਾ. ਰਾਜ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਸਬੰਧੀ ਵੀ ਸਰਕਾਰ ਚਿੰਤਤ ਹੈ ਅਤੇ ਇਸੀ ਕਾਰਣ ਉਹਨਾਂ ਨੂੰ ਸਿਹਤਮੰਦ ਬਨਾਉਣ ਲਈ 8 ਅਗਸਤ ਨੂੰ ਸਾਰੇ ਸਰਕਾਰੀ ਤੇ ਨਿਜੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ 1 ਤੋਂ 19 ਸਾਲ ਬੱਚਿਆ ਨੂੰ ਡੀ-ਵੌਰਮਿੰਗ (ਪੇਟ ਦੇ ਕੀੜੇਮਾਰ) ਗੋਲੀਆਂ ਮੁਫਤ ਖਵਾਈਆ ਜਾਣਗੀਆ। ਕਿਸੀ ਵਜ੍ਹਾ ਨਾਲ ਜੋ ਬੱਚੇ ਰਹਿ ਜਾਣਗੇ ਉਹਨਾਂ ਨੂੰ 19 ਅਗਸਤ ਨੂੰ ਇਹ ਦਵਾ ਦਿੱਤੀ ਜਾਵੇਗੀ। ਡਾ. ਰਾਜ ਨੇ ਦੱਸਿਆ ਕਿ ਪੇਟ ਕੇ ਕੀੜਿਆਂ ਕਾਰਣ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ। ਜਿਸ ਨਾਲ ਉਹਨਾਂ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਦੀ ਹੈ।

Advertisements

ਇਸ ਲਈ ਸਾਰੇ ਬੱਚਿਆਂ ਨੂੰ ਇਹ ਡੀ-ਵੌਰਮਿੰਗ ਦੀ ਗੋਲੀ ਦੇਣਾ ਬਹੁਤ ਜਰੂਰੀ ਹੈ। ਇਸ ਦੇ ਨਾਲ-ਨਾਲ ਉਹਨਾਂ ਨੇ ਸਾਰੇ ਬੱਚਿਆਂ ਨੂੰ ਇਹਨਾਂ ਪੇਟ ਦੇ ਕੀੜਿਆਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਤੇ ਆਪਣੇ ਆਪ ਦੀ ਸਫਾਈ ਰੱਖਣ ਬਾਰੇ ਵੀ ਤਾਕੀਦ ਕੀਤੀ। ਡਾ. ਰਾਜ ਨੇ ਦੱਸਿਆ ਕਿ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਸਰਕਾਰ ਦੁਆਰਾ ਜਾਰੀ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਰਾਜ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਸਕੂਲ ਤੇ ਬੱਚਿਆਂ ਲਈ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ।

Advertisements

 

ਇਸ ਮੌਕੇ ਤੇ ਹੈਡ ਟੀਚਰ ਰਮਨਦੀਪ ਸਿੱਧੂ, ਮਨਦੀਪ ਕੌਰ, ਹਰੀਸ਼ ਪੁਰੀ, ਆਂਗਨਵਾੜੀ ਟੀਚਰ ਸਤਵਿੰਦਰ ਕੌਰ, ਰਣਜੀਤ ਕੌਰ ਤੋਂ ਇਲਾਵਾ ਹਰਮੇਸ਼ ਕੁਮਾਰ ਪੰਚ, ਤਰਸੇਮ ਸਿੰਘ ਪੰਚ, ਅਵਤਾਰ ਕੁਮਾਰ ਪੰਚ, ਗੁਰਦੇਵ ਕੌਰ, ਪੂਨਮ ਰਾਣੀ ਪੰਚ, ਕਮਲਜੀਤ ਕੌਰ ਪੰਚ, ਅੰਮ੍ਰਿਤਪਾਲ ਸਿੰਘ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਸੁਖਵਿੰਦਰ ਆਦਿ ਡਾ. ਰਾਜ ਦੇ ਨਾਲ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply