ਆਖਿਰ ਧਮਾਕਿਆਂ ਪਿੱਛੇ ਕੌਣ ਹੈ ? ਤੇ ਇੱਨਾਂ ਦੀ ਮਨਸ਼ਾ ਕੀ ਹੈ?
JALANDHAR (ADESH PARMINDER SINGH) ਪੰਜਾਬ ਦੇ ਜਲੰਧਰ ਦੇ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਨੇ ਪੰਜਾਬ ਵਿੱਚ ਇੱਕ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਆਪਣੀ ਜਾਂਚ ਵਿੱਚ ਜੁਟੀ ਹੋਈ ਹੈ ਤੇ ਮਸਲਾ ਹਾਲੇ ਸੁਲਝਿਆ ਨਹੀਂ। ਪਹਿਲਾਂ ਪੁਲਿਸ ਅਧਿਕਾਰੀਆਂ ਵਲੋਂ ਖਾਸ ਤੌਰ ਤੇ ਡੀਜੀਪੀ ਪੰਜਾਬ ਸ਼੍ਰੀ ਸੁਰੇਸ਼ ਅਰੇੜਾ ਵਲੋਂ ਕਿਹਾ ਗਿਆ ਸੀ ਕਿ ਮੁਢਲੀ ਸ਼ੁਰੂਆਤ ਚ ਇਹ ਮਾਮਲਾ ਕੁਝ ਸ਼ਰਾਰਤੀ ਅਨਸਰਾਂ ਦਾ ਲਗਦਾ ਹੈ।
Êਪਰ ਸ਼ੋਸਲ ਮੀਡੀਆ ਤੇ ਭਿੰਡਰਾਵਾਲਾ ਟਾਇਗਰ ਫੋਰਸ ਵਲੋਂ ਮਕਸੂਦਾਂ ਬੰਬ ਧਮਾਕਿਆਂ ਦੀ ਜਿੰਮੇਦਾਰੀ ਪੌੱਸ ਨੋਟ ਜਾਰੀ ਕਰਕੇ ਲੈ ਲਈ ਗਈ ਹੈ। ਐਸਐਸਪੀ ਨਵਜੋਤ ਮਾਹਲ ਨੇ ਕਿਹਾ ਹੈ ਕਿ ਇਹ ਪੱਤਰ ਜਾਅਲੀ ਲੱਗਦਾ ਹੈ ਪਰ ਫਿਰ ਵੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਕੱਲ ਹੋਏ ਬੰਬ ਧਮਾਕਿਆਂ ਚ ਐਸਐਚÀ ਤੇ ਇੱਕ ਹੌਲਦਾਰ ਜਖਮੀਂ ਹੋ ਗਏ ਸਨ।
ਭਿੰਡਰਾਵਾਲਾ ਟਾਇਗਰ ਫੋਰਸ ਦੇ ਲੈਟਰਪੈਡ ਤੇ ਦਿਲਬਾਗ ਸਿੰਘ ਵਲੋਂ ਜਾਰੀ ਕੀਤੇ ਇਸ ਪੱਤਰ ਮੁਤਾਬਿਕ ਭਿੰਡਰਾਵਾਲਾ ਟਾਇਗਰ ਫੋਰਸ ਆਫ ਖਾਲਿਸਤਾਨ ਵਲੋਂ ਮਕਸੂਦਾਂ ਥਾਨੇ, ਐਐਸਪੀ ਦਫਤਰ ਨਵਾਂ ਸ਼ਹਿਰ ਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ ਉੱਪਰ ਹਮਲੇ ਦੀ ਜਿੰਮੇਦਾਰੀ ਆਪਣੇ ਸਿਰ ਲਈ ਜਾਂਦੀ ਹੈ। ਭਾਵੇਂ ਕਿ ਪੁਲਿਸ ਨੇ ਨਾਮੋਸ਼ੀ ਦੇ ਡਰੋਂ ਹੋਏ ਨੁਕਸਾਨ ਦੀ ਖਬਰ ਬਾਹਰ ਨਹੀਂ ਆਉਣ ਦਿੱਤੀ। ਸਿੱਖਾਂ ਉੱਪਰ ਜੁਲਮ ਕਰਨ ਵਾਲੇ ਨੂੰ ਸੁੱਖ ਦੀ ਨੀਂਦ ਨਹੀਂ ਸਾਉਣ ਦਿੱਤਾ ਜਾਵੇਗਾ ਭਾਵੇਂ ਉਂਹ ਕੋਈ ਵੀ ਹੋਵੇ।
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਲਈ ਇਹ ਮਾਮਲਾ ਇੱਕ ਪਹੇਲੀ ਬਣਦਾ ਜਾ ਰਿਹਾ ਹੈ ਕਿਉਂਕਿ ਹਾਲੇ ਤੱਕ ਇਹ ਸਮਝ ਤੋੰ ਬਾਹਰ ਹੈ ਕਿ ਆਖਿਰ ਧਮਾਕਿਆਂ ਪਿੱਛੇ ਕੌਣ ਹੈ ? ਤੇ ਇੱਨਾਂ ਦੀ ਮਨਸ਼ਾ ਕੀ ਹੈ?
EDITOR
CANADIAN DOABA TIMES
Email: editor@doabatimes.com
Mob:. 98146-40032 whtsapp