ਸਰਕਾਰੀ ਸਕੂਲਾਂ ਦੇ ਦਿਵਆਂਗ ਬੱਚਿਆਂ ਨੇ ਲਗਾਇਆ ਰੱਖੜੀ ਦਾ ਸਟਾਲ, ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ

ਐਸ.ਡੀ.ਐਮ. ਦਫ਼ਤਰ ਵਿਖੇ ਲੱਗੇ ਸਟਾਲ ‘ਤੇ ਲੋਕਾਂ ਨੇ ਖੂਬ ਖਰੀਦੀਆਂ ਰੱਖੜੀਆਂ
ਹੁਸ਼ਿਆਰਪੁਰ,(ਵਿਕਾਸ ਜੁਲਕਾ, ਸੁਖਵਿੰਦਰ) : ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ•ੇ ਦੇ ਸਰਕਾਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਰਿਸੋਰਸ ਸੈਂਟਰ ਦੇ ਦਿਵਆਂਗ ਬੱਚਿਆਂ ਵਲੋਂ ਅੱਜ ਐਸ.ਡੀ.ਐਮ  ਦਫ਼ਤਰ ਵਿਖੇ ਰੱਖੜੀ ਦਾ ਸਟਾਲ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕੀਤਾ। ਇਸ ਦੌਰਾਨ ਉਨ•ਾਂ ਨਾਲ ਐਸ.ਡੀ.ਐਮ. ਸ਼੍ਰੀ ਅਮਿਤ ਸਰੀਨ ਵੀ ਮੌਜੂਦ ਸਨ। ਇਸ ਮੌਕੇ ਲੋਕਾਂ ਨੇ ਬੱਚਿਆਂ ਦੀ ਕਾਰਜ ਕੁਸ਼ਲਤਾ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਵਲੋਂ ਬਣਾਈਆਂ ਗਈਆਂ ਰੱਖੜੀਆਂ ਖਰੀਦ ਕੇ ਉਨ•ਾਂ ਦਾ ਹੌਂਸਲਾ ਵਧਾਇਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜ ਨੂੰ ਇਨ•ਾਂ ਵਿਦਿਆਰਥੀਆਂ ਦਾ ਜ਼ਿਆਦਾ ਤੋਂ ਜ਼ਿਆਦਾ ਹੌਂਸਲਾ ਵਧਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਹ ਸਟਾਲ ਇਨ•ਾਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਲਗਾਇਆ ਗਿਆ ਹੈ, ਤਾਂ ਜੋ ਉਹ ਭਵਿੱਖ ਵਿੱਚ ਆਪਣੇ ਪੈਰਾਂ ਤੇ ਖੜ•ੇ ਹੋ ਸਕਣ। ਉਨ•ਾਂ ਬੱਚਿਆਂ ਵਲੋਂ ਬਣਾਈਆਂ ਰੱਖੜੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਰੱਖੜੀ ਦੇ ਤਿਉਹਾਰ ਲਈ ਇਨ•ਾਂ ਬੱਚਿਆਂ ਤੋਂ ਰੱਖੜੀਆਂ ਖਰੀਦਣੀਆਂ ਚਾਹੀਦੀਆਂ ਹਨ, ਤਾਂ ਜੋ ਇਨ•ਾਂ ਦਾ ਹੋਰ ਜ਼ਿਆਦਾ ਹੌਂਸਲਾ ਵਧਾਇਆ ਜਾ ਸਕੇ। ਇਸ ਮੌਕੇ ਤਹਿਸੀਲਦਾਰ ਸ਼੍ਰੀ ਹਰਮਿੰਦਰ ਸਿੰਘ, ਸ਼੍ਰੀਮਤੀ ਅੰਜੂ ਸੈਣੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply