ਬਾਲੀਵੁੱਡ ਅਦਾਕਾਰ ਤੋਂ ਦੋ ਕੇਲਿਆਂ ਦੇ 442 ਰੁਪਏ ਵਸੂਲਣ ਵਾਲੇ 5 ਸਟਾਰ ਹੋਟਲ ਨੂੰ 5,00,000 ਜ਼ੁਰਮਾਨਾ

ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਵਾਲੇ ਇੱਥੋਂ ਦਾ ਪੰਜ ਤਾਰਾ ਹੋਟਲ ਹੁਣ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਵੀ ਡਿਫਾਲਟਰ ਸਾਬਤ ਹੋ ਗਿਆ ਹੈ। ਇਸ ਕਰਕੇ ਸੈਕਟਰ-35 ਸਥਿਤ ਹੋਟਲ ਜੇਡਬਲਿਊ ਮੈਰੀਅਟ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਹੋਏ ਹਨ।

 

ਚੰਡੀਗੜ੍ਹ ਪ੍ਰਸ਼ਾਸਨ ਨੇ ਹੋਟਲ ਨੂੰ ਗੈਰਕਾਨੂੰਨੀ ਸ਼ਰਾਬ ਰੱਖਣ ਅਤੇ ਇਸ ਬਾਰੇ ਸਹੀ ਰਿਕਾਰਡ ਨਾ ਰੱਖਣ ਦੇ ਦੋਸ਼ ਤਹਿਤ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਸੈਕਟਰ-9 ਵਿੱਚ ਪੰਜਾਬ ਸਟੋਰ ਨਾਂ ਦੀ ਸੁਪਰਮਾਰਕੀਟ ’ਤੇ ਸ਼ਰਾਬ ਦੇ ਪ੍ਰਚਾਰ ਨੂੰ ਲੈਕੇ 50 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ।

Advertisements

ਪ੍ਰਸ਼ਾਸਨ ਦੇ ਐਕਸਾਈਜ਼ ਤੇ ਟੈਕਸ਼ੇਸਨ ਕਮਿਸ਼ਨਰ ਆਰਕੇ ਪੋਪਲੀ ਨੇ ਦੱਸਿਆ ਕਿ ਐਕਸਾਈਜ਼ ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਹੈ। ਦੋਵੇਂ ਥਾਂਵਾਂ ਦੀ ਚੈਕਿੰਗ ਦੌਰਾਨ ਮਿਲੀਆਂ ਖਾਮੀਆਂ ਨੂੰ ਲੈ ਕੇ ਨੋਟਿਸ ਦਿੱਤੇ ਗਏ ਸਨ ਤੇ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਉਪਰੋਕਤ ਕਾਰਵਾਈ ਕੀਤੀ ਗਈ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply