ਜੈਪੁਰ : ਅਣਖ ਖਾਤਰ ਕਤਲ ਖ਼ਿਲਾਫ਼ ਰਾਜਸਥਾਨ ਵਿਧਾਨ ਸਭਾ ‘ਚ ਬਿਲ ਪਾਸ ਕੀਤਾ ਗਿਆ ਹੈ। ਇਸ ਤੋਂ ਬਾਅਦ ਰਾਜਸਥਾਨ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਪਿਆਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਸਗੋਂ ਪੁਲਿਸ ਵੱਲੋਂ ਪੂਰੀ ਮਦਦ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਜੀ ਹਾਂ, ਤਿੰਨ ਦਿਨ ਪਹਿਲਾਂ ਸੋਮਵਾਰ ਨੂੰ ਵਿਧਾਨਸਭਾ ‘ਚ ਆਨਰ ਕਿਲਿੰਗ ਬਿਲ-2019 ਪਾਸ ਕੀਤਾ ਗਿਆ ਹੈ।
ਇਹ ਕਾਨੂੰਨ ਬਣਦੇ ਹੀ ਰਾਜਸਥਾਨ ਪੁਲਿਸ ਨੇ ਇਸ ਦੇ ਪ੍ਰਚਾਰ ਦੇ ਲਈ ਫ਼ਿਲਮ ‘ਮੁਗ਼ਲ–ਏ–ਆਜ਼ਮ’ ਦਾ ਹੀ ਸੀਨ ਲਿਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇਸ ‘ਤੇ ਲਿਖਿਆ ਹੈ ਕਿ ਹੁਣ ਮੁਗ਼ਲ–ਏ–ਆਜ਼ਮ ਦਾ ਜ਼ਮਾਨਾ ਗਿਆ। ਹੁਣ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਜੇਕਰ ਪਿਆਰ ਕਰਨ ਵਾਲਿਆਂ ਨੂੰ ਕੋਈ ਸਰੀਰਕ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਲੱਗ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp