ਹੁਸ਼ਿਆਰਪੁਰ (ਅਜੈ, ਸੁਖਵਿੰਦਰ) : ਵਾਤਾਵਰਣ ਦੀ ਸੰਭਾਲ ਅਤੇ ਦੁਨੀਆਂ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਬੰਗਲਾਦੇਸ਼ ਦੇ ਢਾਕਾ ਤੋਂ ਰਬੀ-ਉਲ-ਇਸਲਾਮ ਹੁਸ਼ਿਆਰਪੁਰ ਸ਼ਹਿਰ ਵਿਖੇ ਪਹੁੰਚੇ ਹਨ । 17 ਜੂਨ ਨੂੰ ਸੜਕ ਰਾਹੀਂ ਢਾਕਾ ਤੋਂ ਲੱਦਾਖ ਜਾਂਦੇ ਹੋਏ ਭਾਰਤ ਦੇ 9 ਰਾਜਾਂ ਤੋਂ 4000 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਦੇ ਹੋਏ ਹੁਸ਼ਿਆਰਪੁਰ ਦੇ ਰਸਤੇ ਅਟਾਰੀ ਸਰਹੱਦ ਜਾ ਰਹੇ ਹਨ ।
ਸ਼ਿਮਲਾ ਪਹਾੜੀ ਵਿਖੇ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸ਼ੋਭਾ ਰਾਣੀ ਕੰਵਰ ਨੇ ਸਵਾਗਤ ਕੀਤਾ ਜਿੱਥੇ ਰਬੀ-ਉਲ-ਇਸਲਾਮ ਨੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਨਸ਼ਾ ਮੁਕਤੀ ਦੀ ਸਿੱਖਿਆ ਦਿੱਤੀ ਅਤੇ ਨਾਲ ਹੀ ਬੱਚਿਆਂ ਨੂੰ ਵੱਧ ਤੋਂ ਵੱਧ ਸਾਈਕਲ ਚਲਾਉਣ ਦੀ ਅਪੀਲ ਕੀਤੀ ਤੇ ਸਾਈਕਲ ਚਲਾਉਣ ਦੇ ਲਾਭ ਵੀ ਦੱਸੇ ।
ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਰਬੀ-ਉਲ-ਇਸਲਾਮ ਦਾ ਸਨਮਾਨ ਕਦਰਿਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੋ ਸੁਨੇਹਾ ਲੈਕੇ ਉਹ ਬੰਗਲਾਦੇਸ਼ ਤੋਂ ਚੱਲੇ ਸੀ, ਅਸੀਂ ਇਸ ਮਿਸ਼ਨ ਵਿੱਚ ਉਹਨਾਂ ਦੇ ਨਾਲ ਹਾਂ ।
ਪੰਜਾਬ ਬਾਈਕਰ ਕਲੱਬ ਹੁਸ਼ਿਆਰਪੁਰ ਨੇ ਰਬੀ-ਉਲ-ਇਸਲਾਮ ਨੂੰ ਉਹਨਾਂ ਦੇ ਮਿਸ਼ਨ ਲਈ ਸਨਮਾਨ ਦਿੰਦੇ ਹੋਏ ਸਵੇਰੇ ਰੇਲਵੇ ਰੋਡ ਸਥਿਤ ਦ ਬਾਈਕਰ ਸਟੋਰ ਸਾਈਕਲ ਵਾਲੇ ਤੋਂ ਆਪਣੇ ਮੈਂਬਰਾਂ ਦੇ ਨਾਲ ਸਾਈਕਲ ਟੂਰ ਦਾ ਆਯੋਜਨ ਕਰਦੇ ਹੋਏ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ । ਇਸ ਮੌਕੇ ਸਰਨ ਪ੍ਰੀਤੀ ਜੀ, ਬਲਰਾਜ ਸਿੰਘ ਚੌਹਾਨ, ਮੋਹਿਤ, ਸੰਦੀਪ, ਨੀਰਜ, ਬਿਕਰਮਜੀਤ ਸਿੰਘ, ਸੂਰਿਆ ਆਦਿ ਸ਼ਾਮਿਲ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp