Latest-ਹੁਸ਼ਿਆਰਪੁਰ ਜ਼ਿਲ•ੇ ਦੇ 2 ਲੱਖ 15 ਹਜ਼ਾਰ ਪਰਿਵਾਰਾਂ ਨੂੰ ਮਿਲੇਗਾ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ : ਡਿਪਟੀ ਕਮਿਸ਼ਨਰ

20 ਅਗਸਤ ਤੋਂ ਸ਼ੁਰੂ ਹੋ ਰਹੀ ਹੈ ਸਰਬੱਤ ਸਿਹਤ ਬੀਮਾ ਯੋਜਨਾ, ਲਾਭਪਾਤਰੀ ਪਰਿਵਾਰਾਂ ਨੂੰ ਮਿਲੇਗੀ ਹਰ ਸਾਲ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ
ਹੁਸ਼ਿਆਰਪੁਰ, (ਵਿਕਾਸ ਜੁਲਕਾ, ਸੁਖਵਿੰਦਰ) :  ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਜ਼ਿਲ•ਾ ਪ੍ਰਸ਼ਾਸ਼ਨ ਵਚਨਬੱਧ ਹੈ। ਉਨ•ਾਂ ਦੱਸਿਆ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ ਚੰਗੀ ਸਿਹਤ ਸੁਵਿਧਾ ਦੇਣ ਲਈ ਇਹ ਸਿਹਤ ਬੀਮਾ ਯੋਜਨਾ 20 ਅਗਸਤ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ ਉਨ•ਾਂ ਨੂੰ ਜ਼ਿਲ•ੇ ਦੇ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲ ਸਕੇਗੀ। ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਦੀ ਸੁਵਿਧਾ ਲਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਲਾਨਾ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ 1 ਅਗਸਤ ਤੋਂ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ, ਨੇੜਲੇ ਕਾਮਨ ਸੈਂਟਰਾਂ ਵਿੱਚ ਈ-ਕਾਰਡ ਬਣਨੇ ਸ਼ੁਰੂ ਹੋ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇਸ ਯੋਜਨਾ ਦਾ ਲਾਭ ਜ਼ਿਲ•ਾ ਹੁਸ਼ਿਆਰਪੁਰ ਦੇ 2 ਲੱਖ 15 ਹਜ਼ਾਰ 632 ਪਰਿਵਾਰ ਲੈ ਸਕਣਗੇ, ਜਿਸ ਵਿੱਚ ਸਾਲ 2011 ਵਿੱਚ ਹੋਈ ਜਨਗਣਨਾ ਦੇ ਆਧਾਰ ‘ਤੇ ਐਸ.ਈ.ਸੀ.ਸੀ. ਡਾਟਾ ਵਿੱਚ ਸ਼ਾਮਿਲ ਪਰਿਵਾਰ, ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ) ਅਤੇ ਕਿਰਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮੇ ਸ਼ਾਮਲ ਹਨ। ਉਨ•ਾਂ ਕਿਹਾ ਕਿ ਇਸ ਯੋਜਨਾ ਦਾ ਲਾਭ 20 ਅਗਸਤ 2019 ਤੋਂ ਬਾਅਦ ਜ਼ਰੂਰਤਮੰਦ ਪਰਿਵਾਰਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਯੋਜਨਾ ਤਹਿਤ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਰਤ ਵਿੱਚ ਹਰ ਸਾਲ ਪੰਜੀਕ੍ਰਿਤ ਪਰਿਵਾਰ ਲਈ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ  ਸਹੂਲਤ ਉਪਲਬੱਧ ਹੋਵੇਗੀ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਵੀ ਪਰਿਵਾਰਕ ਮੈਂਬਰ ‘ਤੇ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ, ਤਾਂ 5 ਲੱਖ ਵਿਚੋਂ 1 ਲੱਖ ਘੱਟ ਕਰਕੇ ਬਾਕੀ 4 ਲੱਖ ਦਾ ਹੋਰ ਪਰਿਵਾਰਕ ਮੈਂਬਰ ਵੀ ਜ਼ਰੂਰਤ ਪੈਣ ‘ਤੇ ਇਲਾਜ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਲਾਭ ਦੇਣ ਲਈ ਹੁਣ ਤੱਕ ਜ਼ਿਲ•ੇ ਦੇ 12 ਸਰਕਾਰੀ ਅਤੇ 18 ਪ੍ਰਾਈਵੇਟ ਹਸਪਤਾਲਾਂ ਨੂੰ ਮਨਜੂਰੀ ਮਿਲੀ ਹੈ। ਇਸ ਤੋਂ ਇਲਾਵਾ ਹੋਰ ਪ੍ਰਾਈਵੇਟ ਹਸਪਤਾਲ ਵੀ ਇਸ ਯੋਜਨਾ ਅਧੀਨ ਸੇਵਾਵਾਂ ਦੇਣ ਲਈ ਸਰਕਾਰ ਨੂੰ ਬਿਨੈਪੱਤਰ ਦੇ ਰਹੇ ਹਨ।

Advertisements

ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਈ-ਕਾਰਡ 2011 ਦੀ ਜਨਗਣਨਾ ਦੇ ਆਧਾਰ ‘ਤੇ 67,832 ਐਸ.ਈ.ਸੀ.ਸੀ. ਡਾਟਾ ਵਿਚ ਸ਼ਾਮਲ ਪਰਿਵਾਰਾਂ, 1,29,493 ਨੀਲੇ ਰਾਸ਼ਨ ਕਾਰਡ ਧਾਰਕਾਂ, 727 ਛੋਟੇ ਵਪਾਰੀ, 14,207 ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ) ਅਤੇ 3373 ਕਿਰਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮਿਆਂ ਦੇ ਬਣਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਹ ਯੋਜਨਾ ਜ਼ਰੂਰਤਮੰਦ ਪਰਿਵਾਰਾਂ ਲਈ ਕਾਫੀ ਸਹਾਈ ਸਾਬਤ ਹੋਵੇਗੀ।

Advertisements

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਪਤਾਲ ਗੋਜਰਾ ਨੇ ਦੱਸਿਆ ਕਿ ਈ-ਕਾਰਡ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਬਣਾਏ ਜਾ ਰਹੇ ਹਨ, ਜਦਕਿ ਕਾਮਨ ਸਰਵਿਸ ਸੈਂਟਰਾਂ ਵਿੱਚ ਪ੍ਰਤੀ ਲਾਭਪਾਤਰੀ 30 ਰੁਪਏ ਫੀਸ ਦੇ ਕੇ ਇਕ ਈ-ਕਾਰਡ ਬਣਵਾਇਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਉਕਤ ਸਥਾਨਾਂ ‘ਤੇ ਈ-ਕਾਰਡ ਬਣਾਉਣ ਲਈ ਲਾਭਪਾਤਰੀ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਆਦਿ ਜ਼ਰੂਰ ਲੈ ਕੇ ਜਾਣ। ਉਨ•ਾਂ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 20 ਅਗਸਤ ਤੱਕ ਉਕਤ ਸਥਾਨਾਂ ਤੋਂ ਆਪਣੇ ਈ-ਕਾਰਡ ਪ੍ਰਾਪਤ ਕਰ ਲੈਣ। ਉਨ•ਾਂ ਕਿਹਾ ਕਿ ਲਾਭਪਾਤਰੀ ਈ-ਕਾਰਡ ਵੈਬਸਾਈਟ www.shapunjab.in ‘ਤੇ ਵੀ ਚੈਕ ਕਰ ਸਕਦੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply