ਦਿੱਲੀ ‘ਚ ਸ਼੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਕੁਝ ਜੱਥੇਬੰਦੀਆਂ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਅੱਜ ਪੰਜਾਬ ਬੰਦ ਹੈ। ਇਸ ਬੰਦ ਦਾ ਅਸਰ ਕਈ ਥਾਂਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਹੁਸ਼ਿਆਰਪੁਰ, (ਅਜੈ, ਸੁਖਵਿੰਦਰ ) : ਦਿੱਲੀ ‘ਚ ਸ਼੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਕੁਝ ਜੱਥੇਬੰਦੀਆਂ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਅੱਜ ਪੰਜਾਬ ਬੰਦ ਹੈ।
ਇਸ ਬੰਦ ਦਾ ਅਸਰ ਕਈ ਥਾਂਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਜ਼ਿਆਦਾਤਰ ਬਾਜ਼ਾਰ ਬੰਦ ਹਨ, ‘ਤੇ ਕਈ ਚੌਕਾ ‘ਚ ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ।
ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਦਾ ਕਹਿਣਾ ਹੈ ਕਿ ਜਦੋ ਤਕ ਮੰਦਰ ਦੇ ਮੁੱਦੇ ‘ਤੇ ਕੋਈ ਹੱਲ ਨਹੀ ਨਿਕਲਦਾ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਸੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ਬੰਦ ਕਰ ਦਿੱਤੀ ਹੈ। ਕਈ ਥਾਂਵਾਂ ਜਿਵੇਂ ਬਰਨਾਲਾ, ਫ਼ਾਜ਼ਿਲਕਾ, ਜਲੰਧਰ ‘ਤੇ ਸਕੂਲ ਅਤੇ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ।
ਕਈ ਥਾਂਵਾਂ ‘ਤੇ ਹਲਕੀ ਬਾਰਸ਼ ਤੋਂ ਬਾਅਦ ਵੀ ਲੋਕ ਸ਼ਾਂਤਮਈ ਢਮਗ ਨਾਲ ਪ੍ਰਦਾਸ਼ਨ ਕਰ ਰਹੇ ਹਨ। ਉਧਰ ਕਿਸੇ ਵੀ ਘਟਨਾ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp