ਹੁਸ਼ਿਆਰਪੁਰ,(ਵਿਕਾਸ ਜੁਲਕਾ) : ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਸੀਟੂ ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ ਵੱਖ ਬਲਾਕਾਂ ਤੋਂ ਇਕੱਠੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟਟੇਰਾਂ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਸੰਘਰਸ਼ ਦੇ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਦਫਤਰ ਦੇ ਅੱਗੇ ਇਕੱਠੇ ਹੋ ਕੇ ਭਰਵਾਂ ਮੁਜਾਹਰਾ ਕੀਤਾ। ਇਸ ਮੌਕੇ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਰਘੂਨਾਥ ਸਿੰਘ, ਯੂਨੀਅਨ ਦੀ ਪ੍ਰਧਾਨ ਜੋਗਿੰਦਰ ਕੌਰ ਮੁਕੰਦਪੁਰ ਅਤੇ ਜਿਲ੍ਹਾ ਸੀਟੂ ਦੇ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਸੂਬਾ ਸਰਕਾਰ ਅਤੇ ਕੇਂਦਰ ਸਰਕਾਰ, ਦੀਆਂ ਗਲਤ ਨੀਤੀਆਂ ਦੀ ਨਿਖੇਧੀ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਰੀੜ ਦੀ ਹੱਡੀ ਕਹਾਉਣ ਵਾਲੀ ਆਸ਼ਾਂ ਵਰਕਰਾਂ ਨਾਲ ਲਗਾਤਾਰ ਧੱਕੇਸ਼ਾਹੀ ਹੋ ਰਹੀ ਹੈ। ਹਸਪਤਾਲਾਂ ਵਿੱਚ ਡਾਕਟਰ ਅਤੇ ਨਰਸ ਬੇਲਗਾਮ ਹੋਏ ਆਸ਼ਾ ਵਰਕਰਾਂ ਨਾਲ ਬਦ-ਸਲੂਕੀ ਕਰਦੇ ਹਨ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਆਸ਼ਾ ਵਰਕਰ ਪਹਿਲਾਂ ਹੀ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਸ਼ਿਕਾਰ ਹਨ। 6-11-18 ਨੂੰ ਮਹਿਕਮੇ ਦੇ ਡਾਇਰੈਕਟਰ ਨਾਲ ਮੋਹਾਲੀ ਵਿਖੇ ਗੱਲਬਾਤ ਕੀਤੀ ਗਈ ਸੀ, ਉਸ ਵਿੱਚ ਅਪ੍ਰੈਲ ਮਈ 2019 ਤੱਕ ਹਰਿਆਣਾ ਪੈਟਰਨ ਦੇਣ ਦੀ ਗੱਲ ਕੀਤੀ ਗਈ ਸੀ।
ਉਨ੍ਹਾਂ ਮੰਨਿਆ ਸੀ ਕਿ ਇਹ ਪੈਟਰਨ ਦਿੱਤਾ ਜਾਵੇਗਾ। ਪ੍ਰੰਤਾ ਸਮਾਂ ਲੰਘਣ ਤੇ ਕਿਸੇ ਵੀ ਸਰਕਾਰੀ ਅਧਿਕਾਰੀ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਿਸ ਕਾਰਨ ਯੂਨੀਅਨ ਨੂੰ ਇਹ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਸਖਤ ਮੇਹਨਤ ਕਰਨ ਦੇ ਬਾਵਜੂਦ ਕੋਈ ਵੀ ਬੱਝਵੀਂ ਤਨਖਾਹ ਨਹੀਂ ਦਿੱਤੀ ਜਾ ਰਹੀ। ਘੱਟ ਇਨਸੈਨਟਿਵ ਤੇ ਵੱਧ ਕੰੰਮ ਲਿਆ ਜਾ ਰਿਹਾ ਹੈ। ਇੰਨਸੈਨਟਿਵ ਵੀ ਸਮੇਂ ਸਿਰ ਨਹੀਂ ਮਿਲ ਰਿਹਾ।ਇੱਕ ਆਸ਼ਾਂ ਵਰਕਰ ਮਰੀਜਾਂ ਨੂੰ ਬਲਾਕ-ਜਿਲ੍ਹਾ ਅਤੇ ਪੀ.ਜੀ.ਆਈ. ਤੱਕ ਲੈ ਕੇ ਜਾਂਦੀ ਹੈ। ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਅਤੇ ਭੁੱਖੇ ਭਾਣੇ ਰਹਿ ਕੇ ਕੰਮ ਕਰ ਰਹੀਆ ਹਨ। ਪਰ ਅਫਸੋਸ ਹੈ ਕਿ ਸਰਕਾਰਾਂ ਵਲੋਂ ਇੰਨ੍ਹਾਂ ਨੂੰ ਕੁੱਝ ਵੀ ਨਹੀ ਦਿੱਤਾ ਜਾ ਰਿਹਾ।
ਅੱਜ ਆਸ਼ਾ ਵਰਕਰਾਂ ਅਤੇ ਫੈਸੀਲੀਟਟੇਰਾਂ ਵਲੋਂ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸਿਵਲ ਸਰਜਨ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਣ ਲਈ ਮੰਗ ਪੱਤਰ ਦਿੱਤੇ ਗਏ।ਵਰਕਰਾਂ ਦੀਆਂ ਮੁੱਖ ਮੰਗਾਂ ਗੁਆਂਢੀ ਸੂਬਿਆ ਦੇ ਪੈਟਰਨ ਤੇ ਆਸ਼ਾਂ ਵਰਕਰਾਂ ਨੂੰ 10,000/- ਰੁਪਏ, ਫੈਸੀਲੀਟੇਟਰਾਂ ਨੂੰ 20,000/- ਰੁਪਏ ਮਹੀਨਾ ਅਦਾ ਕੀਤਾ ਜਾਵੇ। ਇਸ ਮੌਕੇ ਯੂਨੀਅਨ ਦੇ ਉਪਰੋਕਤ ਆਗੂਆਂ ਤੋਂ ਇਲਾਵਾ ਮੈਡਮ ਰਜਿੰਦਰ ਕੌਰ, ਆਸ਼ਾ ਰਾਣੀ, ਸਤਮੀਤ ਕੌਰ ਕਿਤਣਾ ਸਕੱਤਰ, ਰਘਬੀਰ ਕੌਰ, ਪ੍ਰਵੀਨ ਕੁਮਾਰੀ, ਸੁੱਖਜੀਤ ਕੌਰ, ਕਮਲੇਸ਼ ਕੌਰ, ਪਰਮਜੀਤ ਕੌਰ, ਛਿੰਦਰਪਾਲ ਕੌਰ, ਰਜਿੰਦਰ ਕੌਰ ਬਡਲਾ, ਬਲਜੀਤ ਕੌਰ ਸੈਲਾ, ਰੇਨੂੰ ਬਾਲਾ ਪੱਦੀ, ਕਸ਼ਮੀਰ ਕੌਰ, ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰ ਸਰਕਾਰ ਨੇ ਉਪਰੋਕਤ ਮੰਗਾਂ ਨਾ ਮੰਨੀਆਂ ਤਾਂ ਸੀਟੂ ਅਤੇ ਯੂਨੀਅਨ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp