ਬਾਦਲ ਵਲੋਂ ਆਪਣੀ ਤੇ ਆਪਣੇ ਪੁੱਤ ਦੀ ਕੁਰਬਾਨੀ ਦੇਣ ਦਾ ਐਲਾਨ

– ਰਿਵਾਲਵਰ ਲੈ ਕੇ ਜਬਰ ਰੈਲੀ ਚ ਕੌਣ ਵੜਿਆ ?

ਫ਼ਰੀਦਕੋਟ:  ਸ਼੍ਰੋਮਣੀ ਅਕਾਲੀ ਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਦਾ ਪੂਰਾ ਜ਼ੋਰ ਕਾਂਗਰਸ ਵਿਰੁੱਧ ਬੋਲਣ ‘ਤੇ ਲੱਗਾ ਰਿਹਾ।

Advertisements

ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ  ਨੂੰ ਵਾਰ-ਵਾਰ ਸਿੱਖ ਤੇ ਪੰਜਾਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਸਾਡਾ ਪਾਣੀ ਵੀ ਖੋਹ ਲਿਆ, ਨਾਲੇ ਰਾਜਧਾਨੀ ਵੀ ਖੋਹ ਲਈ ਤੇ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿੱਤੇ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ਤੇ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ।

Advertisements

ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਸੀ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ ਤੇ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ। ਮੀਡੀਆ ਨੂੰ ਇਸ ਦਾ ਪਤਾ ਨਹੀਂ ਸੀ, ਪਰ ਬਾਦਲ ਮੂੰਹੋਂ ਸੁਣ ਸਭ ਹੈਰਾਨ ਰਹਿ ਗਏ। ਇਸ ਖੁਲਾਸੇ ਤੋਂ  ਬਾਅਦ ਹੀ ਬਾਦਲ ਨੇ ਕੁਰਬਾਨੀ ਵਾਲੀ ਗੱਲ ਕਹੀ।

Advertisements

ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਬਾਦਲ ਵਿਰੁੱਧ ਮੰਦੀ ਸ਼ਬਦਾਵਲੀ ਦਾ ਦੋਸ਼ ਲਾਉਂਦਿਆਂ ਕਾਫੀ ਆਲੋਚਨਾ ਕੀਤੀ।

ਬਾਦਲ ਨੇ ਕੈਪਟਨ ਦੇ ਚਰਿੱਤਰ ਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕਦਿਆਂ ਪ੍ਰਕਾਸ਼ ਸਿੰਘ ਦੀ ਬਾਦਲ ਦੀ ਖ਼ੂਬ ਸ਼ਲਾਘਾ ਕੀਤੀ।

ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਨੇ ਬਰਗਾੜੀ ਵਿੱਚ ਮੋਰਚੇ ‘ਤੇ ਬੈਠੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ‘ਤੇ ਵੀ ਕਈ ਤਿੱਖੇ ਵਾਰ ਕੀਤੇ। ਬਾਦਲ ਨੇ ਜਿੱਥੇ ਦਾਦੂਵਾਲ ਵੱਲੋਂ ਬੀਤੇ ਦਿਨੀਂ 35 ਲੱਖ ਰੁਪਏ ਦੀ ਰਜਿਸਟਰੀ ਕਰਵਾਏ ਜਾਣ ਦਾ ਦਾਅਵਾ ਕਰਦਿਆਂ ਸਵਾਲ ਕੀਤਾ ਕਿ ਉਨ੍ਹਾਂ (ਦਾਦੂਵਾਲ) ਕੋਲ ਇਹ ਪੈਸੇ ਕਿੱਥੋਂ ਆਏ।

 ਮਜੀਠਿਆ ਨੇ  ਮੁਤਵਾਜ਼ੀ ਜਥੇਦਾਰ ਦਾ ਮਜ਼ਾਕ ਉਡਾਉਂਦਿਆਂ ‘ਡੱਡੂਵਾਲ’ ਤਕ ਕਹਿ ਦਿੱਤਾ

ਮਜੀਠਿਆ ਨੇ  ਮੁਤਵਾਜ਼ੀ ਜਥੇਦਾਰ ਦਾ ਮਜ਼ਾਕ ਉਡਾਉਂਦਿਆਂ ‘ਡੱਡੂਵਾਲ’ ਤਕ ਕਹਿ ਦਿੱਤਾ। ਮਜੀਠੀਆ ਨੇ  ਨਵਜੋਤ ਸਿੰਘ ਤੇ ਸੁਨੀਲ ਜਾਖੜ ‘ਤੇ ਵੀ ਕਈ ਨਿਸ਼ਾਨੇ ਲਾਏ। ਸਾਰੇ ਅਕਾਲੀ ਲੀਡਰਾਂ ਨੇ ਰੈਲੀ ਦੀ ਆਗਿਆ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਵੀ ਕੀਤਾ ਤੇ ਆਪਣੀ ਵੱਡੀ ਜਿੱਤ ਦੱਸਿਆ।।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply