ਪੰਚਕੁਲਾ: ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਨੂੰ ਵੱਡੀ ਰਾਹਤ ਮਿਲੀ ਹੈ। ਪੰਚਕੁਲਾ ਕੋਰਟ ਨੇ ਹਨੀਪ੍ਰੀਤ ਸਣੇ ਸਾਰੇ ਦੋਸ਼ੀਆਂ ‘ਤੇ ਇਲਜ਼ਾਮ ਤੈਅ ਕਰ ਦਿੱਤੇ ਹਨ, ਪਰ ਇਨ੍ਹਾਂ ਸਾਰੀਆਂ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹੱਟਾ ਦਿੱਤਾ ਗਿਆ ਹੈ। ਹੁਣ ਇਨ੍ਹਾਂ ਮੁਲਜ਼ਮਾਂ ‘ਤੇ IPC ਦੀ ਧਾਰਾ 216, 145, 150, 151, 152, 153 ਅਤੇ 120 ਬੀ ਤਹਿਤ ਇਲਜ਼ਾਮ ਤੈਅ ਕੀਤੇ ਗਏ ਹਨ। ਜਦਕਿ ਆਈਪੀਸੀ ਦੀ ਧਾਰਾ 121 ਅਤੇ 121 ਏ ਦੀ ਧਾਰਾ ਨੂੰ ਹੱਟਾ ਦਿੱਤਾ ਗਿਆ ਹੈ।
ਅੱਜ ਪੰਚਕੁਲਾ ਹਿੰਸਾ ਮਾਮਲੇ ‘ਚ ਸਾਰੇ ਆਰੋਪੀਆਂ ਨੂੰ ਵੀਡੀਓ ਕਾਨਫਰੇਂਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਰੇ ਮੁਲਜ਼ਮਾਂ ‘ਤੇ ਇਲਜ਼ਾਮ ਤੈਅ ਕੀਤੇ ਗਏ ਹਨ। ਪੰਚਕੁਲਾ ‘ਚ 25 ਅਗਸਤ 2017 ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਐਡੀਸ਼ਨ ਸੈਸ਼ਨ ਜੱਜ ਸੰਜੇ ਸੰਥੀਰ ਦੀ ਕੋਰਟ ‘ਚ ਸੁਣਵਾਈ ਹੋਈ ਸੀ।
ਹਨੀਪ੍ਰੀਤ ਸਾਧਵੀ ਜਿਣਸੀ ਸੋਸ਼ਣ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੁਲਾ ‘ਚ ਦੇਸ਼ਧਰੋਹ ਮਾਮਲੇ ਦੀ ਮੁਲਜ਼ਮ ਹੈ। ਹਨੀਪ੍ਰੀਤ ਨੂੰ ਫੜ੍ਹਣ ਲਈ ਹਰਿਆਣਾ ਪੁਲਿਸ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ। 38 ਦਿਨ ਫਰਾਰ ਰਹਿਣ ਤੋਂ ਬਾਅਦ ਹਨੀਪ੍ਰੀਤ ਨੂੰ 3 ਅਕਤੂਬਰ 2017 ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਵੀ ਅਮਬਾਲਾ ਦੀ ਜੇਲ਼੍ਹ ‘ਚ ਬੰਦ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp