ਦੁਕਾਨਦਾਰ ਪਾਬੰਧੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ……….ਸਕੱਤਰ ਅਮਰਦੀਪ ਸਿੰਘ ਗਿੱਲ
HOSHIARPUR – ਨਗਰ ਨਿਗਮ,ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸ਼ਿਆਰਪੁਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬੱਸੀ ਖਵਾਜੂ ਵਿਖੇ ਸੱਕਤਰ ਅਮਰਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਦੁਕਾਨਦਾਰਾਂ ਨੂੰ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ.
ਇਸ ਮੌਕੇ ਤੇ ਦੁਕਾਨਦਾਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੱਕਤਰ ਅਮਰਦੀਪ ਸਿੰਘ ਗਿੱਲ ਨੇ ਸ਼ਹਿਰ ਵਿੱਚ ਵੱੱਧ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਅਤੇ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ. ਉਹਨਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਸ ਤਰਾਂ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ, ਹਵਾ ਅਤੇ ਮਿੱਟੀ ਜਿਆਦਾ ਪ੍ਰਦੂਸ਼ਤ ਹੋ ਜਾਣ ਨਾਲ ਸਾਹ ਲੈਣਾ ਅਤੇ ਖੇਤਾਂ ਵਿੱਚ ਅਨਾਜ ਪੈਦਾ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ.ਇਸ ਲਈ ਦੁਕਾਨਦਾਰ ਸਰਕਾਰ ਵਲੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ.
ਇੰਸਪੈਕਟਰ ਸੰਜੀਵ ਅਰੋੜਾ ਨੇ ਇਸ ਮੌਕੇ ਤੇ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾਲ ਹੋ ਰਹੇ ਪ੍ਰਦੂਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਸ ਤਰਾਂ ਦਾ ਜ਼ਹਿਰ ਹੈ, ਜੋ ਹਰ ਵਿਅਕਤੀ ਨੂੰ ਖੋਖਲਾ ਕਰ ਰਿਹਾ ਹੈ. ਉਹਨਾਂ ਦੱਸਿਆ ਕਿ ਕੋਈ ਵੀ ਖਾਣ^ਪੀਣ ਵਾਲੀ ਵਸਤੂ ਪਲਾਸਟਿਕ ਲਿਫ਼ਾਫ਼ੇ ਵਿੱਚ ਨਾ ਲਈ ਜਾਵੇ. ਕਿਉਂ ਕਿ ਇਸ ਨਾਲ ਪਲਾਸਟਿਕ ਲਿਫ਼ਾਫ਼ੇ ਦੇ ਮਾੜੇ ਕੈਮੀਕਲ ਖਾਣ^ਪੀਣ ਦੀਆਂ ਵਸਤੂਆਂ ਵਿੱਚ ਮਿਲ ਜਾਂਦੇ ਹਨ, ਜਿਸ ਨਾਲ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ.
ਇਸ ਮੌਕੇੇ ਬੱਸੀ ਖਵਾਜੂ ਦੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਨਰੂਲਾ ਨੇ ਨਗਰ ਨਿਗਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਦੁਕਾਨਦਾਰ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਪਲਾਸਟਿਕ^ਮੁਕਤ ਬਨਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ.ਅਤੇ ਭਰੋਸਾ ਦਿਵਾਇਆ ਕਿ ਬੱਸੀ ਖਵਾਜੂ ਮਾਰਕੀਟ ਨੂੰ ਜਲਦ ਹੀ ਪਲਾਸਟਿਕ ਮੁਕਤ ਕਰ ਦਿੱਤਾ ਜਾਵੇਗਾ.ਇਸ ਮੌਕੇ ਤੇ ਵਿਜੇ ਕੁਮਾਰ,ਸ਼ਾਲੂ ਪਾਲ,ਪੰਕਜ ਨੈਯਰ,ਬਿੱਲਾ ਚਾਵਲਾ, ਜਗੀਰ ਸਿੰਘ ਪੱਟੀ, ਨਨਾ ਪਾਹਵਾ,ਐਮ.ਪੀ ਸਿੰਘ,ਸੰਜੇ ਸ਼ਰਮਾ,ਸੋਹਨ ਮਹਿਰਾ,ਦੀਪਕ ਨਰੂਲਾ,ਲੱਕੀ,ਨੀਰਜ਼ ਮਨਚੰਦਾ,ਸੰਦੀਪ ਭਾਟੀਆ, ਅਤੇ ਦੁਕਾਨਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp