ਹਥਿਆਰਬੰਦ ਲੋਕਾਂ ਨੇ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਦਾ ਗੋਲੀ ਮਾਰ ਕਤਲ

MOGA :  ਵੀਰਵਾਰ ਦੀ ਰਾਤ ਮੋਗਾ ‘ਚ ਕੁਝ ਹਥਿਆਰਬੰਦ ਲੋਕਾਂ ਨੇ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਦਾ ਗੋਲੀ ਮਾਰ ਕਤਲ ਕਰ ਦਿੱਤਾ। ਜਦਕਿ ਇੱਕ ਹੋਰ ਸਥਾਨਕ ਅਖਬਾਰ ਦੇ ਪੱਤਰਕਾਰ ਨੂੰ ਵੀ ਜ਼ਖ਼ਮੀ ਕਰ ਦਿੱਤਾ। ਤਰਨ ਤਾਰਨ ਦੇ ਪਿੰਡ ਭੰਗਾਲਾ ਦੇ ਵਸਨੀਕ ਦੱਸੇ ਜਾ ਰਹੇ ਹਨ।

ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆਦੋਵੇਂ ਸਵਿੱਫਟ ਕਾਰ ‘ਚ ਚੰਡੀਗੜ੍ਹ ਜਾ ਰਹੇ ਸੀ। ਜਾਣਕਾਰੀ ਮੁਤਾਬਕ ਦੋਵਾਂ ‘ਤੇ ਹਮਲਾ ਮੋਗਾ ਦੇ ਬਾਹਰੀ ਪਾਸੇ ਬੁੱਗੀਪੁਰਾ ਬਾਈਪਾਸ ‘ਤੇ ਹੋਇਆ। ਬਾਈਪਾਸ ਪਹੁੰਚਦੇ ਹੀ ਕੁਝ ਅਣਪਛਾਤੇ ਲੋਕਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਉਨ੍ਹਾਂ ‘ਤੇ ਗੋਲੀਆਂ ਚਲਾਈਆਂ।

ਜ਼ਖ਼ਮੀ ਗੁਰਚੇਤ ਨੇ ਕਰੀਬ 15 ਕਿਲੋਮੀਟਰ ਦੂਰ ਕੋਟ ਈਸੇ ਖ਼ਾਂ ਦੇ ਇੱਕ  ਹਸਪਤਾਲ ਪਹੁੰਚਣ ਲਈ ਕਾਰ ਭੱਜਾਈਜਿੱਥੇ ਡਾਕਟਰਾਂ ਨੇ ਜੋਬਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਗੁਰਚੇਤ ਦੀ ਹਾਲਤ ਗੰਭੀਰ ਵੇਖ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ। ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
 ਮੋਗਾ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ।

Related posts

Leave a Reply