ਗੁਰਦਾਸਪੁਰ (ਬਲਵਿੰਦਰ ਸਿੰਘ)
ਕਿਸੇ ਵੀ ਸ਼ਹਿਰ ਦੇ ਦਾਇਰੇ ਨੂੰ ਵਧਾਉਣਾ ਗਲਤ ਨਹੀੰ ਪਰ ਪਹਿਲਾਂ ਹੀ ਵਿਕਾਸਹੂਣੇ ਸ਼ਹਿਰ ਦੀ ਹੱਦ ਬੰਦੀ ਵਧਾਉਣਾ ਬਹੁਤ ਗਲਤ ਹੈ , ਜੋ ਕਿ ਕਾਂਗਰਸ ਸਰਕਾਰ ਦੇ ਇਸ਼ਾਰਿਆਂ ‘ਤੇ ਦੀਨਾਨਗਰ ਸ਼ਹਿਰ ਦੀ ਆਪਣੇ ਵੋਟ ਬੈੰਕ ਨੂੰ ਧਿਆਨ ਹਿੱਤ ਵਿੱਚ ਰੱਖ ਕੇ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਜਿਲ੍ਹਾ ਕਾਰਜਕਾਰਨੀ ਦੇ ਮੈੰਬਰ ਸ਼੍ਰੀ ਰਵੀ ਮੋਹਨ ਨੇ ਕਰਦਿਆਂ ਕਿਹਾ ਕਿ ਦੀਨਾਨਗਰ ਸ਼ਹਿਰ ਵਿੱਚ ਅੱਧੇ ਵਾਰਡਾਂ ਦੀਆਂ ਗਲੀਆਂ ਨਾਲੀਆਂ ਦੀ ਖਸਤਾ ਹਾਲਤ ਹੈ , ਸੀਵਰੇਜ ਦਾ ਪ੍ਰਬੰਧ ਨਾ ਹੋਣ ਮਾਤਰ ਹੈ ਅਤੇ ਵਾਟਰ ਸਪਲਾਈ ਤੱਕ ਦੇ ਪ੍ਰਬੰਧ ਵੀ ਨਹੀੰ ਹਨ ਪਰ ਇਸ ਹਲਕੇ ਨਾਲ ਸਬੰਧਿਤ ਕਾਂਗਰਸੀਆਂ ਦੇ ਕਹਿਣ ‘ਤੇ ਸ਼ਹਿਰ ਦੀਨਾਨਗਰ ਦੇ ਸਰਕਾਰੀ ਅਧਿਕਾਰੀ ਵਾਰਡਾਂ ਨੂੰ ਤੋੜ ਕੇ ਕਾਂਗਰਸ ਦੇ ਵੋਟ ਬੈੰਕ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ ਜੋ ਕਿ ਸ਼ਰਾਸ਼ਾਰ ਗਲਤ ਹੈ , ਜਿਸਨੂੰ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀੰ ਕੀਤਾ ਜਾ ਸਕਦਾ ।
ਭਾਜਪਾ ਆਗੂ ਰਵੀ ਮੋਹਨ ਨੇ ਅੱਗੇ ਕਿਹਾ ਕਿ ਵਾਰਡਬੰਦੀ ਨੂੰ ਤੋੜਣ ਨਾਲ ਆਮ ਲੋਕਾਂ ਨੂੰ ਦਿੱਕਤਾਂ ਵਿੱਚ ਧੱਕਣ ਵਾਲੀ ਗੱਲ ਹੈ , ਉਹਨਾਂ ਦੇ ਘਰਾਂ ਦੇ ਪਤੇ ਬਦਲ ਜਾਣਗੇ ਇਸ ਤਰਾਂ ਕਰਨ ਨਾਲ । ਲੋਕ ਦੁਬਾਰਾ ਆਪਣੇ ਰਿਹਾਇਸ਼ੀ ਸਬੂਤ ਬਨਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣਗੇ । ਨੋਜਵਾਨ ਭਾਜਪਾ ਆਗੂ ਰਵੀ ਮੋਹਨ ਨੇ ਕਿਹਾ ਕਿ ਦੀਨਾਨਗਰ ਸ਼ਹਿਰ ਅੰਦਰ ਪਹਿਲਾਂ 13 ਵਾਰਡ ਸਨ ਜੋ ਹੁਣ ਵਧਾ ਕੇ 15 ਵਾਰਡ ਬਣਾ ਦਿੱਤੇ ਹਨ । ਪਿੰਡ ਗਵਾਲੀਆ ਦੀ 250 ਵੋਟ ਵੀ ਆਪਣੇ ਖਾਤੇ ਵਿੱਚ ਭੁਗਤਾਉਣ ਲਈ ਕਾਂਗਰਸ ਨੇ ਵਾਰਡਬੰਦੀ ਦਾ ਦਾਇਰਾ ਵਧਾਉਣ ਵਾਲਾ ਪੱਤਾ ਖੇਡਿਆ ਹੈ । ਜੋ ਕਿ ਕਾਂਗਰਸ ਨੂੰ ਹੀ ਭਾਰੂ ਪਵੇਗਾ ਕਿਉੰਕਿ ਲੋਕ ਸਮਝਦਾਰ ਹਨ , ਸਰਕਾਰਾਂ ਕੀ ਸਹੀ ਅਤੇ ਕੀ ਗਲਤ ਕਰ ਰਹੀਆਂ ਹਨ ? ਸਭ ਕੁਝ ਸਮਝਦੇ ਹਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp