latest : ਕੈਪਟਨ ਸਰਕਾਰ ਨੇ ਬਦਲੇ 16 ਆਈਏਐਸ ਤੇ 5 ਪੀਸੀਐਸ ਅਫਸਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈਏਐਸ ਤੇ ਪੀਸੀਐਸ ਅਫਸਰਾਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਹਨ। ਸਰਕਾਰ ਵੱਲੋਂ ਤਾਜ਼ਾ ਹੁਕਮਾਂ ਅਨੁਸਾਰ 16 ਆਈਏਐਸ ਤੇ 5 ਪੀਸੀਐਸ ਅਫਸਰ ਬਦਲੇ ਗਏ ਹਨ।  ਇਹ ਤਬਾਦਲੇ ਸਰਕਾਰ ਦੇ ਕੰਮਕਾਰ ਨੂੰ ਚੁਸਤ-ਦਰੁਸਤ ਕਰਨ ਲਈ ਕੀਤੇ ਗਏ ਹਨ ਕਿਉਂਕਿ ਕਈ ਅਫਸਰਾਂ ਤੇ ਮੰਤਰੀਆਂ ਵਿਚਾਲੇ ਤਾਲਮੇਲ ਨਹੀਂ ਬੈਠ ਰਿਹਾ ਸੀ। ਕਈ ਮੰਤਰੀਆਂ ਵੱਲੋਂ ਆਪਣੀ ਪਸੰਦ ਦੇ ਅਫਸਰਾਂ ਨੂੰ ਤਾਇਨਾਤ ਕਰਨ ਲਈ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ।

ਹੁਕਮਾਂ ਮੁਤਾਬਕ ਸੰਜੈ ਕੁਮਾਰ ਨੂੰ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਏ. ਵੇਣੂ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਨਿਯੁਕਤ ਕੀਤਾ ਗਿਆ ਹੈ। ਸਰਵਜੀਤ ਸਿੰਘ ਪ੍ਰਮੁੱਖ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਹੀ ਰਹਿਣਗੇ। ਵਿਕਾਸ ਪ੍ਰਤਾਪ ਨੂੰ ਲੋਕ ਨਿਰਮਾਣ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ ਤੇ ਹੁਸਨ ਲਾਲ ਨੂੰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਰਾਹੁਲ ਭੰਡਾਰੀ ਨੂੰ ਗ੍ਰਹਿ, ਪਰਵਾਸੀ ਮਾਮਲੇ ਤੇ ਜੇਲ੍ਹਾਂ ਦੇ ਨਾਲ ਉਚੇਰੀ ਸਿੱਖਿਆ ਵਿਭਾਗ ਦਾ ਸਕੱਤਰ ਵੀ ਲਾਇਆ ਗਿਆ ਹੈ।

Advertisements

ਇਸੇ ਤਰ੍ਹਾਂ ਨੀਲਕੰਠ ਅਵਹਦ ਨੂੰ ਪੰਜਾਬ ਗੁਦਾਮ ਨਿਗਮ ਦਾ ਮੈਨੇਜਿੰਗ ਡਾਇਰੈਕਟਰ, ਦਿਲਰਾਜ ਸਿੰਘ ਨੂੰ ਲੋਕ ਨਿਰਮਾਣ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਵਾਧੂ ਚਾਰਜ, ਅਭਿਨਵ ਨੂੰ ਡਾਇਰੈਕਟਰ ਖ਼ਜ਼ਾਨਾ ਤੇ ਵਿਸ਼ੇਸ਼ ਸਕੱਤਰ ਖਰਚਾ, ਪਰਵੀਨ ਕੁਮਾਰ ਥਿੰਦ ਨੂੰ ਕਿਰਤ ਕਮਿਸ਼ਨਰ, ਡੀਪੀਐਸ ਖਰਬੰਦਾ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ, ਵਿਮਲ ਕੁਮਾਰ ਸੇਤੀਆ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਦੀਪਲੀ ਉੱਪਲ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ, ਸ਼ੀਨਾ ਅਗਰਵਾਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਤੇ ਸੀਈਓ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ, ਸ਼ੌਕਤ ਅਹਿਮਦ ਨੂੰ ਸੀਈਓ ਵਕਫ਼ ਬੋਰਡ ਤੇ ਕਰ ਤੇ ਆਬਕਾਰੀ ਵਿਭਾਗ ’ਚ ਵਧੀਕ ਕਮਿਸ਼ਨਰ, ਸੰਦੀਪ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਮੁਕਤਸਰ ਲਾਇਆ ਗਿਆ ਹੈ।

Advertisements

ਆਈਆਰਐਸ ਅਧਿਕਾਰੀ ਮੋਹਿਤ ਤਿਵਾੜੀ ਨੂੰ ਵਧੀਕ ਸਕੱਤਰ ਯੋਜਨਾ, ਪੀਸੀਐਸ ਅਫ਼ਸਰਾਂ ਵਿੱਚ ਅਨੁਪਮ ਕਲੇਰ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ, ਲਤੀਫ਼ ਅਹਿਮਦ ਨੂੰ ਐਸਡੀਐਮ ਧੂਰੀ, ਹਰਸੁਹਿੰਦਰ ਸਿੰਘ ਬਰਾੜ ਨੂੰ ਪਹਿਲੀ ਤਾਇਨਾਤੀ ਦੇ ਨਾਲ ਬਾਲ ਕਮਿਸ਼ਨਰ ਦੇ ਸਕੱਤਰ ਦਾ ਚਾਰਜ, ਪੂਜਾ ਸਿਆਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੁਹਾਲੀ, ਅਮਿਤ ਸਰੀਨ ਨੂੰ ਡੀਪੀਆਈ ਸਕੂਲ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਲਾਇਆ ਗਿਆ ਹੈ।

Advertisements

ਹਰਦੀਪ ਸਿੰਘ ਧਾਲੀਵਾਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਲੰਧਰ, ਬਰਜਿੰਦਰ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਿਟੀ, ਸਤਵੰਤ ਸਿੰਘ ਨੂੰ ਐਸਡੀਐਮ ਮੋਗਾ, ਵਰਿੰਦਰ ਸਿੰਘ ਨੂੰ ਐਸਡੀਐਮ ਤਲਵੰਡੀ ਸਾਬੋ, ਰਣਦੀਪ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ ਜਲੰਧਰ, ਵਿਨੋਦ ਕੁਮਾਰ ਬਾਂਸਲ ਨੂੰ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਰਵਿੰਦਰ ਕੁਮਾਰ ਅਰੋੜਾ ਨੂੰ ਉਪ ਸਕੱਤਰ ਪਾਰਲੀਮਾਨੀ ਮਾਮਲੇ, ਗੁਰਵਿੰਦਰ ਸਿੰਘ ਜੌਹਲ ਨੂੰ ਐੱਸ.ਡੀ.ਐਮ. ਫਗਵਾੜਾ ਅਤੇ ਕਰਮਜੀਤ ਸਿੰਘ ਨੂੰ ਡਿਪਟੀ ਡਾਇਰਕੈਟਰ ਲੋਕ ਨਿਰਮਾਣ ਵਿਭਾਗ ਲਾਇਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply