ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਪੁਰਬ ਚੱਕ ਹਕੀਮ ਵਿਖੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਪ੍ਰਕਾਸ਼ ਪੁਰਬ 

-ਸੰਤ ਪਰਮਜੀਤ ਦਾਸ ਨਗਰ ਸ੍ਰੀ ਗੁਰੂੁ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਕੈਸ਼ੀਅਰ ਨਿਯੁੱਕਤ –

ਹੁਸਿਆਰਪੁਰ 24 ਦਸੰਬਰ (ਤਰਸੇਮ ਦੀਵਾਨਾ) ਸ੍ਰੀ ਗੁਰੁੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਅਤੇ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਦੀ ਰਹਿਨੁਮਾਈ ਹੇਠ ਮੁੱਖ ਦਫਤਰ ਸ੍ਰੀ ਗੁਰੂੁ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਹੋਈ।ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਸੁਸਾਇਟੀ ਦੇ ਮੈਂਬਰ ਹਾਜਰ ਸਨ।ਇਸ ਸਮੇਂ ਸੰਤ ਡੇਰਾ ਸੱਚਖੰਡ ਨਗਰ ਅਤੇ ਕੌਮ ਦੇ ਮਹਾਨ ਸੰਤ, ਸੁਸਾਇਟੀ ਦੇ ਕੈਸ਼ੀਅਰ ਬ੍ਰਹਮਲੀਨ ਸੰਤ ਭਗਵਾਨ ਦਾਸ ਜੀ ਜੋ ਕਿ ਕੁੱਝ ਸਮਾਂ ਪਹਿਲਾਂ ਸੰਗਤਾਂ ਨੂੰ ਸਰੀਰਕ ਵਿਛੋੜਾ ਦੇ ਗਏ ਸਨ,ਉਨਾਂ ਵਲੋਂ ਸੁਸਾਇਟੀ ਲਈ ਕੀਤੇ ਮਹਾਨ ਕਾਰਜਾਂ ਲਈ ਉਨਾਂ ਨੂੰ ਯਾਦ ਕੀਤਾ ਗਿਆ।ਸੰਤ ਭਗਵਾਨ ਦਾਸ ਜੀ ਦੇ ਬਾਅਦ ਖਾਲੀ ਅਹੁਦੇ ਨੂੰ ਸਰਬਸੰਮਤੀ ਨਾਲ ਡੇਰਾ ਨਗਰ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਨੂੰ ਕੈਸ਼ੀਅਰ ਨਿਯੁੱਕਤ ਕਰਕੇ ਪ੍ਰਵਾਨਿਤ ਕੀਤਾ ਗਿਆ। ਸ੍ਰੀ ਗੁਰੁੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਪੁਰਬ ਅੰਤਰਾਸ਼ਟਰੀ ਪੱਧਰ ਤੇ 29 ਫਰਵਰੀ ਦਿਨ ਛਨੀਵਾਰ ਨੂੰ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਦੇਹਰਾ ਸੱਚਖੰਡ ਚੱਕ ਹਕੀਮ ਵਿਖੇ ਮਨਾਇਆ ਜਾਵੇਗਾ।

Advertisements

 

ਇਸ ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।ਸੁਸਾਇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਪੰਜਾਬ ਦੇ ਵੱਖ ਵੱਖ ਡੇਰਿਆਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਵੇਗਾ।ਇਸ ਸਮੇਂ ਸ੍ਰੀ ਗੁਰੁੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ,ਸ੍ਰੀ ਗੁਰੂੁ ਰਵਿਦਾਸ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਦੇ ਪ੍ਰਬੰਧਾਂ ਅਤੇ ਚੱਲ ਰਹੇ ਕਾਰਜਾਂ ਸਬੰਧੀ ਵੀ ਵਿਚਾਰ ਚਰਚਾ ਹੋਈ। ਇਸ ਸਮੇਂ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂੁ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ,ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ,ਸੰਤ ਇੰਦਰ ਦਾਸ ਸੇਖੇ ਜਨਰਲ ਸਕੱਤਰ,ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਮਹੰਤ ਪ੍ਰਸ਼ੋਤਮ ਦਾਸ ਚੱਕ ਹਕੀਮ ਸਹਾਇਕ ਕੈਸ਼ੀਅਰ,ਸੰਤ ਧਰਮਪਾਲ ਸਟੇਜ ਸਕੱਤਰ,ਸੰਤ ਕ੍ਰਿਪਾਲ ਦਾਸ ਭਾਰਟਾ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ“ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ” ,ਸੰਤ ਰਮੇਸ਼ ਦਾਸ ਕੱਲਰਾਂ,ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤ ਬੀਬੀ ਪੂਨਮ ਹੀਰਾ,ਸੰਤ ਸ਼ੰਤੋਸ਼ ਕੁਮਾਰੀ ਸਮਾਜ ਸੇਵਕਾ,ਸੰਤ ਕੁਲਦੀਪ ਦਾਸ,ਸੰਤ ਲਾਲ ਦਾਸ,ਸੰਤ ਨਿਰੰਜਣ ਦਾਸ, ਸੰਤ ਗਿਆਨੀ ਸਰੂਪ ਦਾਸ ਪਪੋਲੀਆਂ, ਸੰਤ ਰਾਮ ਸਰੂਪ,ਸੰਤ ਬਲਵੀਰ ਦਾਸ ਸਾਹਰੀ,ਸੰਤ ਮੋਹਣ ਦਾਸ,ਸੰਤ ਪ੍ਰਮੇਸ਼ਵਰੀ ਦਾਸ ਅਤੇ ਸਮਾਜ ਦੇ ਬੁੱਧੀਜੀਵੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ। ਫੋਟੋ-ਮੀਟਿੰਗ ਦੌਰਾਨ ਹਾਜਰ ਸੁਸਾਇਟੀ ਦੇ ਮੈਂਬਰ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply