ਹਲਕਾ ਚੱਬੇਵਾਲ ਦੇ ਵਿਕਾਸ ਲਈ ਮੈਂ ਸਮਰਪਿਤ: ਡਾ. ਰਾਜ
ਜਾਂਗਲੀਆਣਾ ਪਹੁੰਚ ਪਿੰਡ ਵਾਸੀਆਂ ਨਾਲ ਕੀਤੀ ਬੈਠਕ
HOSHIARPUR (ADESH PARMINDER SINGH) ਮੇਰੇ ਹਲਕੇ ਦੇ ਪਿੰਡਾਂ ਵਿੱਚ ਵਿਚਰਣਾ, ਆਪਣੇ ਲੋਕਾਂ ਨੂੰ ਮਿਲਣਾ, ਉਹਨਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਜਾਣ ਕੇ ਉਸ ਤੇ ਕੰਮ ਕਰਣਾ ਮੇਰਾ ਫਰਜ ਹੈ ਅਤੇ ਇਸਨੂੰ ਪੂਰਾ ਕਰਣ ਲਈ ਮੈਂ ਇੰਨ-ਬਿੰਨ ਸਮਰਪਿਤ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਾਜ ਨੇ ਕੀਤਾ ਜਿਸ ਵੇਲੇ ਉਹ ਜਾਂਗਣੀਵਾਲ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਆਪਣੀ ਜਾਂਗਣੀਵਾਲ ਦੀ ਫੇਰੀ ਦੌਰਾਣ ਡਾ. ਰਾਜ ਕੁਮਾਰ ਨੇ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਪਿੰਡ ਦੇ ਲੋੜੀਂਦੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਪਿੰਡ ਵਾਸੀਆਂ ਨੇ ਜਿੰਮ, ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ, ਜੰਝ ਘਰ ਦੀ ਮੁਰੰਮਤ, ਆਂਗਨਬਾੜੀ ਸਕੂਲ ਅਤੇ ਪਿੰਡ ਦੀਆਂ ਗਲੀਆਂ ਤੇ ਲਿੰਕ ਸੜਕਾਂ ਦੀਆਂ ਮੰਗਾਂ ਡਾ. ਰਾਜ ਦੇ ਸਾਹਮਣੇ ਰੱਖੀਆਂ। ਇਸ ਤੇ ਵਿਚਾਰ ਵਟਾਂਦਰਾ ਕਰਦਿਆਂ ਡਾ. ਰਾਜ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਦੀ ਸੜਕ ਲਈ 14 ਲੱਖ 28 ਹਜ਼ਾਰ ਅਤੇ ਕਾਜ਼ਵੇ ਦੇ ਮੁੜ ਨਿਰਮਾਣ ਲਈ 21 ਲੱਖ ਦੀ ਗਾਂਟ ਮੰਜੂਰ ਕੀਤੀ ਗਈ ਹੈ। ਪਿਛਲੀਆਂ ਭਾਰੀ ਬਰਸਾਤਾਂ ਵਿੱਚ ਇਹ ਕਾਜ਼ਵੇ ਬੂਰੀ ਤਰਾਂ ਨੁਕਸਾਨਿਆ ਗਿਆ ਸੀ। ਜਿਸ ਨਾਲ ਆਮ ਜਨ-ਜੀਵਨ ਖਾਸਾ ਪ੍ਰਭਾਵਿਤ ਹੋਇਆ ਅਤੇ ਡਾ. ਰਾਜ ਨੇ ਇਸ ਦਾ ਨੋਟਿਸ ਲੈਂਦੇ ਹੋਏ ਇਸ ਦੇ ਪੁਨਰ ਨਿਰਮਾਣ ਲਈ ਸਪੈਸ਼ਲ ਮੰਜੂਰੀ ਲਈ। ਇਸ ਤੋਂ ਇਲਾਵਾ ਡਾ. ਰਾਜ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਬਾਹੋਵਾਲ- ਬਾੜੀਆਂ- ਮੱਖਣਗੜ-ਭਾਮ ਤੋਂ ਹੁੰਦੇ ਹੋਏ ਜਾਂਗਲੀਆਣਾ ਪਹੁੰਚਣ ਵਾਲੀ ਲਿੰਕ ਸੜਕ ਦੀ ਵੀ ਰਿਪੇਅਰ ਦੀ ਮੰਜੂਰੀ ਹੋ ਚੁੱਕੀ ਹੈ ਅਤੇ 5 ਲੱਖ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਚਾਇਤ ਨੂੰ 9 ਲੱਖ 38 ਹਜ਼ਾਰ ਦੇ ਫੰਡ ਦਿੱਤੇ ਗਏ ਹਨ ਜੋਕਿ ਗਲੀਆਂ ਨਾਲੀਆਂ ਦੀ ਉਸਾਰੀ ਅਤੇ ਆਂਗਨਵਾੜੀ ਲਈ ਵਰਤੇ ਜਾ ਰਹੇ ਹਨ। ਇਸ ਮੌਕੇ ਤੇ ਪਿੰਡ ਦੀ ਸਰਪੰਚ ਸੁਮਨ ਅਤੇ ਹੋਰਨਾਂ ਖਾਸ ਵਿਅਕਤੀਆਂ ਨੇ ਪਿੰਡ ਆਉਣ ਲਈ ਤੇ ਉਹਨਾਂ ਦੀ ਗੱਲ ਸੁਨਣ ਲਈ ਡਾ. ਰਾਜ ਦਾ ਧੰਨਵਾਦ ਕੀਤਾ। ਇਸ ਬੈਠਕ ਵਿੱਚ ਸਾਬਕਾ ਸਰਪੰਚ ਕਰਮਜੀਤ ਸਿੰਘ ਪਰਮਾਰ, ਰਘੁਵੀਰ ਸਿੰਘ ਪਰਮਾਰ, ਮਨਜੀਤ ਕੌਰ, ਅਵਿਨਾਸ਼ ਕੌਰ, ਪਰਮਜੀਤ ਕੌਰ, ਹੈਪੀ, ਪੂਜਾ, ਮਮਤਾ, ਰਸ਼ਪਾਲ ਸਿੰਘ, ਲਖਵੀਰ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ, ਅਨੀਸ਼ ਕੁਮਾਰ ਆਦਿ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp