– ਇਸੇ ਸਾਲ ਮਈ ਚ ਗੁਰੂ ਬਾਜ਼ਾਰ ਚ ਹੋਈ 33 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਚ ਵੀ ਪੁਲਸ ਨੂੰ ਮਸਤੀ ਗੈਂਗ ਤੇ ਸ਼ੱਕ
ਅਮ੍ਰਿਤਸਰ (ਆਦੇਸ਼ ਪਰਮਿੰਦਰ ਸਿੰਘ) ਬੇਹਦ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੀ ਪੰਜਾਬ ਪੁਲਿਸ ਨੇ ਐਨਾ ਜਿਆਦਾ ਸਮਾਂ ਇਸ ਗੱਲ ਤੇ ਗਵਾ ਦਿੱਤਾ ਕਿ ਕੱਲ ਅਮ੍ਰਿਤਸਰ ਵਿੱਚ ਹੋਈ ਲੁੱਟ ਪਿੱਛੇ ਆਖਿਰ ਕਿਸਦਾ ਹੱਥ ਸੀ। ਜਦੇਂ ਸੀਸੀਟੀਵੀ ਵਿੱਚ ਫੁਟੇਜ ਆ ਚੁੱਕੀ ਸੀ ਤਾਂ ਹੁਣ ਇਤਿਹਾਸਿਕ ਸ਼ਹਿਰ ਅਮ੍ਰਿਤਸਰ ਵਿੱਚ ਘੁੰੰਮ ਰਹੇ ਮਸਤੀ ਗੈਂਗ ਦੇ ਦੋਸ਼ਿਆਂ ਨੂੰ ਗ੍ਰਿਫਤਾਰ ਕਰਨ ਚ ਪੁਲਿਸ ਨਾਕਾਮ ਕਿਉਂ ਰਹੀ। ਲੋਕ ਦਾਵਾ ਕਰ ਰਹੇ ਨੇ ਕਿ ਦੋਸ਼ੀ ਸ਼ਹਿਰ ਚ ਹੀ ਘੁਮ ਰਹੇ ਨੇ, ਅਗਰ ਅਜਿਹਾ ਹੈ ਤਾਂ ਲੋਕਾਂ ਚ ਚਰਚਾ ਹੈ ਕਿ ਮੋਟੀਆਂ ਤਨਖਾਹਾਂ ਲੈਣ ਵਾਲਾ ਪੁਲਿਸ ਤੰਤਰ ਫੇਲ ਕਿਉਂ ਹੈ।
ਪ੍ਰੇਮ ਕੁਮਾਰ ਨੇ ਕਿਹਾ ਕਿ ਸਾਰੀ ਜਿੰਦਗੀ ਦੀ ਕਮਾਈ ਇੱਥੇ ਲਗਾ ਦਿੱਤੀ ਚੰਗਾ ਹੁੰਦਾ ਜੇ ਬਾਹਰ ਕਿਸੇ ਹੋਰ ਥਾਂ ਤੇ ਲਗਾਈ ਹੁੰਦੀ।
ਜਰਾ ਸੋਚੋ, ਸਰਹੱਦੀ ਇਲਾਕਾ ਹੈ , ਗੁਰੂ ਦੀ ਨਗਰੀ ਵੀ ਹੈ।
ਇਸ ਸਬੰਧੀ ਜਾਣਕਾਰੀ ਦੰਿਦਆਿਂ ਪੁਲਸ ਦੇ ਵਧੀਕ ਡਪਿਟੀ ਕਮਸ਼ਿਨਰ ਜੀ. ਐੱਸ ਵਾਲੀਆ ਨੇ ਦੱਸਆਿ ਕ ਿਮੁੱਢਲੀ ਜਾਂਚ ਦੌਰਾਨ ਇਹ ਲੁੱਟ ਕਰਨ ਮਸਤੀ ਗਰੁੱਪ ਵਲੋਂ ਕੀਤੀ ਜਾਪਦੀ ਹੈ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਸ਼ੱਕੀ ਵਅਿਕਤੀਆਂ ਨੂੰ ਕਾਬੂ ਕੀਤੇ ਜਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਸੀ.ਸੀ.ਟੀਵੀ. ਕੈਮਰਆਿਂ ਦੀ ਫੁਟੇਜ ਰਾਹੀਂ ਕੁਝ ਸ਼ੱਕੀ ਵਅਿਕਤੀਆਂ ਦੀ ਸ਼ਨਾਖਤ ਹੋਣ ਦਾ ਵੀ ਦਾਅਵਾ ਕੀਤਾ ਹੈ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕ ਿਮਸਤੀ ਗਰੁੱਪ ਦਾ ਇਕ ਸਾਥੀ ਪਹਲਾਂ ਇਸ ਦੁਕਾਨ @ਚ ਦਾਖਲ ਹੁੰਦਾ ਹੈ, ਜੋ ਦੁਕਾਨਦਾਰ ਦੇ ਕਰੰਿਦਆਿ ਨੂੰ ਸੋਨੇ ਦੀ ਚੇਨ ਦਖਾਉਣ ਲਈ ਕਹੰਿਦਾ ਹੈ। ਉਸ ਸਮੇਂ ਦੁਕਾਨ ਮਾਲਕ ਪ੍ਰੇਮ ਕੁਮਾਰ ਉਪਰਲੀ ਮੰਜ਼ਲਿ @ਤੇ ਸੀ। ਇਸ ਤੋਂ ਪਹਲਾਂ ਕ ਿਦੁਕਾਨਦਾਰ ਨੂੰ ਇਸ ਘਟਨਾ ਦੀ ਭਣਿਕ ਪੈਂਦੀ ਲੁਟੇਰਆਿਂ ਦੇ ਬਾਹਰ ਖਡ਼੍ਹੇ ਸਾਥੀ ਵੀ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਨੇ ਦੁਕਾਨਦਾਰ ਤੇ ਉਸ ਦੇ ਕਰੰਿਦਆਿ ਨੂੰ ਜਾਨੋਂ ਮਾਰਨ ਦੀ ਧਮਕੀ ਦੰਿਦਆਿਂ ਤੁਰੰਤ ਸ਼ੋਅ ਕੇਸ ਤੇ ਹੋਰ ਥਾਂਵਾਂ @ਤੇ ਰੱਖੇ ਸੋਨੇ ਦੇ ਗਹਣੇ ਥੈਲਆਿਂ @ਚ ਭਰ ਲਏ ਤੇ ਉਥੋਂ ਭੱਜਣ ਲੱਗਆਿ ਹਵਾ ਚ ਗੋਲੀਆਂ ਚਲਾਈਆਂ।
ਗੌਰਤਲਬ ਹੈ ਕਿ ਇਸੇ ਸਾਲ ਮਈ ਚ ਗੁਰੂ ਬਾਜ਼ਾਰ ਚ ਹੋਈ ੩੩ ਲੱਖ ਰੁਪਏ ਦੀ ਲੁੱਟ ਦੇ ਮਾਮਲੇ ਚ ਵੀ ਪੁਲਸ ਨੂੰ ਉਸ ਤੇ ਸ਼ੱਕ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp