PATHANKOT (RAJINDER RAJAN) ਬੀਤੇ ਚਾਰ ਦਿਨਾਂ ਤੋਂ ਵਿੱਦਿਆ ਮੰਦਿਰ ਸਕੂਲ ਪਠਾਨਕੋਟ ਚ ਅਵਾਸੀਯ ਹੋਣਰਾਹ ਵਿਦਿਆਰਥੀ ਕੈਂਪ ਲਗਾਯਾ ਜਾ ਰਿਹਾ ਹੈ। ਇਹ ਫ੍ਰੀ ਕੈਂਪ ਚ ਬੋਰਡ ਦੀਆਂ ਪਰਿਖਿਆਂਵਾ ਹੇਤੂ ਅੱਠਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਕੈਂਪ ਚ ਪ੍ਰਸ਼ਨ ਪੱਤਰ ਹੱਲ ਕਰਨ, ਸੁਲੇਖ ਅਤੇ ਸਹੀ ਸਿੱਖਿਆ ਸੰਬੰਧੀ ਸਮਝਾਇਆ ਗਿਆ। ਵਿਦਿਆਰਥੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਇਸ ਕੈਂਪ ਨਾਲ ਉਂੱਨਾਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ ਤੇ ਉਹ ਹੁਣ ਆਪਣੇ ਪੇਪਰਾਂ ਦੀ ਤਿਆਰੀ ਬੇਹਤਰ ਢੰਗ ਨਾਲ ਕਰ ਸਕਦੇ ਹਨ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨਿਰਦੇਸ਼ਕ ਰਾਮ ਦੱਤ ਸ਼ਰਮਾਂ ਨੇ ਦੱਸਿਆ ਕਿ ਅਗਰ ਕੋਈ ਵਿਦਿਆਰਥੀ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਚਾਹੁੰਦਾ ਹੈ ਤਾਂ ਉਸਦੀ ਪੂਰੀ ਮਦਦ ਕੀਤੀ ਜਾਵੇਗੀ।
ਇਸ ਦੌਰਾਨ ਪ੍ਰਬੰਧਕ ਵਿਜਯੰਤ ਸ਼ਰਮਾਂ ਨੇ ਕਿਹਾ ਕਿ ਜਿਸ ਕਦਰ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਮੇਹਨਤ, ਲਗਨ ਨਾਲ ਕੰਮ ਕੀਤਾ ਹੈ ਤੇ ਉਤਸ਼ਾਹ ਦਿਖਾਇਆ ਹੈ ਅਗਰ ਉਹ ਦੋ ਮਹੀਨੇ ਹੋਰ ਦਿਲ ਲਗਾ ਕੇ ਪੜਾਈ ਕਰਨ ਤਾਂ ਪਰਿਖਿਆ ਦੇ ਨਤੀਜੇ ਸ਼ਾਨਦਾਰ ਆਉਣਗੇ। ਇਸ ਮੌਕੇ ਪੂਰਵ ਵਿਦਿਆਰਥੀ ਜਤਿਨ ਕੁਮਾਰ ਵੀ ਉਂਨੱਾ ਨਾਲ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp