ਫੁੱਟਬਾਲ ਕੱਲਬ ਨੂੰ 2 ਲੱਖ ਤੇ ਪਿੰਡ ਲਈ 10 ਲੱਖ ਐਲਾਨੇ
HOSHIARPUR (ADESH PARMINDER SINGH) ਪਿੰਡ ਚੱਬੇਵਾਲ ਦੇ ਸ਼ਹੀਦ ਭਗਤ ਸਿੰਘ ਕਲੱਬ ਦੁਆਰਾ ਫੁੱਟਬਾਲ ਟੂਰਨਾਮੈਂਟ ਕਰਵਾਏ ਗਏ। ਜਿਸਦੇ ਫਾਈਨਲ ਮੈਚ ਦੇ ਇਨਾਮ ਵੰਡ ਸਮਾਰੋਹ ਵਿੱਚ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਖਿਡਾਰੀਆਂ ਨੂੰ ਇਨਾਮ ਅਤੇ ਮੈਨੇਜਮੈਂਟ ਟੀਮ ਨੂੰ ਯਾਦਗਾਰੀ ਮੋਮੈਂਟੋ ਪ੍ਰਦਾਨ ਕਰਦਿਆਂ ਡਾ. ਰਾਜ ਨੇ ਕਲੱਬ ਦੀ ਮੰਗ ਪੂਰਨ ਕਰਦਿਆਂ ਗ੍ਰਾਊੰਡ ਲਈ ਸਪਾਰਕਲਿੰਗ ਵਾਟਰ ਫਾਉਂਟੇਨ (ਪਾਣੀ ਦੀ ਬਾਰੀਕ ਬਾਛੜ ਕਰਨ ਵਾਲੇ ਫੁਵਾਰੇ) ਲਈ 2 ਲੱਖ ਦੇਣ ਦੀ ਘੋਸ਼ਣਾ ਕੀਤੀ। ਇਸ ਘੋਸ਼ਣਾ ਦਾ ਸਾਰਿਆਂ ਵਲੋਂ ਖੁੱਲਾ ਸਵਾਗਤ ਕੀਤਾ ਗਿਆ।
ਡਾ. ਰਾਜ ਨੇ ਕਿਹਾ ਕਿ ਇਸ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ ਜੋਕਿ ਅੱਜ ਦੇ ਸਮੇਂ ਦੀ ਵਿਸ਼ੇਸ਼ ਜਰੂਰਤ ਹੈ ਤੇ ਉਹਨਾਂ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਚੇਤ ਹੋਣਾ ਚਾਹੀਦਾ ਹੈ। ਇਸ ਅਵਸਰ ਤੇ ਪਿੰਡ ਚੱਬੇਵਾਲ ਨੂੰ 10 ਲੱਖ ਦੇਣ ਲਈ ਕਿਹਾ ਕਿ ਜੋ ਪਿੰਡ ਵਿੱਚ ਉਪਨ ਜਿੰਮ, ਪੱਤੀ ਲਾਂਗਰੀਆ ਦੇ ਸ਼ਮਸ਼ਾਨਘਾਟ ਵਿਖੇ ਔਰਤਾਂ ਦੇ ਖੜਨ ਲਈ ਸ਼ੈਡ ਲਈ ਵਰਤੇ ਜਾਣਗੇ। ਇਸ ਮੌਕੇ ਤੇ ਸਾਬਕਾ ਸਰਪੰਚ ਚੱਬੇਵਾਲ ਸ਼ਿਵਰੰਜਨ ਸਿੰਘ ਰੋਮੀ ਨੇ ਡਾ. ਰਾਜ ਦਾ ਧੰਨਵਾਦ ਕਰਦਿਆਂ ਖੁਸ਼ੀ ਜਾਹਿਰ ਕੀਤੀ ਕਿ ਉਹ ਚੱਬੇਵਾਲ ਵਾਸੀਆਂ ਦੀ ਹਰ ਮੰਗ ਖਿੜੇ ਮੱਥੇ ਮੰਜੂਰ ਕਰਦੇ ਹਨ। ਇਸ ਤੋਂ ਪਹਿਲਾ ਵੀ ਡਾ. ਰਾਜ ਨੇ ਪਿੰਡ ਵਿੱਚ ਬੱਚਿਆਂ ਦੇ ਝੂਲਿਆਂ ਲਈ 2 ਲੱਖ ਰੁਪਏ ਕਲੱਬ ਨੂੰ ਦਿੱਤੇ ਸਨ। ਇਸ ਤੋਂ ਇਲਾਵਾ 2 ਲੱਖ ਰੁਪਏ ਉਹਨਾਂ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੀ ਲਾਈਬ੍ਰੇਰੀ ਲਈ ਵੀ ਘੋਸ਼ਿਤ ਕੀਤੇ ਹੋਏ ਹਨ। ਰੋਮੀ ਨੇ ਕਿਹਾ ਕਿ 23.5 ਲੱਖ ਰੁਪਏ ਦੀ ਲਾਗਤ ਵਾਲਾ ਨਵਾਂ ਟਿਊਬਵੈਲ ਚੱਬੇਵਾਲ ਪਿੰਡ ਨੂੰ ਦੇਣ ਲਈ ਤਾਂ ਪਿੰਡ ਵਾਸੀ ਡਾ. ਰਾਜ ਦੇ ਰਿਣੀ ਹਨ, ਕਿਉਂਕਿ ਇਸ ਨਾਲ ਪਾਣੀ ਦੀ ਕਿੱਲਤ ਤੋਂ ਨਿਜਾਤ ਮਿਲੀ ਤੇ ਪਿੰਡ ਵਾਸੀਆਂ ਵਲੋਂ 3 ਲੱਖ ਦਾ ਸ਼ੇਅਰ ਵੀ ਡਾ. ਰਾਜ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੁਆਫ ਕਰਵਾਇਆ ਸੀ। ਇਸ ਦੌਰਾਣ ਸ਼ਿਵਰੰਜਨ ਰੋਮੀ ਨੇ ਇਸ ਮੌਕੇ ਤੇ ਪ੍ਰਵਾਸੀ ਚੱਬੇਵਾਲ ਵਸਨੀਕ ਪਰਮਜੀਤ ਸਿੰਘ ਕਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਖਿਡਾਰੀਆਂ ਨੂੰ ਟ੍ਰੈਕ ਸੂਟ ਵੰਡੇ। ਇਸ ਮੌਕੇ ਤੇ ਰੋਮੀ ਨੇ ਮੈਨੇਜਮੈਂਟ ਕਮੇਟੀ ਦੇ ਨਾਲ-ਨਾਲ ਉਹਨਾਂ ਐਨ.ਆਰ.ਆਈ. ਭਰਾਵਾਂ ਦਾ ਵੀ ਧੰਵਨਾਦ ਕੀਤਾ ਜੋ ਟੂਰਨਾਮੈਂਟ ਵਿੱਚ ਪਹੁੰਚ ਨਹੀਂ ਸਕੇ ਪਰ ਉਹਨਾਂ ਦੇ ਆਰਥਿਕ ਸਹਿਯੋਗ ਤੇ ਹੱਲਾਸ਼ੇਰੀ ਇਹ ਟੂਰਨਾਮੈਂਟ ਸਫਲਤਾਪੂਰਵਕ ਸੰਪੂਰਨ ਹੋਏ। ਜਿਸ ਵਿੱਚ ਕੁਲਵੰਤ ਝੂਟੀ, ਸੰਤੋਖ ਸਿੰਘ ਝੂਟੀ, ਅਮ੍ਰਿਤਪਾਲ ਸਿੰਘ ਝੂਟੀ, ਹਰਮੇਸ਼ ਸਿੰਘ ਝੂਟੀ ਆਦਿ ਦੇ ਨਾਂ ਸ਼ਾਮਿਲ ਸਨ। ਇਸ ਮੌਕੇ ਤੇ ਥਿਆੜਾ, ਪਰਮਜੀਤ ਸਿੰਘ ਚੱਬੇਵਾਲ, ਕੁਲਦੀਪ ਸਿੰਘ ਚੱਬੇਵਾਲ, ਮਾ. ਜੋਗਾ ਸਿੰਘ ਬਠੁੱਲਾ, ਰਣਬੀਰ ਸਿੰਘ ਰਾਣਾ, ਦਿਲਬਾਗ ਸਿੰਘ ਬਾਗੀ, ਗਗਨਦੀਪ ਚਾਣਥੂ, ਚਿਰੰਜੀ ਲਾਲ ਬਿਹਾਲ, ਸਰਪੰਚ ਸ਼ਿੰਦਰਪਾਲ ਬੰਟੀ, ਪ੍ਰੇਮ ਸਿੰਘ ਜਿਆਣ ਆਦਿ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp