-ਹਾਲੇ ਹੋਰ ਹੋਣਗੇ ਖੁਲਾਸੇ-ਡੀਐਸਪੀ ਜਗਦੀਸ਼ ਅੱਤਰੀ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਬੀਤੇ ਦਿਨੀਂ ਸ਼ਰਾਬ ਦੇ ਵੱਡੇ ਕਾਰੋਬਾਰੀ ਨਰੇਸ਼ ਅਗਰਵਾਲ ਦੇ ਘਰ ਤੇ ਕੁਝ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਸਨ, ਇਸ ਦੌਰਾਨ ਉੱਨਾਂ ਦੇ ਗਾਰਡ ਦੇ ਗੋਲੀ ਲੱਗੀ ਸੀ। ਪੁਲਿਸ ਇਸ ਮਾਮਲੇ ਨੂੰ ਬੇਹਦ ਗੰਭੀਰਤਾ ਨਾਲ ਲੈ ਰਹੀ ਸੀ ਕਿਉਂਕਿ ਉਕਤ ਵਾਰਦਾਤ ਸ਼ਹਿਰ ਦੇ ਵਿੱਚੋ-ਵਿੱਚ ਮਾਡਲ ਟਾਊਨ ਥਾਣੇ ਦੇ ਨੇੜੇ ਵਾਪਰੀ ਸੀ। ਇਸ ਸਬੰਧ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਪਾਰਸ ਸ਼ਰਮਾਂ ਨੂੰ ਸਮੇਤ ਪਿਸਟਲ ਦੇ ਕਾਬੂ ਕਰ ਲਿਆ ਹੈ। ਇਸ ਪੂਰੀ ਕਾਰਵਾਈ ਵਿੱਚ ਐਸਐਸਪੀ ਗੌਰਵ ਗਰਗ ਦੇ ਹੁਕਮਾਂ ਤੇ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ। ਜਿਸ ਵਿੱਚ ਪਰਮਿੰਦਰ ਸਿੰਘ ਐਸਪੀ, ਧਰਮਵੀਰ ਸਿੰਘ ਐਸਪੀ, ਡੀਐਸਪੀ ਜਗਦੀਸ਼ ਅੱਤਰੀ, ਡੀਐਸਪੀ ਰਾਕੇਸ਼ ਕੁਮਾਰ, ਡੀਐਸਪੀ ਅਨਿਲ ਭਨੋਟ ਸ਼ਾਮਿਲ ਸਨ।
ਪੁਲਿਸ ਨੂੰ ਕਾਮਯਾਬੀ ਇਸਤਰਾਂ ਮਿਲੀ ਕਿ ਇੰਸਪੈਕਟਰ ਗੋਵਿੰਦਰ ਕੁਮਾਰ ਬੰਟੀ ਸੀਆਈਏ. ਹੁਸ਼ਿਆਰਪੁਰ ਗਸ਼ਤ ਦੌਰਾਨ ਸਮੇਤ ਪਲਿਸ ਪਾਰਟੀ ਧੋਬੀ ਘਾਟ ਤੋਂ ਬੱਸੀ ਗੁਲਾਮ ਹੁਸੈਨ ਜਾ ਰਹੇ ਸਨ। ਇਸ ਦੌਰਾਨ ਉੱਨਾਂ ਨੂੰ ਚੋਅ ਵਾਲੇ ਪਾਸੇ ਝਾੜੀਆਂ ਚ ਇੱਕ ਕਾਰ ਖੜੀ ਮਿਲੀ। ਜਦੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਪੁੱਛ-ਪੜਤਾਲ ਦੌਰਾਨ ਇੱਨਾਂ ਆਪਣੇ ਨਾਮ ਪਾਰਸ ਸ਼ਰਮਾਂ ਨਿਵਾਸੀ ਗੌਰਾਂ ਗੇਟ, ਸੌਰਵ ਜਿੰਦਲ ਨਿਵਾਸੀ ਕੀਰਤੀ ਨਗਰ, ਸੰਪਤ ਨਿਵਾਸੀ ਨਿਊ ਫਤਿਹਗੜ ਦੱਸੇ। ਸਰਚ ਦੌਰਾਨ ਤਿੰਨਾ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ।
ਜਾਣਕਾਰੀ ਮਿਲਦੇ ਹੀ ਤੁਰੰਤ ਡੀਐਸਪੀ ਜਗਦੀਸ਼ ਅੱਤਰੀ ਪਹੁੰਚੇ ਅਤੇ ਕਾਰ ਦੀ ਤਲਾਸ਼ੀ ਜਦੋਂ ਲਈ ਗਈ ਤਾਂ ਉਸ ਵਿੱਚੋਂ 295 ਗ੍ਰਾਮ ਹਿਰੋਇਨ ਵੀ ਬਰਾਮਦ ਹੋਈ। ਇਸ ਸਬੰਧ ਵਿੱਚ ਡੀਐਸਪੀ ਜਗਦੀਸ਼ ਰਾਜ ਅੱਤਰੀ ਨੇ ਦੋਆਬਾ ਟਾਇਮਜ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਆਿ ਹੈ। ਉੱਨਾਂ ਕਿਹਾ ਕਿ ਮੁਢਲੀ ਪੁਛਗਿਛ ਦੌਰਾਨ ਦੋਸ਼ੀ ਪਾਰਸ਼ ਸ਼ਰਮਾਂ ਨੇ ਮੰਨਿਆ ਹੈ ਕਿ ਉਸਨੇ ਰਜਿੰਦਰ ਕੁਮਾਰ ਬੰਗੜ ਨਾਲ ਮਿਲ ਕੇ ਬਾਈਕ ਤੇ ਬਹਿ ਕੇ ਹੈਲਮੇਟ ਪਾ ਕੇ ਆਪਣੀ ਪਹਿਚਾਣ ਛੁਪਾ ਲਈ ਤੇ ਨਾਰੇਸ਼ ਅਗਰਵਾਲ ਦੇ ਗੇਟ ਤੇ ਫਇਿਰਿੰਗ ਕੀਤੀ ਸੀ। ਡੀਐਸਪੀ ਜਗਦੀਸ਼ ਅੱਤਰੀ ਨੇ ਦੱਸਿਆ ਕਿ ਤਫਤੀਸ਼ ਜਾਰੀ ਹੈ ਤੇ ਜੁਰਮ ਕਰਨ ਵਾਲਿਆਂ ਹੋਰ ਪਹਿਲੂਆਂ ਨਾਲ ਲੜੀ ਜੁੜਨ ਦੀ ਆਸ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp