ਖਿਮਾ ਯਾਚਨਾ ਦਿਵਸ ਮਨਾਇਆ
ਗੜਦੀਵਾਲਾ, 29 ਦਸੰਬਰ (Manna): ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ ਵਿਖੇ ਖਿਮਾ ਯਾਚਨਾ ਦਿਵਸ ਮੁਖੀ ਮਹਾਤਮਾ ਅਵਤਾਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਦੌਰਾਨ ਸੰਚਾਲਕ ਮਹਾਤਮਾ ਸੁਰਜੀਤ ਸਿੰਘ, ਸਿਖਸ਼ਕ ਸੁਖਬੀਰ ਸਿੰਘ ਰੂਪੋਵਾਲ, ਡਾ. ਸੁਖਦੇਵ ਸਿੰਘ ਰਮਦਾਸਪੁਰ, ਸਹਾਇਕ ਸੰਚਾਲਿਕਾ ਭੈਣ ਸ਼ਸੀ ਬਾਲਾ ਅਤੇ ਸ਼ਿਖਸ਼ਿਕਾ ਭੈਣ ਸੁਸ਼ਮਾ ਰਾਣੀ ਦੀ ਵਿਚ ਸੇਵਾਦਲ ਦੇ ਮੈਂਬਰਾਂ ਨੇ ਖਿਮਾ ਯਾਚਨਾ ਸ਼ਬਦ ਗਾਇਨ ਕਰਕੇ ਸਤਿਗੁਰੂ ਤੇ ਨਿਰੰਕਾਰ ਪ੍ਰਭੂ ਤੋਂ ਸਮਾਗਮ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਦੌਰਾਨ ਹੋਈਆਂ ਭੁੱਲਾਂ ਦੇ ਲਈ ਮਾਫੀ ਮੰਗੀ
ਅਤੇ ਅਰਦਾਸ ਕੀਤੀ ਕਿ ਅੱਗੇ ਤੋਂ ਭੁਲਾਂ ਨਾ ਹੋਣ। ਇਸ ਤੋਂ ਉਪਰੰਤ ਮੁੱਖੀ ਮਹਾਤਮਾ ਅਵਤਾਰ ਸਿੰਘ ਜੀ ਨੇ ਕਿਹਾ ਕਿ ਤਨ,ਮਨ ਤੇ ਧਨ ਤੋਂ ਉੱਚਾ ਸੇਵਾ ਉਹੀ ਮੰਨੀ ਜਾਂਦੀ ਹੈ ਜੋ ਨਿਸ਼ਕਾਤ ਤੇ ਨਿਰਇਛਤ ਭਾਵ ਨਾਲ ਕੀਤੀ ਜਾਵੇ ਅਤੇ ਉਹੀ ਸੇਵਾ ਸਤਿਗੁਰੂ ਨੂੰ ਪ੍ਰਵਾਨ ਹੁੰਦੀ ਹੈ। ਗੁਰਸਿੱਖ ਹਮੇਸ਼ਾਂ ਸਤਿਗੁਰੂ ਦੇ ਸਮੇਂ ਦੇ ਮੁਤਾਬਿਕ ਜਿਸ ਤਰਾਂ ਦੇ ਹੁਕਮ ਆਉਂਦੇ ਹਨ, ਗੁਰਸਿੱਖ ਉਸਨੂੰ ਉਸੇ ਤਰਾਂ ਹੀ ਮੰਨਦਾ ਚਲਾ ਜਾਂਦਾ ਹੈ। ਉਨਾਂ ਕਿਹਾ ਕਿ ਇਹੋ ਜਿਹੇ ਗੁਰਸਿਖ ਦੀ ਰਾਖੀ ਵੀ ਆਪ ਖੁਦ ਭਗਵਾਨ ਕਰਦਾ ਹੈ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp