-ਪੰਜਾਬ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਸਿਹਤਮੰਦ ਮਾਹੌਲ : ਅਰੋੜਾ
-ਕਿਹਾ, ਮਿਸ਼ਨ ਤੰਦਰੁਸਤ ਪੰਜਾਬ ਤੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤਮੰਦ ਜੀਵਨਸ਼ੈਲੀ ਅਪਨਾ ਰਹੇ ਹਨ ਲੋਕ
HOSHAIRPUR (ADESH PARMINDER SINGH)
ਉਦਯੋਗ ਤੇ ਵਣਜ ਮੰਤਰ ੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤਮੰਦ ਮਾਹੌਲ ਦੇਣ ਲਈ ਵਚਨਬੱਧ ਹੈ। ਇਸ ਲਈ ਸੂਬੇ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤੇ ਸਰਬੱਤ ਸਿਹਤ ਬੀਮਾ ਯੋਜਨਾ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ। ਉਹ ਵਾਰਡ ਨੰ: 48 ਦੇ ਸਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਸੀਵਰੇਜ਼ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਸੂਬੇ ਦੀ ਜਨਤਾ ਇਨ•ਾਂ ਯੋਜਨਾਵਾਂ ਦਾ ਲਾਭ ਲੈ ਕੇ ਸਿਹਤਮੰਦ ਜੀਵਨਸ਼ੈਲੀ ਅਪਨਾ ਰਹੀ ਹੈ।
ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਜਿਥੇ ਰਾਜ ਦੇ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਕੈਸ਼ਲੈਸ ਇਲਾਜ ਮੁਹੱਈਆ ਕਰਵਾ ਰਹੀ ਹੈ, ਉਥੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸ਼ੁੱੱਧ ਖਾਣ-ਪਾਣ ਤੇ ਸਾਫ਼-ਸੁਥਰਾ ਵਾਤਾਵਰਣ ਵੀ ਉਪਲਬੱਧ ਕਰਵਾਉਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ•ੇ ਦੇ 2 ਲੱਖ 15 ਹਜ਼ਾਰ 632 ਪਰਿਵਾਰ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਦੇ ਹਨ। ਉਨ•ਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਯੋਜਨਾ ਤਹਿਤ ਸੂਚੀਬੱਧ ਕੀਤੇ ਹਸਪਤਾਲਾਂ ਦੀ ਲਿਸਟ ਸਿਹਤ ਕੇਂਦਰਾਂ ਵਿੱਚ ਲਗਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈ ਸਕਣ।
ਇਸ ਮੌਕੇ ਕੌਂਸਲਰ ਸ੍ਰੀ ਤੀਰਥ ਰਾਮ, ਸ੍ਰੀ ਸੁਨੀਲ ਕੁਮਾਰ, ਸ੍ਰੀ ਸਤੀਸ਼ ਚਾਹਲ, ਸ੍ਰੀ ਸ਼ਿੰਦ ਪਾਲ, ਸ੍ਰੀ ਜੋਗਿੰਦਰ ਪਾਲ, ਮਾਸਟਰ ਸੁਭਾਸ਼, ਸ੍ਰੀ ਮਲਕੀਤ ਸਿੰਘ, ਸ੍ਰੀ ਗੁਣਾਨੰਦ, ਸ੍ਰੀ ਪਿਆਰੇ ਲਾਲ, ਸ੍ਰੀ ਹਰਦੇਵ ਸਿੰਘ, ਸ੍ਰੀ ਪਰਮਿੰਦਰ ਸਿੰਘ, ਸ੍ਰੀ ਜਸਵੀਰ, ਸ੍ਰੀਮਤੀ ਨੀਲਮ ਕੁਮਾਰੀ, ਸ੍ਰੀਮਤੀ ਕੁਲਵਿੰਦਰ ਕੁਮਾਰੀ, ਸ੍ਰੀਮਤੀ ਕੋਸ਼ਲਿਆ ਕੁਮਾਰੀ, ਸ੍ਰੀਮਤੀ ਜਨਕ ਰਾਣੀ, ਸ੍ਰੀ ਵਿਨੋਦ ਸ਼ਰਮਾ, ਸ੍ਰੀ ਗੋਪਾਲ ਟੰਡਨ, ਸ੍ਰੀ ਵਿਕਾਸ ਕੁਮਾਰ, ਸ੍ਰੀ ਸੁਧੀਰ ਕੁਮਾਰ, ਸ੍ਰੀ ਅਮਨ ਕੁਮਾਰ, ਸ੍ਰੀ ਪ੍ਰਿੰਸ ਕੁਮਾਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp