-ਨਵੇਂ ਸਾਲ ਵਿੱਚ ਸੰਪ੍ਰਦਾਇਕਤਾ ਨੂੰ ਨਕਾਰੀਏ: ਡਾ. ਰਾਜ

ਆਪਣੇ ਵਿਧਾਇਕੀ ਕਾਰਜਕਾਲ ਦਾ ਲੇਖਾ-ਜੋਖਾ ਕੀਤਾ ਜਨਤਾ ਨੂੰ ਸਮਰਪਿਤ
ਹੁਸ਼ਿਆਰਪੁਰ(DOABA TIMES) ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕੱਲ ਆਪਣੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ, ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਪਾਰਟੀ ਵਰਕਰਾਂ ਅਤੇ ਆਮ ਜਨਤਾ ਨਾਲ ਇੱਕ ਖਾਸ ਬੈਠਕ ਕੀਤੀ। ਇਸ ਬੈਠਕ ਦਾ ਆਯੋਜਨ ਇੱਕ ਸਮਾਗਮ ਦੇ ਰੂਪ ਵਿੱਚ ਪਿੰਡ ਚੱਬੇਵਾਲ ਦੇ ਜੇ.ਐਨ.ਜੇ. ਪੈਲੇਸ ਵਿਖੇ ਕੀਤਾ ਗਿਆ। ਡਾ. ਰਾਜ ਨਾਲ ਜੁੜੇ ਪਿੰਡਾਂ ਦੇ ਪ੍ਰਤੀਨਿਧੀ, ਪਾਰਟੀ ਵਰਕਰ ਤੇ ਲੋਕਾਂ ਨੇ ਇਸ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ । ਡਾ. ਰਾਜ ਨੇ ਕਿਹਾ ਕਿ ਜਾਂਦੇ ਸਾਲ ਵਿੱਚ ਉਹ ਇੱਕ ਵਾਰ ਉਹਨਾਂ ਸਭ  ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਸਨ ਅਤੇ ਉਹਨਾਂ ਨੇ ਆਉਣ ਵਾਲੇ ਨਵੇਂ ਸਾਲ ਲਈ ਆਪਣੀਆਂ ਸ਼ੁਭਕਾਮਨਾਵਾਂ ਹਰ ਵਿਅਕਤੀ ਨੂੰ ਦਿੱਤੀਆਂ।

ਉਹਨਾਂ ਕਿਹਾ ਕਿ ਇਸ ਨਵੇਂ ਸਾਲ ਵਿੱਚ ਸਾਰੇ ਭਾਰਤੀਆਂ ਨੂੰ ਮਿਲ ਕੇ ਸੰਪਰਦਾਇਕਤਾ/ਫਿਰਕਾਪ੍ਰਸਤੀ ਤੋਂ ਆਪਣੇ ਦੇਸ਼ ਨੂੰ ਬਚਾਉਂਦੇ ਹੋਏ ਸਾਡੀ ਪਹਿਚਾਨ ਧਾਰਮਿਕ ਸਦਭਾਵਨਾ ਦਾ ਸੰਦੇਸ਼ ਦੁਨੀਆਂ ਨੂੰ ਦੇਣ ਵੱਲ ਆਪਣੇ ਕਦਮ ਵਧਾਉਣੇ ਚਾਹੀਦੇ ਹਨ। ਇਸ ਅਵਸਰ ਤੇ ਡਾ. ਰਾਜ ਨੇ ਆਪਣੇ ਵਿਧਾਇਕੀ ਕਾਰਜਕਾਲ ਦੇ ਬੀਤੇ ਸਾਲਾਂ ਵਿੱਚ ਆਪਣੀ ਕਾਰਗੁਜਾਰੀ ਦਾ ਲੇਖਾ ਜੋਖਾ ਵੀ ਆਪਣੀ ਜਨਤਾ ਨਾਲ ਸਾਂਝਾ ਕੀਤਾ। ਵਿਸ਼ੇਸ਼ ਤੌਰ ਤੇ ਉਹਨਾਂ ਨੇ ਚੱਬੇਵਾਲ ਹਲਕੇ ਵਿੱਚ ਵਿਛਾਏ ਜਾ ਰਹੇ ਸੜਕਾਂ ਦੇ ਜਾਲ ਤੇ 85 ਕਰੋੜ ਖਰਚੇ ਜਾਣ ਦੀ ਗੱਲ ਕੀਤੀ ।
ਇਸ ਮੌਕੇ ਤੇ ਵਾਇਸ ਚੇਅਰਪਰਸਨ ਮਨਪ੍ਰੀਤ ਕੌਰ, ਜਲਾ ਪਰਸ਼ਿਦ ਗਗਣ ਚਾਣਥੂ, ਜਸਵੰਿਦਰ, ਸੰਮਤੀ ਮੈਂਬਰ ਜੀਵਨ ਸਸੋਲੀ, ਸੁਨੀਤਾ, ਰਮਨ ਲਾਖਾ, ਜਗਜੀਤ ਸੰਿਘ ਰਾਮਪੁਰ ਭਾਈਆਂ, ਚਰਿੰਜੀ ਲਾਲ ਬਹਾਲਾ, ਰਾਮ ਲਾਲ ਜੰਡੋਲੀ, ਐਕਸ.ਈ. ਐਨ ਰਾਜ ਕੁਮਾਰ, ਸ਼ਵਿਰੰਜਨ ਰੋਮੀ, ਮੇਜਰ ਸੰਿਘ ਠੁਆਣਾ, ਜੱਸਾ ਮਰਨਾਈਆਂ ਖੂਰਦ, ਸਰਦਾਰ ਜਸਪਾਲ ਸੰਿਘ ਪੰਡੋਰੀ ਬੀਬੀ, ਮੇਜਰ ਸੰਿਘ ਅਹਰਾਣਾ, ਗੋਲਡੀ ਮਰਨਾਈਆਂ ਕਲਾਂ ਆਦ ਿਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply