ਬਟਾਲਾ / DOABA TIMES (ਸ਼ਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਮਾਈ ਹੇਠ ਸਮੁੱਚੇ ਪੰਜਾਬ ’ਚ ਤਰੱਕੀ ਤੇ ਵਿਕਾਸ ਸਿੱਖਰਾਂ ਤੇ ਹੈ, ਪਰ ਅੱਜ ਵੀ ਬਟਾਲਾ ਵਿਚ ਚਾਰ ਮਾਰਗੀ ਸੜਕਾਂ ਅਤੇ ਮੁੱਖ ਸੜਕਾਂ ਅਤੇ ਹਾਈਵੇਜ ਉੱਪਰ ਪੂਰੀ ਤਰ੍ਹਾਂ ਉਵਰ ਬਿ੍ਰਜ ਨਾ ਬਣਨ ਕਰਕੇ, ਅਵਾਜਾਈ ਦੀਆਂ ਸਹੂਲਤਾਂ ਤੋਂ ਲੋਕ ਬਹੁਤ ਦੁੱਖੀ ਹਨ, ਇਹ ਵਿਚਾਰ ਕਾਂਗਰਸ ਬਟਾਲਾ ਦੇ ਪ੍ਰਧਾਨ ਸਵਰਨ ਮੁੱਢ ਨੇ ਕਾਂਗਰਸ ਭਵਨ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਬਟਾਲਾ ਦੇ ਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ, ਬਟਾਲਾ ਦੇ ਡੇਰਾ ਬਾਬਾ ਨਾਨਕ ਉਵਰ ਬਿ੍ਰਜ ਤੋਂ ਅਲੀਵਾਲ ਰੋਡ ਫ਼ਤਹਿਗੜ੍ਹ ਚੂੜੀਆਂ ਨੂੰ ਜਾਂਦੀ ਸੜਕ, ਮਹਿਤਾ ਚੌਂਕ, ਕਾਦੀਆਂ ਚੰੁਗੀ ਰਾਹੀ ਬਟਾਲਾ ਤੱਕ, ਗੁਰਦਾਸਪੁਰ ਰੋਡ ਬਟਾਲਾ ਬਾਈਪਾਸ ਤੋਂ ਅੰਮਿ੍ਰਤਸਰ ਰੋਡ ਬਟਾਲਾ ਬਾਈਪਾਸ, ਵਾਇਆ ਗਾਂਧੀ ਚੌਂਕ ਤੱਕ, ਹਾਈਵੇ ਤੇ ਉਵਰ ਬਿ੍ਰਜ ਬਣਾਏ ਜਾਣ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸੁੱਖ ਸਹੂਲਤ ਮਿਲ ਸਕੇ ਅਤੇ ਟ੍ਰੈਫਿਕ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ। ਪ੍ਰਧਾਨ ਮੁੱਢ ਨੇ ਅੱਗੇ ਕਿਹਾ ਕਿ ਉਨ੍ਹਾਂ ਤੇ ਬਟਾਲਾ ਨਿਵਾਸੀਆਂ ਦੀ ਮੰਗ ਤੇ, ਪੰਜਾਬ ਸਰਕਾਰ ਵੱਲੋਂ, ਕੁੱਝ ਮੁੱਖ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਦਾ ਜੋ ਫੈਸਲਾ ਲਿਆ ਹੈ, ਉਸ ਲਈ ਬਟਾਲਾ ਵਾਸੀ ਕੈਪਟਨ ਸਰਕਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਰਿਣੀ ਰਹਿਣਗੇ ਅਤੇ ਬਾਕੀ ਰਹਿੰਦੀਆਂ ਸੜਕਾਂ ਨੂੰ ਵੀ ਚਹੁੰ ਮਾਰਗੀ ਬਣਾਉਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਜਗਦੀਸ਼ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ, ਹਰਮਿੰਦਰ ਸਿੰਘ ਸੈਂਡੀ, ਬਸੰਤ ਸਿੰਘ ਖਾਲਸਾ, ਹੀਰਾ ਅੱਤਰੀ, ਜਤਿੰਦਰ ਡਿੱਕੀ ਬੱਲ, ਹਰਪਾਲ ਸਿੰਘ, ਰਾਕੇਸ਼ ਸੋਨੀ, ਰਾਕੇਸ਼ ਮਹਾਜਨ, ਬਾਬਾ ਰਛਪਾਲ ਸਿੰਘ, ਵਿਸ਼ਾਲ ਸਾਨਣ, ਦੇਵ ਰਾਜ ਦਫਤਰੀ ਸਕੱਤਰ, ਰਾਕੇਸ਼ ਮਹਾਜਨ, ਅੰਮਿ੍ਰਤਪਾਲ ਸਿੰਘ ਸੰਧੂ ਜਨਰਲ ਸਕੱਤਰ, ਸਵਰਨ ਕਸ਼ਅਪ, ਰਜਿੰਦਰ ਰਾਜ ਜੋੜਾ, ਕਾਮਰੇਡ ਰਮੇਸ਼, ਮਾਸਟਰ ਕੁਲਭੂਸ਼ਨ, ਬੱਬੂ ਭਾਰਤ ਸ਼ਰਮਾ, ਰਾਜਪਾਲ ਝਾੜੀਆਂਵਾਲ, ਵਿਸ਼ਵਿੰਦਰ ਸ਼ਾਰਦਾ, ਡਾ. ਮਲਵਿੰਦਰ ਸਿੰਘ, ਬਲਦੇਵ ਅੱਤਰ, ਗੁਰਵਿੰਦਰ ਸਿੰਘ ਠੇਕੇਦਾਰ, ਸੰਜੀਵ ਸ਼ਰਮਾ, ਕੁਲਵੰਤ ਸਿੰਘ, ਰਜਿੰਦਰ ਸਿੰਘ ਨਿੰਦਾ, ਰਿੰਕੂ ਸਹੋਤਾ, ਓਮ ਪ੍ਰਕਾਸ਼, ਡਾ. ਸਲੁੱਖਣ ਸਿੰਘ, ਗੁਰਚਰਨ ਸਿੰਘ, ਮਾਨ ਸਿੰਘ, ਸੋਨੂ ਸੱਗੂ, ਅਸ਼ੋਕ ਭੱਠੇ ਵਾਲਾ ਆਦਿ ਹਾਜ਼ਰ ਸਨ ਜਿੰਨਾਂ ਨੇ ਪ੍ਰਧਾਨ ਮੁੱਢ ਦੀ ਮੰਗ ਦੀ ਜੋਰਦਾਰ ਹਮਾਇਤ ਕੀਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements