LATEST : ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਬਣਨਾ ਸਾਰੇ ਜਿਲੇ ਲਈ ਫਾਇਦੇਮੰਦ: ਡਾ. ਰਾਜ

ਰਸੂਲਪੁਰ ਵਿਖੇ ਕੋਸ਼ਿਸ਼ ਨੇ ਲਗਾਇਆ ਮੈਡੀਕਲ ਕੈਂਪ
HOSHIARPUR (ADESH PARMINDER SINGH,AMANDEEP SINGH) ਹਲਕਾ ਚੱਬੇਵਾਲ ਦੇ ਪਿੰਡ ਰਸੂਲਪੁਰ ਵਿਖੇ ਗੈਰ- ਸਰਕਾਰੀ ਸੰਸਥਾ ਕੋਸ਼ਿਸ਼ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।  ਇਸ ਕੈਂਪ ਵਿੱਚ ਗਰੀਬ ਤੇ ਲੋੜਵੰਦ ਲੋਕਾਂ ਦਾ ਜਨਰਲ ਬੀਮਾਰੀਆਂ ਦਾ ਫ੍ਰੀ ਚੈਕਅਪ ਕੀਤਾ ਗਿਆ। ਬੱਲਡ ਪ੍ਰੈਸ਼ਰ, ਸੂਗਰ, ਮੌਸਮੀ ਬੁਖਾਰ ਆਦਿ ਦੇ ਲਈ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।  ਇਸ ਮੌਕੇ ਤੇ ਕੋਸ਼ਿਸ਼ ਸੰਸਥਾ ਦੇ ਸੰਸਥਾਪਕ ਅਤੇ ਚੱਬੇਵਾਲ ਹਲਕੇ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਅਤੇ ਕੈਂਪ ਵਿੱਚ ਪਹੁੰਚੇ ਪਿੰਡ ਵਾਸੀਆਂ ਨਾਲ ਵਾਰਤਾ ਵੀ ਕੀਤੀ। ਇਸ ਅਵਸਰ ਤੇ ਡਾ. ਰਾਜ ਨੇ ਰਸੂਲਪੁਰ ਵਾਸੀਆਂ ਦੀਆਂ ਸਿਹਤ ਸੰਬਧੀ ਹੀ ਨਹੀਂ ਬਲਕਿ ਪਿੰਡ ਨਾਲ ਸਬੰਧਿਤ ਸਮੱਸਿਆਵਾਂ ਦੀ ਵੀ ਜਾਣਕਾਰੀ ਹਾਸਿਲ ਕੀਤੀ।

ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਿਹਤ ਦੇ ਖੇਤਰ ਵਿੱਚ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਵਧਾਉਣ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਸਰਬੱਤ ਸਿਹਤ ਬੀਮਾ ਯੋਜਨਾ ਇਸ ਦਾ ਇੱਕ ਉਦਾਹਰਣ ਹੈ। ਡਾ. ਰਾਜ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਹੁਸ਼ਿਆਰਪੁਰ ਵਿੱਚ ਜਲਦ ਹੀ ਮੈਡੀਕਲ ਕਾਲਜ ਵੀ ਖੋਲਿਆ ਜਾ ਰਿਹਾ ਹੈ ਜਿਸ ਨਾਲ ਜਨਤਾ ਨੂੰ ਬਿਹਤਰ ਮੈਡੀਕਲ ਸੁਵਿਧਾਵਾਂ ਆਪਣੇ ਜਿਲੇ ਵਿੱਚ ਹੀ ਮਿਲਣਗੀਆਂ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਵੀ ਉਚੇਰੀ ਸਿੱਖਿਆ ਦੇ ਬਿਹਤਰ ਮੌਕੇ ਆਪਣੇ ਹੀ ਇਲਾਕੇ ਵਿੱਚ ਮੁਹਈਆ ਹੋਣਗੇ। ਸ਼ਹਿਰ ਵਿੱਚ ਹੀ ਇਹ ਮੈਡੀਕਲ ਕਾਲਜ ਬਨਣ ਨਾਲ ਪੂਰੇ ਜਿਲੇ ਦੇ ਹਰ ਹਲਕੇ ਦੇ ਨਿਵਾਸੀਆਂ ਨੂੰ ਫਾਇਦਾ ਪਹੁੰਚੇਗਾ। ਉਹਨਾਂ ਇਸ ਪ੍ਰੌਜੇਕਟ ਨੂੰ ਹੁਸ਼ਿਆਰਪੁਰ ਨੂੰ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸਰਪੰਚ ਹਰਭਜਨ ਸਿੰਘ, ਮਨਜਿੰਦਰ ਸਿੰਘ, ਸੋਹਣ ਸਿੰਘ, ਸਰਵਣ ਸਿੰਘ, ਹਰਦੀਪ ਸਿੰਘ, ਸ਼ਮਸ਼ੇਰ ਸਿੰਘ, ਉਂਕਾਰ ਸਿੰਘ, ਹਰਭਜਨ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply