ਕਾਰਜਸ਼ੀਲ ਜਥੇਬੰਦੀਆਂ ਨੂੰ ਅਪੀਲ ਸਥਾਨਕ ਸਿਨੇਮਾ ਘਰਾਂ ਵਿੱਚ ਇਸ ਫ਼ਿਲਮ ਨੂੰ ਰੁਕਵਾਉਣ ਲਈ ਯਤਨਸ਼ੀਲ ਹੋਣ – ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ
HOSHIARPUR (SURJIT SINGH SAINI) ਵਿਵਾਦਤ ਫ਼ਿਲਮ ਮਨਮਰਜ਼ੀਆਂ ਜਿਸ ਵਿੱਚ ਸਿੱਖ ਕਿਰਦਾਰ ਨੂੰ ਗਲਤ ਤਰੀਕਿਆਂ ਨਾਲ ਫ਼ਿਲਮਾਇਆ ਗਿਆ ਹੈ ਹੁਸ਼ਿਆਰਪੁਰ ਵਿੱਚ ਇਹ ਫਿਲਮ ਲੱਗਣ ਦੀ ਜਦ ਸਿੱਖ ਜੱਥੇਬੰਦੀਆਂ ਨੂੰ ਖਬਰ ਮਿਲੀ ਉਨ੍ਹਾਂ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਦੇਰ ਰਾਤ ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਦੇ ਹੁਸ਼ਿਆਰਪੁਰ ਯੂਨਿਟਾਂ ਨੇ ਸਥਾਨਕ ਸਿਨੇਮਾ ਘਰਾਂ ਵਿੱਚ ਜਾ ਕੇ ਸਿਨੇਮਾ ਘਰਾਂ ਦੇ ਮੈਨੇਜਰ ਨੂੰ ਮਿਲੇ ਮੰਗ ਪੱਤਰ ਦੇ ਕੇ ਇਹ ਅਪੀਲ ਕੀਤੀ ਕਿ ਉਹ ਫ਼ਿਲਮ ‘ਮਨਮਰਜ਼ੀਆਂ’ ਦੀ ਸਕਰੀਨਿੰਗ ਤੁਰੰਤ ਬੰਦ ਕਰਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ, ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰਮੋਏ ਅਤੇ ਸਥਾਨਕ ਜਥੇਬੰਦੀਆ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਨੇਮਾ ਘਰ ਦੇ ਮੈਨੇਜਰ ਨੇ ਮੰਗ ਪੱਤਰ ਉੱਪਰ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਹੁਣ ਤੋਂ ਇਸ ਫਿਲਮ ਦੀ ਸਕਰੀਨਿੰਗ ਬੰਦ ਕਰ ਦਿੱਤੀ ਗਈ ਹੈ। ਨਾਲ ਹੀ ਸਿਨੇਮਾ ਘਰ ਦੇ ਬਾਹਰ ਲੱਗੇ ਇਸ ਫਿਲਮ ਦੇ ਪੋਸਟਰ ਵੀ ਉਤਾਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ।
ਅਸੀਂ ਸਿੱਖ ਯੂਥ ਆਫ਼ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਕਾਰਜਸ਼ੀਲ ਜਥੇਬੰਦੀਆਂ ਨੂੰ ਅਪੀਲ ਕਰਦੇ ਹਾ ਕਿ ਉਹ ਆਪਣੇ ਸਥਾਨਕ ਸਿਨੇਮਾ ਘਰਾਂ ਵਿੱਚ ਇਸ ਫ਼ਿਲਮ ਨੂੰ ਰੁਕਵਾਉਣ ਲਈ ਯਤਨਸ਼ੀਲ ਹੋਣ।
ਇਸ ਸਮੇਂ ਉਨ੍ਹਾਂ ਨਾਲ ਰਣਵੀਰ ਸਿੰਘ ਗੀਗਨਵਾਲ ਦਲ ਖਾਲਸਾ,ਅਵਤਾਰ ਸਿੰਘ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ , ਲਵਲੀ ਸਿੰਘ ਫਤਹਿ ਯੂਥ ਕਲੱਬ ,ਦਿਲਾਵਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਖੁੱਡਾ,ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਰਿੱਕੀ, ਜਸਪ੍ਰੀਤ ਸਿੰਘ ਖੁੱਡਾ,ਪ੍ਰਦੀਪ ਸਿੰਘ ਮੂਨਕਾਂ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp