ਖੱਬੇ ਪੱਖੀ ਜਥੇਬੰਦੀਆਂ ਨੇ ਸਿਵਲ ਹਸਪਤਾਲ ਚੌਂਕ ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਰੋਸ ਪ੍ਰਦਰਸ਼ਨ ਤੋਂ ਪਹਿਲਾਂ ਬੱਸ ਅੱਡੇ ਤੇ ਕੀਤੀ ਰੋਸ ਰੈਲੀ
DOABA TIMES ਮੁਕੇਰੀਆਂ, 8 ਜਨਵਰੀ (ਹਰਦੀਪ ਸਿੰਘ ਭੰਮਰਾ ): ਕੇਂਦਰੀ ਟ੍ਰੇਡ ਯੂਨੀਅਨ ਅਤੇ 250 ਤੋਂ ਵੱਧ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਕੀਤੀ ਗਈ ਕੌਮੀ ਹੜਤਾਲ ਮੌਕੇ ਕੁੱਲ ਹਿੰਦ ਕਿਸਾਨ ਸਭਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਵਲੋਂ ਸਿਵਲ ਹਸਪਤਾਲ ਚੌਂਕ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਇਸ ਤੋਂ ਪਹਿਲਾਂ ਸੀਪੀਆਈ ਐਮ ਦ ਤਹਿਸੀਲ ਸਕੱਤਰ ਗੁਰਦਿਆਲ ਸਿੰਘ ਕੋਟਲੀ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਸਰਬਜੀਤ ਕੌਰ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਯਸ਼ਪਾਲ ਦੀ ਅਗਵਾਈ ਵਿੱਚ ਬੱਸ ਅੱਡੇ ਤੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਦੇਸ਼ ਦੀ ਜਨਤਾ ਦੇ ਖੂਨ ਪਸੀਨੇ ਨਾਲ ਬਣਾਈਆਂ ਜਾਇਦਾਦਾਂ ਨੂੰ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਦੀ ਜਾ ਰਹੀ ਹੈ।ਇਸ ਨਾਲ ਵੱਡੇ ਪੱਧਰ ਤੇ ਬੇਰੁਜ਼ਗਾਰੀ ਫੈਲ ਰਹੀ ਹੈ ਅਤੇ ਵਿੱਦਿਆ, ਸਿਹਤ, ਸਿੱਖਿਆ ਤੇ ਆਵਾਜਾਈ ਸਮੇਤ ਬੁਨਿਆਦੀ ਲੋੜਾਂ ਲੋਕਾਂ ਦੀ ਪਹੁੰਚ ਤੋ. ਬਾਹਰ ਹੁੰਦੀਆਂ ਜਾ ਰਹੀਆਂ ਹਨ। ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ।ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਲਈ ਲੈਂਡ ਐਕੁਜੀਸ਼ਨ ਐਕਟ ਪਾਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫਸਲਾਂ ਦੀ ਖਰੀਦ ਵਿੱਚੋਂ ਐਫਸੀਆਈ ਵਰਗੇ ਜਨਤਕ ਅਦਾਰੇ ਬਾਹਰ ਕਰਕੇ ਨਿੱਜੀ ਕੰਪਨੀਆਂ ਵਲੋਂ ਕਿਸਾਨਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।ਨੌਜਵਾਨਾਂ ਤੇ ਵਿਦਿਆਰਥੀਆਂ ਦੀ ਅਵਾਜ਼ ਨੂੰ ਦਬਾਉਣ ਲਈ ਯੁਨੀਵਰਸਿਟੀਆਂ ਵਿੱਚ ਗੁੰਡਾ ਅਨਸਰਾਂ ਰਾਹੀਂ ਹਮਲੇ ਕਰਵਾਏ ਜਾ ਰਹੇ ਹਨ ਅਤੇ ਦੇਸ਼ ਅੰਦਰ ਡਰ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨਾਂ ਮੰਗ ਕੀਤੀ ਕਿ ਮਜ਼ਦੁਰਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਸਮੇਤ ਕਾਲੇ ਕਨੂੰਨ ਵਾਪਸ ਲਏ ਜਾਣ ਨਹੀਂ ਤਾਂ ਲੋਕਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਅਸ਼ੋਕ ਮਹਾਜ਼ਨ,ਸੁਰਜੀਤ ਸਿੰਘ ਬਾੜੀ, ਸਮਸ਼ੇਰ ਸਿੰਘ, ਸੁਰੇਸ਼ ਚਨੌਰ, ਨਰੇਸ਼ ਕੁਮਾਰ, ਜੈਪਾਲ, ਮੋਹਣ ਸਿੰਘ, ਤੇਜਿੰਦਰ ਸਿੰਘ, ਰਜਿੰਦਰ ਸਿੰਘ, ਵਿਜੇ ਸਿੰਘ ਪੋਤਾ, ਰਜਿੰਦਰ ਸ਼ਰਮਾ, ਜਵਾਹਰ ਸਿੰਘ, ਕਾਲਾ ਮਹਾਜ਼ਨ, ਤਾਰਾ ਸਿੰਘ, ਜਵਾਹਰ ਸਿੰਘ, ਨਿਰਮਲ ਸਿੰਘ, ਰਾਜਿੰਦਰਪਾਲ ਗੋਗੀ, ਅਰਜਿੰਦਰ ਸਿੰਘ ਮਿੰਟੂ, ਵੀਨੂੰ, ਨੱਥੂ ਰਾਮ, ਪੂਰਨ ਚੰਦ, ਥੋੜੂ ਰਾਮ, ਧਿਆਨ ਸਿੰਘ, ਇੰਦਰਜੀਤ ਸਿੰਘ, ਮਨੋਹਰ ਲਾਲ, ਕੁਲਵਿੰਦਰ ਸਿੰਘ, ਅਨੀਤਾ ਦੇਵੀ, ਗੀਤਾ, ਬੀਰੋ ਅਤੇ ਕਾਲੂ ਆਦਿ ਵੀ ਹਾਜ਼ਰ ਸਨ।
ਸਿਵਲ ਹਸਪਤਾਲ ਚੌਂਕ ਚ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਖੱਬੇ ਪੱਖੀ ਕਾਰਕੁਨ
ਕੌਮੀ ਹੜਤਾਲ ਮੌਕੇ ਕਿਸਾਨ ਸੰਘਰਸ਼ ਕਮੇਟੀ ਨੇ ਨਸ਼ਿਹਰਾ ਪੱਤਣ ਵਿਖੇ ਲਗਾਇਆ ਜਾਮ
ਮੁਕੇਰੀਆਂ, 8 ਜਨਵਰੀ (ਹਰਦੀਪ ਸਿੰਘ ਭੰਮਰਾ): ਕਿਸਾਨ ਮੁਲਾਜ਼ਮ ਜਥੇਬੰਦੀਆਂ ਦੀ ਕੌਮੀ ਹੜਤਾਲ ਮੌਕੇ ਸਾਂਝੀ ਕਿਸਾਨ ਸੰਘਰਸ਼ ਕਮੇਟੀ ਵਲੋਂ ਨੁਸ਼ਿਹਰਾ ਪੱਤਣ ਵਿਖੇ ਜਾਮ ਲਗਾ ਕੇ ਕੇਂਦਰ ਦੀ ਮੋਦੀ ਤੇ ਸੂਬੇ ਦੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਜਥੇਬੰਦੀਆਂ ਦੇ ਆਗੂਆਂ ਵਲੋਂ ਰੋਸ ਮਾਰਚ ਵੀ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਆਮ ਆਦਮੀ ਪਾਰਟੀ ਦੇ ਆਗੂ ਸੁਲੱਖਣ ਜੱਗੀ, ਬਲਜੀਤ ਸਿੰਘ ਨੀਟਾ, ਅਮਰਜੀਤ ਸਿੰਘ ਨੁਸ਼ਿਹਰਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨੀ ਨੂੰ ਡੋਬਣ ਤੇ ਤੁਲੀ ਹੋਈ ਹੈ।
ਕਿਸਾਨੀ ਜਿਣਸਾਂ ਦੇ ਲਾਹੇਬੰਦ ਭਾਅ ਨਹੀਂ ਦਿੱਤੇ ਜਾ ਰਹੇ, ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਅਦਾਰਿਆਂ ਨੂੰ ਸੌਂਪਣ ਲਈ ਕਾਲੇ ਕਾਨਨੂੰ ਲਿਆਂਦੇ ਜਾ ਰਹੇ ਹਨ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਬਾਂਝਿਆਂ ਕੀਤਾ ਜਾ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਦੇ ਬਕਾਏ ਅਦਾ ਕਰਨ ਲਈ ਖੰਡ ਮਿੱਲਾਂ ਖਿਲਾਫ਼ ਕਾਰਵਾਈ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨੀ ਜਿਣਸਾਂ ਦੇ ਲਾਹੇਬੰਦ ਭਾਅ ਦੇਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ, ਖੇਤੀ ਤੇ ਸਬਸਿਡੀਆ ਵਧਾਈਆਂ ਜਾਣ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਨਿੱਤ ਵਧਦੇ ਰੇਟਾਂ ਤੇ ਲਗਾਮ ਲਗਾਈ ਜਾਵੇ ਅਤੇ ਖੇਤੀ ਵਰਤੋਂ ਲਈ ਕਿਸਾਨਾਂ ਨੂੰ ਡੀਜ਼ਲ ਰੇਟਾਂ ਤੇ ਛੋਟ ਦਿੱਤੀ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp