DOABA TIMES, PATHAMKOT (BUREAU CHIEF RAJINDER RAJAN )SMO ਡਾਕਟਰ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਡਾਕਟਰ ਜੀਵਨ ਪ੍ਰਕਾਸ਼ ਦੀ ਅਗਵਾਈ ਵਿੱਚ ਹਾਈ ਸਕੂਲ ਭੜੋਲੀ ਕਲਾ ਵਿਚ ਸਵਾਈਨ ਫਲੂ ਤੇ ਸੈਮੀਨਾਰ ਕੀਤਾ ਗਿਆ ਜਿਸ ਵਿਚ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਡਾਕਟਰ ਜੀਵਨ ਪ੍ਰਕਾਸ਼ ਅਤੇ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਸਵਾਈਨ ਫਲੂ H1N1ਦੇ ਵਾਇਰਸ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਸਾਹ ਰਾਹੀਂ ਫੈਲਦਾ ਹੈ| ਇਸ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ ਅਤੇ ਜ਼ਕਾਮ, ਛਿੱਕਾਂ ਆਉਂਦੀਆਂ ਅਤੇ ਗਲੇ ਵਿੱਚ ਦਰਦ,ਸਾਹ ਲੈਣ ਵਿੱਚ ਤਕਲੀਫ,ਦਸਤ ਲੱਗਣਾ ਅਤੇ ਸ਼ਰੀਰ ਟੁਟਦਾ ਮਹਿਸੂਸ ਹੋਣਾ ਹੈ,। ਬਚਾਅ
ਖੰਘਦੇ ਜਾ ਛਿਕਦੇ ਹੋਏ ਆਪਣੇ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ।
ਆਪਣੇ ਨੱਕ, ਅੱਖਾਂ ਅਤੇ ਮੂੰਹ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ
ਭੀੜ ਵਾਲੀ ਥਾਂ ਤੇ ਨਾਂ ਜਾਵੋ
ਬਹੁਤ ਸਾਰੇ ਪਾਣੀ ਪੀਓ
ਸਵਾਈਨ ਫਲੂ ਦੇ ਟੈਸਟ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹਨ |
ਇਸ ਮੋਕੇ ਸਿਕੰਦਰ ਸਿੰਘ, ਭਾਵਨਾ , ਰਜੇਸ਼ ਕੁਮਾਰ, ਬਿਕਰਮ ਸਿੰਘ , ਮੁੱਖ ਅਧਿਆਪਕ ਜੁਗਲ ਕਿਸ਼ੋਰ, ਪ੍ਰੇਮ ਨਾਥ,ਰਕੇਸ਼ ਕੁਮਾਰ, ਯਸ਼ ਪਾਲ, ਪਰਵੀਨ ਬਾਲਾ ਅਤੇ ਰਾਜ ਰਾਣੀ ਹਾਜ਼ਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp