ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਅਤੇ ਦਾਖਲਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਪ੍ਰੇਰਿਤ
40 % ਤੋ ਘੱਟ ਨੰਬਰਾਂ ਵਾਲੇ ਅਤੇ 80 % ਤੋਂ ਵੱਧ ਨੰਬਰਾਂ ਵਾਲੇ ਬੱਚਿਆਂ ਤੇ ਕੀਤਾ ਜਾਵੇਗਾ ਵਿਸ਼ੇਸ ਫੋਕਸ- ਡੀਈਓ ਸੰਜੀਵ ਗੌਤਮ
PATHANKOT (RAJINDER RAJAN BUREAU CHIEF)
ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸ਼ਰ ਐਲੀਮੈਂਟਰੀ ਦੇ ਅਫ਼ਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀ.ਸੰਜੀਵ ਗੌਤਮ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਗੌਤਮ ਨੇ ਕਿਹਾ ਕਿ ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਲਈ 40 % ਤੋ ਘੱਟ ਨੰਬਰਾਂ ਵਾਲੇ ਅਤੇ 80 % ਤੋਂ ਵੱਧ ਨੰਬਰਾਂ ਵਾਲੇ ਬੱਚਿਆਂ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇ।
ਇਸ ਲਈ ਵਿਸ਼ੇਸ ਯੋਜਨਾਬੰਦੀ ਕੀਤੀ ਜਾਵੇ ਤਾਂ ਜੋ ਮਿਸ਼ਨ ਸਤ ਪ੍ਰਤੀਸਤ ਨੂੰ ਪ੍ਰਾਪਤ ਕਰਦੇ ਹੋਏ ਵੱਧ ਤੋ ਵੱਧ ਬੱਚਿਆਂ ਨੂੰ ਮੈਰਿਟ ਵਿੱਚ ਲਿਆਂਦਾ ਜਾ ਸਕੇ।ਇਸ ਤੋ ਇਲਾਵਾ ਸਕੂਲਾਂ ਸਕੂਲ ਅਧਿਆਪਕਾਂ ਵੱਲੋ ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਲਈ ਜੋ ਵਾਧੂ ਜਮਾਤਾਂ ਲਗਾਈਆਂ ਜਾ ਰਹੀਆਂ ਹਨ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ।ਉਹਨਾਂ ਨੇ ਅੱਗੇ ਦੱਸਿਆਂ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾਂ 14 ਨਬੰਵਰ 2019 ਤੋਂ ਸ਼ੁਰੂ ਹੋ ਚੁੱਕਿਆ ਹੈ
ਇਸ ਲਈ ਅਧਿਆਪਕਾਂ ਨੂੰ ਵੱਧ ਤੋਂ ਵੱਧ ਦਾਖਲਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਕੇਵਲ ਕਿਸ਼ਨ, ਬੀਪੀਈਓ ਕਿਸ਼ੋਰ ਚੰਦ, ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ਼ ਠਾਕੁਰ, ਬੀਪੀਈਓ ਕੰਚਨ, ਬੀਪੀਈਓ ਸੁਨੀਤਾ ਦੇਵੀ, ਸੀਐਚਟੀ ਨੰਦ ਲਾਲ, ਸੀਐਚਟੀ ਤਿਲਕ ਰਾਜ, ਬਲਕਾਰ ਅੱਤਰੀ ਸਮੇਤ ਹੋਰ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp