ਪਠਾਨਕੋਟ, ( ਰਾਜਿਦੰਰ ਸਿੰਘ ਰਾਜਨ BUREAU CHIEF) :- ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਨੈਸ਼ਨਲ ਪਲੱਸ ਪੋਲੀਓ ਦੀ ਜ਼ਿਲਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਸਮੂਹ ਸੀਨੀਅਰ ਮੈਡੀਕਲ, ਨੋਡਲ ਅਫਸਰ, ਬਲਾਕ ਐਕਸਟੈਨਸ਼ਨ ਐਜੂਕੇਟਰ, ਐਲ ਐਚ ਵੀ, ਅਤੇ ਏ.ਐਨ.ਐਮ. ਸ਼ਾਮਿਲ ਹੋਈਆਂ।
ਵਰਕਸ਼ਾਪ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਨੁੰਮਾਇਦੇ ਡਾ. ਰਿਸ਼ੀ ਨੇ ਦੱਸਿਆ ਕਿ 19 ਜਨਵਰੀ ਤੋਂ 21 ਜਨਵਰੀ, 2020 ਤੱਕ ਪਲੱਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿਚ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ। ਉਨਾਂ ਦੱਸਿਆਂ ਕਿ ਭਾਰਤ ਭਾਵੇਂ ਪੋਲੀਓ ਮੁਕਤ ਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਗੁਆਂਢੀ ਦੇਸ਼ ਪਾਕਿਸਤਾਨ, ਨਾਇਜ਼ੀਰੀਆ, ਅਫਗਾਨਿਸਤਾਨ ਆਦਿ ਵਿਚ ਪੋਲੀਓ ਦੇ ਕੇਸ ਹੋਣ ਕਰਕੇ ਭਾਰਤ ਵਿੱਚ ਵੀ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਜ਼ਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਜ਼ਿਲੇ ਵਿਚ 0 ਤੋਂ 5 ਸਾਲ ਦੇ 67227 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ 896 ਟੀਮਾਂ ਬਣਾਈਆਂ ਗਈਆਂ ਹਨ। ਉਨਾਂ ਦੱਸਿਆਂ ਕਿ ਇਸ ਪੋਲੀਓ ਦੀ ਬਿਮਾਰੀ ਨੂੰ ਖਤਮ ਕਰਨ ਲਈ ਹਰ ਸਾਲ ਰਾਸ਼ਟਰੀ ਪਲੱਸ ਪੋਲੀਓ ਅਤੇ ਮਾਈਗਰੇਟਰੀ ਮੁਹਿੰਮ ਸਮੇਂ ਸਮੇਂ ਸਿਰ ਚਲਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਵੈਕਸੀਨ ਦੀ ਸੰਭਾਲ, ਵੈਕਸੀਨੇਟਰਾਂ ਦੀ ਟਰੇਨਿੰਗ ਅਤੇ ਆਈ.ਈ.ਸੀ. ਮਟੀਰੀਅਲ ਦੀਆਂ ਗਤੀਵਿਧੀਆਂ ਬਲਾਕ ਪੱਧਰ ਤੇ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਬੱਚਿਆਂ ਦੇ ਮਾਹਿਰ ਡਾ. ਵੰਸ਼ਿਕਾ ਨੇ ਨੈਸ਼ਨਲ ਪਲੱਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਐਪੀਡੀਮਾਲੋਜੀਸਟ ਡਾ. ਵਿਨੀਤ ਬਲ, ਜ਼ਿਲਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ, ਡੀ.ਪੀ.ਐਮ. ਰਘੁਬੀਰ, ਪੰਕਜ, ਅਮਨਦੀਪ ਸਿੰਘ, ਕੰਪਿਊਟਰ ਓਪਰੇਟਰ ਸੁਰਿੰਦਰ ਕੁਮਾਰ, ਪਾਰਸ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਿ੍ਰਆ, ਅਰਜੁਨ, ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements