ਪਠਾਨਕੋਟ, 14 ਜਨਵਰੀ (RAJINDER RAJAN BUREAU CHIEF ):– ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਗ੍ਰਾਮ ਪੰਚਾਇਤ ਫੁੱਲੜਾ ਵਿਖੇ 51 ਨਵ-ਜਨਮੀਆਂ ਬੱਚਿਆਂ ਅਤੇ 51 ਨਰਸਿੰਗ ਮਾਵਾਂ ਦੀ ਪੋਸ਼ਨ ਲੋਹੜੀ ਮਨਾਈ ਗਈ ਅਤੇ ਇਸ ਦੇ ਨਾਲ ਹੀ 31 ਗਰਭਵਤੀ ਔਰਤਾਂ ਦੀ ਗੋਦਭਰਾਈ ਕੀਤੀ ਗਈ। ਇਸ ਸਮਾਗਮ ਮੌਕੇ ਡਾ. ਨਿਧੀ ਕਲੋਤਰਾ ਉਪ ਮੰਡਲ ਮਜਿਸਟਰੇਟ ਧਾਰਕਲਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਤੇ ਨਵਜਨਮੀਆਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਨਾਲ ਨਾਲ ਨਰਸਿੰਗ ਮਾਵਾਂ ਨੂੰ ਵੀ ਬੇਬੀ ਕੰਬਲ ਅਤੇ ਪੋਸ਼ਟਿਕ ਆਹਾਰ ਦੇ ਚਿੰਨ ਵਜੋਂ ਮੂੰਗਫਲੀ, ਗੁੜ ਚਨਾਂ ਅਤੇ ਫਲਾਂ ਦੀ ਟੋਕਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਉਪ ਮੰਡਲ ਮੈਜਿਸਟੇਰਟ ਡਾ. ਨਿਧੀ ਕਲੋਤਰਾ ਵਲੋਂ ਹਾਜਰ ਗਰਭਵਤੀ ਅਤੇ ਨਰਸਿੰਗ ਮਾਵਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਚੰਗੀ ਸਿਹਤ ਸੰਭਾਲ ਕਰਨ ਲਈ ਦੱਸਿਆ ਗਿਆ। ਉਹਨਾਂ ਵਲੋਂ ਗਰਭਵਤੀ ਔਰਤਾਂ ਨੂੰ ਗਰਭਕਾਲ ਸਮੇਂ ਆਇਰਨ ਫੋਲਿਕ ਐਸਿਡ ਅਤੇ ਕੈਲਸ਼ਿਅਮ ਦੀ ਗੋਲੀਆਂ ਖਾਨ ਲਈ ਪ੍ਰੇਰਿਤ ਕਿਤਾ ਗਿਆ ਤਾਂ ਜੋ ਉਹਨਾਂ ਵਿੱਚ ਖੂਨ ਦੀ ਕਮੀ ਦੂਰ ਹੋਵੇ ਅਤੇ ਉਹਨਾਂ ਦੀਆਂ ਹੱਡੀਆਂ ਮਜਬੂਤ ਹੋਣ ਅਤੇ ਨਾਲ ਹੀ ਪੈਦਾ ਹੋਣ ਵਾਲਾ ਬੱਚਾ ਸਿਹਤਮੰਦ ਹੋਵੇ ਅਤੇ ਉਸਦਾ ਦਾ ਦਿਮਾਗੀ ਵਿਕਾਸ ਵੀ ਸਹੀ ਹੋਵੇ। ਉਹਨਾਂ ਵਲੋਂ ਇਹ ਵੀ ਕਿਹਾ ਗਿਆ ਕੀ ਗਰਭਵਤੀ ਔਰਤਾਂ ਦੀ ਡਿਲਿਵਰੀ ਹਸਪਤਾਲ ਵਿੱਚ ਹੀ ਕਰਵਾਉਣੀ ਚਾਹੀਦੀ ਹੈ। ਇਸ ਸਮੇਂ ਬ੍ਰਹਮ ਕੁਮਾਰੀ ਆਸ਼ਰਮ ਤੋਂ ਉਹਨਾਂ ਦੇ ਨੁਮਾਇੰਦੇ ਕੁਮਾਰੀ ਗੀਤਾਂਜਲੀ ਅਤੇ ਸ਼੍ਰੀ ਪ੍ਰਤਾਪ ਵਲੋਂ ਵੀ ਸਮਾਜ ਵਿੱਚ ਔਰਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਬਲਾਕ ਨਰੋਟ ਜੈਮਲ ਸਿੰਘ ਦੀ ਆਂਗਣਵਾੜੀ ਵਰਕਰਾਂ ਵਲੋਂ ਪੋਸ਼ਨ ਦੀ ਮਹੱਤਤਾ ਤੇ ਜਾਗੋ ਪੇਸ਼ ਕੀਤੀ ਗਈ ਅਤੇ ਆਂਗਣਵਾੜੀ ਵਰਕਰ ਪਿੰਡ ਮੀਰਥਲ ਵਲੋਂ ਲੜਕੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ ਅਤੇ ਪ੍ਰਾਇਮਰੀ ਸਕੂਲ ਫੁੱਲੜਾ ਦੇ ਬੱਚਿਆਂ ਵਲੋਂ ਚੰਗੀ ਪੋਸ਼ਟਿਕ ਖੁਰਾਕ ਦੇ ਉੱਪਰ ਪੇਸ਼ਕਾਰੀ ਦਿੱਤੀ ਗਈ। ਇਸ ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਅਤੇ ਬ੍ਰਹਮ ਕੁਮਾਰੀ ਆਸ਼ਰਮ ਦੇ ਨੁਮਾਇੰਦੇ ਨੂੰ ਵੀ ਉਪ ਮੰਡਲ ਮੈਜਿਸਟਰੇਟ ਧਾਰ ਕਲਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਕੁਮਾਰੀ ਸੁਮਨਦੀਪ ਕੌਰ, ਸੀ.ਡੀ.ਪੀ.ਓ. ਸ਼੍ਰੀਮਤੀ ਪਰਵੀਨ ਕੁਮਾਰੀ, ਸੀ.ਡੀ.ਪੀ.ਓ ਸ਼੍ਰੀ ਸੰਜੀਵ ਸ਼ਰਮਾ, ਪਿੰਡ ਫੁੱਲੜਾ ਦੇ ਸਰਪੰਚ ਸ਼੍ਰੀ ਪ੍ਰੀਤਮ ਚੰਦ, ਸਮੂਹ ਸੀ.ਡੀ.ਪੀ.ਓ ਸਟਾਫ ਪਠਾਨਕੋਟ ਆਦਿ ਸ਼ਾਮਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp