ਪੰਜਾਬ ਚ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸਾਂਤੀ ਪੂਰਵਕ ਨਾਲ ਹੋਈਆਂ

ਚੰਡੀਗੜ (ਸੁਰਜੀਤ ਸਿੰਘ ਸੈਣੀ) ਪੰਜਾਬ ਚ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸਾਂਤੀ ਪੂਰਵਕ ਪੰਜਾਬ ਸਰਕਾਰ ਨੇ ਨੇਪੜੇ ਚਾੜ ਲਈਆਂ ਹਨ।

ਸ਼ੰਾਤੀਪੂਰਵਕ ਚੋਣਾਂ ਸੰਪੰਨ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਲੋਕ ਅਮਨ ਪਸੰਦ ਹਨ ਤੇ ਫਿਰਕੂਵਾਦ ਤੋਂ ਸੁਚੇਤ ਹਨ।

Advertisements

ਡਿਪਟੀ ਕਮਿਸ਼ਨਰ ਨੇ ਸੰਵੇਦਨਸ਼ੀਲ ਬੂਥਾਂ ਦਾ ਕੀਤਾ ਦੌਰਾ 
-ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੋਲਿੰਗ ਸਟਾਫ਼ ਨੂੰ ਕੀਤਾ ਜਾਵੇਗਾ ਸਨਮਾਨਿਤ : ਡਿਪਟੀ ਕਮਿਸ਼ਨਰ 
-ਪਹਿਲੀ ਵਾਰ ਵੋਟ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਉਤਸ਼ਾਹਿਤ 
-ਪੋਲਿੰਗ ਬੂਥਾਂ ‘ਤੇ ਤਾਇਨਾਤ ਪੋਲਿੰਗ ਸਟਾਫ਼ ਦੀ ਕੀਤੀ ਹੌਸਲਾ ਹਫ਼ਜ਼ਾਈ 
ਹੁਸ਼ਿਆਰਪੁਰ, 19 ਸਤੰਬਰ (SURJIT SINGH SAINI)
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਅੱਜ ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੌਰਾਨ ਸੰਵੇਦਨਸ਼ੀਲ ਬੂਥਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ•ਾਂ ਜਿਹੜੇ ਬੂਥਾਂ ਦਾ ਦੌਰਾ ਕੀਤਾ, ਉਨ•ਾਂ ਵਿੱਚ ਪਿੰਡ ਬਾਗਪੁਰ, ਸਿੰਗੜੀਵਾਲਾ, ਚੱਕ ਗੁਜਰਾਂ, ਸ਼ੇਰਗੜ•, ਚੱਗਰਾਂ, ਚੱਬੇਵਾਲ, ਹੰਦੋਵਾਲ ਕਲਾਂ ਅਤੇ ਟੂਟੋਮਜਾਰਾ ਦੇ ਪੋਲਿੰਗ ਬੂਥ ਸ਼ਾਮਲ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਅਤੇ ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਗੌਤਮ ਜੈਨ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਪੋਲਿੰਗ ਸਟਾਫ਼ ਦੀ ਹੌਸਲਾ ਹਫਜ਼ਾਈ ਕਰਦਿਆਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਾਲੇ ਪੋਲਿੰਗ ਸਟਾਫ਼ ਨੂੰ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਉਨ•ਾਂ ਇਹ ਸ਼ਬਦ ਪਿੰਡ ਸ਼ੇਰਗੜ• ਵਿਖੇ ਬਣੇ ਪੋਲਿੰਗ ਬੂਥ ਵਿੱਚ ਪੋਲਿੰਗ ਅਫ਼ਸਰ ਅਮਨਦੀਪ ਕੌਰ ਵਲੋਂ ਵੋਟਰਾਂ ਦੀ ਜਾਗਰੂਕਤਾ ਲਈ ਲਗਾਏ ਸਲੋਗਨਾਂ ਦੌਰਾਨ ਪ੍ਰਗਟਾਏ। ਉਨ•ਾਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਪ੍ਰੀਜਾਈਡਿੰਗ ਅਫ਼ਸਰ ਨਰਿੰਦਰ ਕੁਮਾਰ ਦੀ ਅਗਵਾਈ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੁੱÎਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ।

ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ•ੇ ਵਿੱਚ ਜ਼ਿਲ•ਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਦੀਆਂ ਚੋਣਾਂ ਲਈ ਵੋਟ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ•ਨ ਲਈ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ•ਾਂ ਕਿਹਾ ਕਿ ਪੰਚਾਇਤ ਸੰਮਤੀਆਂ ਲਈ 211 ਜ਼ੋਨਾਂ ਦੀ ਚੋਣ ਹੋਣੀ ਸੀ, ਪਰ ਤਿੰਨ ਪੰਚਾਇਤ ਸੰਮਤੀਆਂ ਵਿਚੋਂ ਗੜ•ਸ਼ੰਕਰ ਜ਼ੋਨ ਦੇ ਮਾਨਸੋਵਾਲਾ, ਟਾਂਡਾ ਦੇ ਘੋੜਾਵਾਹਾ ਅਤੇ ਤਲਵਾੜਾ ਦੇ ਬਰਿੰਗਲੀ ਜ਼ੋਨਾਂ ਵਿੱਚ ਸਰਬਸੰਮਤੀ ਨਾਲ ਚੋਣ ਹੋ ਗਈ ਹੈ, ਜਿਸ ਨਾਲ ਇਹ ਗਿਣਤੀ 208 ਰਹਿ ਗਈ ਹੈ। ਉਨ•ਾਂ ਕਿਹਾ ਕਿ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ, ਜਿਸ ਲਈ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਸਖਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ•ਾਂ ਕਿਹਾ ਕਿ ਵੋਟ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ•ਨ ਲਈ  ਪੋਲਿੰਗ ਬੂਥਾਂ ‘ਤੇ ਕਰੀਬ 9300 ਚੋਣ ਅਮਲੇ ਦੀ ਤਾਇਨਾਤੀ ਕਰਨ ਤੋਂ ਇਲਾਵਾ 4454 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਿਨ•ਾਂ ਵਿੱਚ 3454 ਪੁਲਿਸ ਮੁਲਾਜ਼ਮਾਂ ਦੀ ਪੋਲਿੰਗ ਬੂਥਾਂ ‘ਤੇ, ਜਦਕਿ ਇਕ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਗਸ਼ਤ ਅਤੇ ਨਾਕਿਆਂ ‘ਤੇ ਡਿਊਟੀ ਲਗਾਈ ਗਈ ਸੀ।

ਡਿਪਟੀ ਕਮਿਸ਼ਨਰ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨੌਜਵਾਨ ਪਹਿਲ ਦੇ ਆਧਾਰ ‘ਤੇ ਵੋਟ ਬਣਾਉਣ ਨੂੰ ਤਰਜ਼ੀਹ ਦੇਣ। ਉਨ•ਾਂ ਕਿਹਾ ਕਿ 1-1-2019 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਨੇ ਜੇਕਰ ਅਜੇ ਤੱਕ ਵੋਟ ਨਹੀਂ ਬਣਵਾਈ, ਤਾਂ ਉਹ ਤੁਰੰਤ ਬੀ.ਐਲ.ਓ. ਜਾਂ ਆਪਣੇ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਫਾਰਮ ਜਮ•ਾਂ ਕਰਵਾ ਸਕਦਾ ਹੈ। ਉਨ•ਾਂ ਕਿਹਾ ਕਿ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ-6, ਕਿਸੇ ਵੀ ਪ੍ਰਕਾਰ ਦੇ ਇਤਰਾਜ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ-7, ਵੋਟਰ ਸੂਚੀ ਵਿੱਚ ਪਹਿਲਾਂ ਦਰਜ ਕਿਸੇ ਇੰਦਰਾਜ ਵਿੱਚ ਕਿਸੇ ਕਿਸਮ ਦੀ ਦਰੁੱਸਤੀ ਕਰਵਾਉਣ ਲਈ ਫਾਰਮ ਨੰਬਰ-8, ਵੋਟਰ ਵਲੋਂ ਉਸੇ ਚੋਣ ਹਲਕੇ (ਜਿਸ ਚੋਣ ਹਲਕੇ ਵਿੱਚ ਉਹ ਪਹਿਲਾਂ ਵੋਟਰ ਵਜੋਂ ਰਜਿਸਟਰਡ ਹੈ) ਵਿੱਚ ਆਪਣੀ ਰਿਹਾਇਸ਼ ਬਦਲਣ ਦੀ ਸੂਰਤ ਵਿੱਚ ਵੋਟ ਬਦਲਾਉਣ ਲਈ ਫਾਰਮ ਨੰਬਰ-8 À ਭਰਕੇ ਸਬੰਧਤ ਅਧਿਕਾਰੀਆਂ ਨੂੰ ਦਿੱਤਾ ਜਾ ਸਕਦਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply