ਦਾਨੀ ਸੱਜਣਾਂ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ-ਸੰਜੀਵ ਗੌਤਮ
ਪਠਾਨਕੋਟ (RAJINDER RAJAN BUREAU CHIEHF)
ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾ ਵਿੱਚ ਸਕੂਲ ਮੁੱਖ ਅਧਿਆਪਕ ਪ੍ਰਵੀਨ ਸਿੰਘ ਦੀ ਅਗਵਾਈ ਵਿੱਚ ਸਕੂਲ ਦੇ ਗੇਟ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਲਈ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਇੰਜੀ. ਸੰਜੀਵ ਗੌਤਮ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਸਾਮਿਲ ਹੋਏ, ਜਦਕਿ ਵਿਸ਼ੇਸ਼ ਤੌਰ ਤੇ ਸਕੂਲ ਨੂੰ ਦਾਨ ਦੇਣ ਵਾਲੇ ਦਾਨੀ ਸੱਜਣ ਰਮਨ ਗੋਇਲ, ਰਾਜਨ ਮਹਿਤਾ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਅਤੇ ਸਮੂਹ ਐਸਐਮਸੀ ਕਮੇਟੀ ਮੈਂਬਰ ਸ਼ਾਮਿਲ ਹੋਏ।ਸਮਾਰੋਹ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਪ੍ਰਵੀਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਗੌਤਮ ਜੀ ਦੀ ਪ੍ਰੇਰਨਾ ਨਾਲ ਸਕੂਲ ਦੀ ਦਿੱਖ ਨੂੰ ਸੁਧਾਰਨ ਲਈ ਉਹਨਾਂ ਵੱਲੋਂ ਦਾਨੀ ਸੱਜਣਾ ਨਾਲ ਸੰਪਰਕ ਕੀਤਾ ਗਿਆ ਸੀ।ਜਿਸ ਤੇ ਉਹਨਾਂ ਵੱਲੋਂ ਬੇਨਤੀ ਸਵੀਕਾਰ ਕਰਕੇ ਸਕੂਲ ਦੇ ਗੇਟ ਦੀ ਉਸਾਰੀ ਲਈ 50000 ਰੁਪਏ ਦੀ ਰਾਸ਼ੀ ਸਕੂਲ ਨੂੰ ਦਾਨ ਕੀਤੀ ਗਈ ਹੈ।
ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀ ਸੰਜੀਵ ਗੌਤਮ ਨੇ ਅਪਣੇ ਸੰਬੋਧਨ ਵਿੱਚ ਸਕੂਲ ਨੂੰ ਦਾਨ ਦੇਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਭਵਿੱਖ ਵਿੱਚ ਵੀ ਇਸੇ ਤਰਾਂ ਉਹਨਾਂ ਦਾ ਸਹਿਯੋਗ ਮਿਲਦਾ ਰਹੇਗਾ।ਉਹਨਾਂ ਨੇ ਇਸ ਮੌਕੇ ਤੇ ਆਏ ਹੋਏ ਮਾਪਿਆਂ, ਐਸਐਮਸੀ ਕਮੇਟੀ ਮੈਂਬਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾੳੇੁਂਦੇ ਹੋਏ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਅਪਣੇ ਅਤੇ ਆਪਣੇ ਆਸਪਾਸ ਦੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ।
ਦਾਨੀ ਸੱਜਣ ਰਮਨ ਗੋਇਲ ਅਤੇ ਰਾਜਨ ਮਹਿਤਾ ਨੇ ਕਿਹਾ ਕਿ ਸਿੱਖਿਆ ਦਾ ਪੱਧਰ ਉਪਰ ਚੁੱਕਣ ਲਈ ਸਮਾਜ ਦਾ ਜਾਗਰੁਕ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਸਾਰਿਆਂ ਨੂੰ ਅਪਣੇ ਅਪਣੇ ਪਿੰਡਾ ਦੇ ਸਕੂਲਾਂ ਨਾਲ ਸਹਿਯੋਗ ਕਰਨਾ ਚਾਹਿਦਾ ਹੈ। ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਨੇ ਸੰਜੀਵ ਮਨੀ ਅਤੇ ਬਲਕਾਰ ਅੱਤਰੀ ਨੇ ਵੀ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ। ਸਮਰੋਹ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜੀ.ਸੰਜੀਵ ਗੌਤਮ ਜੀ ਨੇ ਸਕੂਲ ਨੂੰ ਦਾਨ ਦੇਣ ਵਾਲੇ ਦਾਨੀ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਮੰਜੂ ਪਠਾਨਿਆਂ, ਸਵਿਤਾ ਦੇਵੀ, ਕਰਮਜੀਤ ਕੌਰ, ਚੇਅਰਪਰਸਨ ਬੇਬੀ ਦੇਵੀ, ਹੈਡ ਟੀਚਰ ਬਾਬਾ ਸਿੰਘ, ਕੁੱਕ ਸ਼ੀਲਾ ਦੇਵੀ, ਸਰਪੰਚ ਅਸਵਨੀ ਕੁਮਾਰ, ਸਾਬਕਾ ਸਰਪੰਚ ਸੁਰਜੀਤ ਕੁਮਾਰ, ਡਿੰਪੀ, ਪ੍ਰਸ਼ੋਤਮ ਸਿੰਘ, ਪ੍ਰਵੀਨ ਕੁਮਾਰੀ, ਅੰਜੂ ਬਾਲਾ, ਪ੍ਰਿਆ ਦੇਵੀ, ਕਲਪਨਾ ਦੇਵੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- 1, ਸਕੂਲ ਦੇ ਗੇਟ ਦਾ ਨੀਂਹ ਪੱਥਰ ਰਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ, ਦਾਨੀ ਸੱਜਣ ਰਮਨ ਗੋਇਲ, ਰਾਜਨ ਮਹਿਤਾ ਅਤੇ ਹੋਰ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp