LATEST : बेटी बचाओ-बेटी पढ़ाओ अभियान में आम जनता की भागीदारी यकीनी बनाने के लिए दिए गए सुझाव अहम : डिप्टी कमिश्नर ईशा कालिया

– कहा, अभियान को और कारगर बनाने के लिए अलग-अलग क्षेत्रों के लोगों के सुझाव हुए प्राप्त
– चुने गए बेस्ट 3 सुझावों को जिले में किया जाएगा लागू- ईशा कालिया
होशियारपुर, 17 जनवरी: (ADESH)
डिप्टी कमिश्नर श्रीमती ईशा कालिया ने कहा कि बेटी बचाओ-बेटी पढ़ाओ अभियान को और कारगर बनाने व आम जनता की भागीदारी बनाने के लिए मांगे गए सुझाव जिला प्रशासन के लिए बहुत अहम हैं। उन्होंने कहा कि बेटी बचाओ-बेटी पढ़ाओ अभियान के अंतर्गत बेटियों की भलाई के लिए अलग-अलग क्षेत्रों के व्यक्तियों ने अहम सुझाव दिए हैं, जिनमें से तीन बेस्ट सुझाव चुन कर जिले में लागू किए जाएंगे। उन्होंने कहा कि भविष्य में भी इस अभियान को और कारगर बनाने के लिए सुझाव लिए जाएंगे। उन्होंने कहा कि इस प्रयास का उद्देश्य जहां बेटियों की भलाई के लिए विशेष कदम उठाना है, वहीं जनता की ज्यादा से ज्यादा शमूलियत यकीनी बनाना भी है।
श्रीमती ईशा कालिया ने कहा कि बेस्ट सुझाव के अंतर्गत संंबंधित स्कीम को सुझाव देने वाले व्यतिक्तयों से ही लांच करवाया जाएगा।
उधर इस प्रोजैक्ट के अंतर्गत नियुक्त किए कोआर्डिनेटिंग अधिकारी जिला प्रोग्राम अधिकारी के पास आए इन सुझावों में आयुष शर्मा ने जहां महिला सशक्तिकरण व उनके उत्थान के लिए मैं भी अभियान शुरु  करने का सुझाव दिया वहीं सुखविंदर कौर ने स्कूलों में कालेज में लड़कियों के कैरियर, पोषण व सामाजिक काउंसलिंग के लिए विशेष सैल गठन करने क। सुझाव देते हुए महिलाओं को हर परिस्थिति के लिए तैयार रहने के लिए बौद्धिक तौर पर मजबूत करने के लिए कहा।
एडवोकेट पवनप्रीत सिंह मुज्गोवाल ने आठवीं, दसवीं व बारहवीं में 90 प्रतिशत व इससे अधिक अंक लाने वाली छात्राओं को छात्रवृति देने की बात रखी वहीं ग्रामीण क्षेत्र की महिलाओं को ट्रेनिंग देकर गांव में ही स्व रोजगार के अवसर उपलब्ध करवाने का सुझाव भी दिया। डा. अदिति बख्शी ने महिलाओं की सुरक्षा को और यकीनी बनाने के लिए वूमैन पी.सी.आर. बाइक्स शुरु  करने के अलावा शहर के प्रमुख स्थानों पर वूमैन पुलिस हैल्पलाइन बीट बाक्स बनाने का सुझाव दिया।

श्री बलवीर सैनी ने जरु रतमंद लड़कियों को नि:शुल्क शिक्षा, वर्दी व किताबें देने के सुझाव के साथ-साथ होनहार छात्राओं का छात्रवृति देने के लिए कहा। मीनू ने दो लड़कियों वाले अभिभावकों को सम्मानित करने का सुझाव दिया। जसविंदर कौर ने महिलाओं के खिलाफ होने वाले अत्याचारों पर सख्त रु ख अपनाने व महिलाओं को रोजगार के अधिक अवसर उपलब्ध करवाने का सुझाव दिया।
श्री धर्म पाल ने छात्राओं को नि:शुल्क शिक्षा, वर्दी व छात्रवृति देने व उनको समाज में बराबर हक व सम्मान देने की बात कही। मैडम सिनाली, पलक शर्मा व नीलम कुमारी ने लड़कियों को सैल्फ डिफेंस की ट्रेनिंग देने, उन्हें नि:शुल्क शिक्षा व सुरक्षा यकीनी बनाए जाने संबंधी सुझाव दिए। राज कुमार ने लड़कियों की पढ़ाई को नि:शुल्क व अनिवार्य करने के साथ-साथ उन्हें रोजगार के अवसर मुहैया करवाने संबंधी सुझाव दिए। उन्होंने कहा कि दहेज प्रथा को सख्ती से निपटने के लिए भी कार्रवाई और तेज होनी चाहिए। सेवा सिंह ने जहां कन्या भ्रूण हत्या पर सख्ती से रोक, बेटियों की सुरक्षा, बराबरी की बात कही वहीं यह भी जोर दिया कि सांस्कृतिक गीतों में अश्लीलता पर रोक होनी चाहिए। इसके अलावा उन्होंने गांव व ब्लाक स्तर पर महिला संगठन बनाने का भी अपना सुझाव दिया।

Advertisements

—-
ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ’ਚ ਆਮ ਜਨਤਾ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਦਿੱਤੇ ਗਏ ਸੁਝਾਅ ਅਹਿਮ : ਡਿਪਟੀ ਕਮਿਸ਼ਨਰ
-ਕਿਹਾ, ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਵੱਖ-ਵੱਖ ਖੇਤਰਾਂ ਦੇ ਵਿਅਕਤੀਆਂ ਨੇ ਦਿੱਤੇ ਸੁਝਾਅ
– ਚੁਣੇ ਗਏ ਬੈਸਟ 3 ਸੁਝਾਵਾਂ ਨੂੰ ਜ਼ਿਲ੍ਹੇ ’ਚ ਕੀਤਾ ਜਾਵੇਗਾ ਲਾਗੂ
ਹੁਸ਼ਿਆਰਪੁਰ, 17 ਜਨਵਰੀ : (ADESH)
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਅਤੇ ਆਮ ਜਨਤਾ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਮੰਗੇ ਗਏ ਸੁਝਾਅ ਜ਼ਿਲ੍ਹਾ ਪ੍ਰਸ਼ਾਸ਼ਨ ਲਈ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ ਬੇਟੀਆਂ ਦੀ ਭਲਾਈ ਲਈ ਵੱਖ-ਵੱਖ ਖੇਤਰਾਂ ਦੇ ਵਿਅਕਤੀਆਂ ਵਲੋਂ ਅਹਿਮ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਬੈਸਟ ਸੁਝਾਅ ਚੁਣ ਕੇ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਅਭਿਆਨ ਨੂੰ ਹੋਰ ਕਾਰਗਰ ਬਣਾਉਣ ਲਈ ਸੁਝਾਅ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਜਿਥੇ ਬੇਟੀਆਂ ਦੀ ਭਲਾਈ ਲਈ ਵਿਸ਼ੇਸ਼ ਕਦਮ ਚੁੱਕਣਾ ਹੈ, ਉਥੇ ਜਨਤਾ ਦੀ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਯਕੀਨੀ ਬਣਾਉਣਾ ਵੀ ਹੈ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਬੈਸਟ ਸੁਝਾਅ ਤਹਿਤ ਸਬੰਧਤ ਸਕੀਮ ਨੂੰ ਸੁਝਾਅ ਦੇਣ ਵਾਲੇ ਵਿਅਕਤੀ ਤੋਂ ਹੀ ਲਾਂਚ ਕਰਵਾਇਆ ਜਾਵੇਗਾ।
ਉਧਰ ਇਸ ਪ੍ਰੋਜੈਕਟ ਤਹਿਤ ਨਿਯੁਕਤ ਕੀਤੇ ਕੋਆਰਡੀਨੇਟਿੰਗ ਅਫ਼ਸਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲ ਆਏ ਸੁਝਾਵਾਂ ਵਿੱਚ ਸ਼੍ਰੀ ਆਯੂਸ਼ ਸ਼ਰਮਾ ਨੇ ਜਿਥੇ ਮਹਿਲਾ ਸਸ਼ਕਤੀਕਰਨ ਤਹਿਤ ‘ਮੈਂ ਵੀ’ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ, ਉਥੇ ਮੈਡਮ ਸੁਖਵਿੰਦਰ ਕੌਰ ਨੇ ਸਕੂਲਾਂ ਤੇ ਕਾਲਜਾਂ ਵਿੱਚ ਲੜਕੀਆਂ ਦੇ ਕੈਰੀਅਰ, ਪੋਸ਼ਣ ਤੇ ਸਮਾਜਿਕ ਕੌਂਸÇਲੰਗ ਲਈ ਵਿਸ਼ੇਸ਼ ਸੈਲ ਗਠਨ ਕਰਨ ਦਾ ਸੁਝਾਅ ਦਿੰਦੇ ਹੋਏ ਮਹਿਲਾਵਾਂ ਨੂੰ ਹਰ ਹਾਲਾਤ ਲਈ ਤਿਆਰ ਰਹਿਣ ਲਈ ਬੌਧਿਕ ਤੌਰ ’ਤੇ ਮਜ਼ਬੂਤ ਕਰਨ ਲਈ ਕਿਹਾ।

ਐਡਵੋਕੇਟ ਪਵਨਪ੍ਰੀਤ ਸਿੰਘ ਮੂਗੋਵਾਲ ਨੇ 8ਵੀਂ, 10ਵੀਂ ਅਤੇ 12ਵੀਂ ਵਿੱਚ 90 ਫੀਸਦੀ ਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੇਣ ਦਾ ਸੁਝਾਅ ਦਿੱਤਾ, ਉਥੇ ਪੇਂਡੂ ਖੇਤਰ ਦੀਆਂ ਮਹਿਲਾਵਾਂ ਨੂੰ ਟਰੇਨਿੰਗ ਦੇ ਕੇ ਪਿੰਡ ਵਿੱਚ ਹੀ ਸਵੈ-ਰੋਜ਼ਗਾਰ ਦੇ ਮੌਕੇ ਉਪਲਬੱਧ ਕਰਵਾਉਣ ਦਾ ਸੁਝਾਅ ਵੀ ਦਿੱਤਾ। ਡਾ. ਅਦਿੱਤੀ ਬਖਸ਼ੀ ਨੇ ਮਹਿਲਾਵਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਵੂਮੈਨ ਪੀ.ਸੀ.ਆਰ ਬਾਈਕਸ ਸ਼ੁਰੂ ਕਰਨ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ ’ਤੇ ਵੂਮੈਨ ਪੁਲਿਸ ਹੈਲਪ ਲਾਈਨ ਬੀਟ ਬਾਕਸ ਬਣਾਉਣ ਦਾ ਸੁਝਾਅ ਦਿੱਤਾ।
ਸ਼੍ਰੀ ਬਲਵੀਰ ਸੈਣੀ ਨੇ ਜ਼ਰੂਰਮੰਦ ਲੜਕੀਆਂ ਨੂੰ ਮੁਫ਼ਤ ਸਿੱਖਿਆ, ਵਰਦੀ ਤੇ ਕਿਤਾਬਾਂ ਦੇਣ ਦੇ ਸੁਝਾਅ ਦੇ ਨਾਲ-ਨਾਲ ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫਾ ਦੇਣ ਲਈ ਕਿਹਾ। ਮੈਡਮ ਮੀਨੂੰ ਨੇ ਦੋ ਲੜਕੀਆਂ ਵਾਲੇ ਮਾਪਿਆਂ ਨੂੰ ਸਨਮਾਨਿਤ ਕਰਨ ਦਾ ਸੁਝਾਅ ਦਿੱਤਾ। ਮੈਡਮ ਜਸਵਿੰਦਰ ਕੌਰ ਨੇ ਮਹਿਲਾਵਾਂ ਖਿਲਾਫ ਹੋਣ ਵਾਲੇ ਅਤਿਆਚਾਰਾਂ ’ਤੇ ਸਖ਼ਤ ਕਦਮ ਚੁੱਕਣ ਅਤੇ ਮਹਿਲਾਵਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦਾ ਸੁਝਾਅ ਦਿੱਤਾ।
ਸ਼੍ਰੀ ਧਰਮਪਾਲ ਨੇ ਲੜਕੀਆਂ ਨੂੰ ਮੁਫ਼ਤ ਸਿੱਖਿਆ, ਵਰਦੀ ਅਤੇ ਸਕਾਲਰਸ਼ਿਪ ਦੇਣ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰ ਹੱਕ ਅਤੇ ਮਾਣ-ਸਨਮਾਣ ਦੇਣ ਦੀ ਗੱਲ ਕਹੀ। ਮੈਡਮ ਸਿਨਾਲੀ, ਪਲਕ ਸ਼ਰਮਾ ਅਤੇ ਨੀਲਮ ਕੁਮਾਰੀ ਨੇ ਲੜਕੀਆਂ ਨੂੰ ਸੈਲਫ ਡਿਫੈਂਸ ਦੀ ਟਰੇਨਿੰਗ ਦੇਣ, ਉਨ੍ਹਾਂ ਨੂੰ ਮੁਫ਼ਤ ਸਿੱਖਿਆ ਅਤੇ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਸੁਝਾਅ ਦਿੱਤੇ। ਸ਼੍ਰੀ ਰਾਜ ਕੁਮਾਰ ਨੇ ਲੜਕੀਆਂ ਦੀ ਪੜ੍ਹਾਈ ਨੂੰ ਮੁਫ਼ਤ ਅਤੇ ਜ਼ਰੂਰੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਸਬੰਧੀ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਦਹੇਜ ਪ੍ਰਥਾ ਨੂੰ ਸਖਤੀ ਨਾਲ ਨਿਪਟਣ ਲਈ ਵੀ ਕਾਰਵਾਈ ਹੋਰ ਤੇਜ਼ ਹੋਣੀ ਚਾਹੀਦੀ ਹੈ। ਸ਼੍ਰੀ ਸੇਵਾ ਸਿੰਘ ਨੇ ਜਿਥੇ ਕੰਨਿਆ ਭਰੂਣ ਹੱਤਿਆ ’ਤੇ ਸਖ਼ਤੀ ਨਾਲ ਰੋਕ, ਬੇਟੀਆਂ ਦੀ ਸੁਰੱਖਿਆ, ਬਰਾਬਰੀ ਦੀ ਗੱਲ ਕਹੀ ਹੈ, ਉਥੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਸੰਭਿਆਚਾਰਕ ਗੀਤਾਂ ਵਿੱਚ ਅਸ਼ਲੀਲਤਾ ’ਤੇ ਰੋਕ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਮਹਿਲਾ ਸੰਗਠਨ ਬਣਾਉਣ ਦਾ ਵੀ ਆਪਣਾ ਸੁਝਾਅ ਦਿੱਤਾ ਗਿਆ ਹੈ।
++++++++++++
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply