HOSHIARPUR (ADESH) ਹੁਸ਼ਿਆਰਪੁਰ ਮਿਊਂਸੀਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੇ ਜਨਰਲ ਹਾਊਸ ਦੀ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲਗਭਗ ਸਾਰੇ ਮਿਊਂਸੀਪਲ ਪੈਨਸ਼ਨਰਜ਼ ਸ਼ਾਮਿਲ ਹੋਏ। ਮੀਟਿੰਗ ਵਿੱਚ ਸਾਰੇ ਪੈਨਸ਼ਨਰਾਂ ਨੇ ਸਥਾਨਕ ਸਰਕਾਰ ਪੰਜਾਬ ਵਲੋਂ ਪੈਨਸ਼ਨਾਂ ਦੀ ਅਦਾਇਗੀ ਸਮੇਂ ਤੇ ਨਾ ਹੋਣ ਬਾਰੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਪ੍ਰਧਾਨ ਜੀ ਤੋਂ ਇਸ ਦਾ ਕਾਰਨ ਜਾਣਨ ਦੀ ਮੰੰਗ ਕੀਤੀ। ਪ੍ਰਧਾਨ ਜੀ ਨੇ ਜਾਣਕਾਰੀ ਦਿੱਤੀ ਕਿ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਦੇ ਦਫਤਰ ਵਲੋਂ ਕੋਈ ਸਪਸ਼ਟ ਕਾਰਨ ਨਹੀ ਦੱਸਿਆ ਜਾ ਰਿਹਾ ਪਰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੁਝ ਮਹੀਨੇ ਪਹਿਲਾਂ ਪੈਨਸ਼ਨਾਂ ਦੀ ਅਦਾਇਗੀ ਲਈ ਫੰਡ ਸਥਾਨਕ ਸਰਕਾਰ ਵਿਭਾਗ ਵਲੋਂ ਨਿਰਧਾਰਿਤ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਸਨ ਪਰ ਹੁਣ ਅਗਿਆਤ ਕਾਰਨਾਂ ਕਰਕੇ ਸਰਕਾਰ ਨੇ ਵਿੱਤ ਵਿਭਾਗ ਰਾਹੀਂ ਪੈਨਸ਼ਨਾਂ ਦਾ ਭੁਗਤਾਨ ਕਰਨ ਦਾ ਤਰੀਕਾ ਅਪਣਾਇਆ ਹੈ। ਹੋ ਸਕਦਾ ਹੈ ਕਿ ਵਿੱਤ ਵਿਭਾਗ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਆਈ ਆਮਦਨ ਦੀ ਵੰਡ ਆਪਣੀ ਇੱਛਾ ਅਨੁਸਾਰ ਕਰਦਾ ਹੋਵੇ ਇਸ ਪ੍ਰਕਾਰ ਵਿੱਤ ਵਿਭਾਗ ਮਿਊਂਸੀਪਲ ਪੈਨਸ਼ਨਰਾਂ ਦੀ ਪੈਨਸ਼ਨ ਡੱਕ ਕੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ।
ਸਥਾਨਕ ਸਰਕਾਰ ਦੇ ਮੰਤਰੀ ਅਤੇ ਇਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਾਖੂਬੀ ਜਾਣਕਾਰੀ ਹੈ ਕਿ ਮਿਊਂਸੀਪਲ ਪੈਨਸ਼ਨਰਾਂ ਵਿੱਚ ਬਹੁਤਾਤ ਪਰਿਵਾਰਕ ਇਸਤਰੀ ਪੈਨਸ਼ਨਰਾਂ ਦਾ ਅਤੇ ਚੌਥਾ ਦਰਜਾ ਗਰੀਬ ਪਰਿਵਾਰਾਂ ਨਾਲ ਸਬੰਧਤ ਬਜ਼ੁਰਗ ਪੈਨਸ਼ਨਰਾਂ ਦੀ ਹੈ ਅਤੇ ਬਿਨ੍ਹਾਂ ਪੈਨਸ਼ਨਾਂ ਦੀ ਪ੍ਰਾਪਤੀ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿੱਚ ਵਿਚਰਨਾ ਇਕ ਸਮੱਸਿਆ ਬਣ ਚੁੱਕੀ ਹੈ। ਇਸ ਤੋਂ ਛੁੱਟ ਬ੍ਰਿਧ ਅਵਸਥਾ ਵਿੱਚ ਡਾਕਟਰੀ ਇਲਾਜ ਉਤੇ ਬੇ-ਹਿਸਾਬ ਖਰਚਾ ਹੋ ਜਾਂਦਾ ਹੈ। ਇਹਨਾਂ ਹਲਾਤਾਂ ਵਿੱਚ ਅਜਿਹੇ ਪੈਨਸ਼ਨਰਾਂ ਦੀ ਆਪਣੇ ਪਰਿਵਾਰਾਂ ਵਿੱਚ ਮਾਨ ਸਨਮਾਨ ਨਿਘਾਰ ਵੱਲ ਜਾ ਰਿਹਾ ਹੈ। ਪ੍ਰਧਾਨ ਜੀ ਨੇ ਹੋਰ ਜਾਣਕਾਰੀ ਦਿੱਤੀ ਕਿ ਭਾਰਤ ਦੀ ਮਾਨਯੋਗ ਸਰਵਉੱਚ ਅਦਾਲਤ ਦੇ ਫੈਸਲੇ ਅਨੁਸਾਰ ਸਾਡਾ ਪੈਨਸ਼ਨ ਪ੍ਰਾਪਤੀ ਤੇ ਪੂਰਾ-ਪੂਰਾ ਅਧਿਕਾਰ ਹੈ ਅਤੇ ਇਹ ਕੋਈ ਭੀਖ ਨਹੀ ਹੈ ਜਿਹੜੀ ਕਿ ਸਰਕਾਰਾਂ ਦੇ ਰਹਿਮੋ-ਕਰਮ ਤੇ ਨਿਰਭਰ ਕਰਦੀ ਹੈ।
ਪ੍ਰਧਾਨ ਜੀ ਦੇ ਸੁਝਾਅ ਦਿੱਤਾ ਕਿ ਪੈਨਸ਼ਨਾਂ ਦੇ ਨਿਰਵਿਘਨ ਕਰਾਉਣ ਹਿੱਤ ਅਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰ ਪੰਜਾਬ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕਰਨੀ ਚਾਹੀਦੀ ਹੈ ਕਿ ਇਸ ਮਸਲੇ ਨੂੰ ਤੁਰੰਤ ਹਲ ਕਰਨ ਦਾ ਉਪਰਾਲਾ ਕੀਤਾ ਜਾਵੇ।( ਟਜਬ ਵੀਕ ਥਡਜ; ਜਅ ਵੀਕ ਨਚਦ) ਇਸ ਤੇ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਜੇਕਰ ਫਿਰ ਵੀ ਪੈਨਸ਼ਨਾਂ ਸਮੇਂ ਤੇ ਜਾਰੀ ਨਹੀਂ ਕੀਤੀਆਂ ਜਾਦੀਆਂ ਤਾਂ ਪੰਜਾਬ ਦੇ ਸਾਰੇ ਪੈਨਸ਼ਨਰਜ਼ ਸੰਘਰਸ਼ ਵਿਢਣ ਲਈ ਮਜਬੂਰ ਹੋ ਜਾਣਗੇ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ 80 ਸਾਲਾਂ ਦੀ ਹੋ ਚੁੱਕੀ ਪੈਨਸ਼ਨਰ ਸ਼੍ਰੀਮਤੀ ਗੁਰਮੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੇਮ ਕੁਮਾਰ ਢੀਂਗਰਾ, ਜੋਗਿੰਦਰ ਮਹਿਤਾ, ਸੁਰਿੰਦਰ ਵਰਮਾ, ਕ੍ਰਿਸ਼ਨ ਕੁਮਾਰ ਸ਼ਰਮਾ, ਵਿਜੈ ਕੁਮਾਰ, ਜਗਮੀਤ ਸਿੰਘ ਸੇਠੀ, ਤਿਲਕ ਰਾਜ ਸ਼ਰਮਾ, ਰਮੇਸ਼ ਕੁਮਾਰ, ਅਸ਼ਵਨੀ ਕੁਮਾਰ ਸ਼ਰਮਾ, ਕਪਿਲ ਦੇਵ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements
Advertisements