ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੀਤੀ  26 ਜਨਵਰੀ  ਸਮਾਗਮ ਦੀ ਦੂਸਰੇ ਦਿਨ ਰਿਹਰਸਲ

ਪ੍ਰੇਡ ਰਿਹਰਸਲ ਦੋਰਾਨ ਵੱਖ ਵੱਖ ਪੁਲਿਸ ਟੂਕੜਿਆਂ ਨੇ ਕੀਤਾ ਮਾਰਚ ਪਾਸਟ ਅਭਿਆਸ
— 24 ਜਨਵਰੀ ਨੂੰ ਕੀਤੀ ਜਾਵੇਗੇ ਫੁੱਲ ਡ੍ਰੈਸ ਰਿਹਰਸਲ
—ਵੱਖ-ਵੱਖ ਸਕੂਲਾਂ ਦੇ ਕਰੀਬ 1700 ਵਿਦਿਆਰਥੀਆਂ ਨੇ ਕੀਤੀ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ. ਸ਼ੋਅ ਦੀ ਰਿਹਰਸਲ
ਪਠਾਨਕੋਟ, 23 ਜਨਵਰੀ:- (RAJINDER RAJAN BUREAU CHIEF) ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਕੀਤੇ ਜਾ ਰਹੇ 26 ਜਨਵਰੀ  ਸਮਾਗਮ ਦੀ ਦੂਸਰੇ ਦਿਨ ਦੀ ਰਿਹਰਸਲ ਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਸ੍ਰੀ ਨਰਿੰਦਰ ਲਾਲ ਏ.ਡੀ.ਓ.(ਖੇਡਾਂ) ਦੀ ਨਿਗਰਾਨੀ ਵਿੱਚ ਕੀਤੀ ਗਈ। ਜਿਕਰਯੋਗ ਹੈ ਕਿ ਇਸ ਵਾਰ ਜਿਲ•ਾ ਪੱਧਰੀ ਗਣਤੰਤਰ ਦਿਵਸ ਦਾ ਸਮਾਗਮ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾ ਰਿਹਾ ਹੈ, ਸਮਾਰੋਹ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਵੱਲੋਂ ਤਿਆਰੀਆਂ ਜੋਰਾਂ ਤੇ ਕੀਤੀਆਂ ਜਾ ਰਹੀਆਂ ਹਨ।  ਸਮਾਰੋਹ ਨੂੰ ਲੈ ਕੇ ਵੱਖ ਵੱਖ ਸਕੂਲਾਂ ਅਤੇ ਪੰਜਾਬ ਪੁਲਿਸ ਦੀਆਂ ਵੱਖ ਵੱਖ ਟੁਕੜਿਆਂ  ਵੱਲੋਂ ਅੱਜ ਦੂਸਰੇ ਦਿਨ ਦੀ ਰਿਹਰਸਲ ਸੁਰੂ ਕੀਤੀ ਗਈ।

26 ਜਨਵਰੀ  ਸਮਾਗਮ ਦੀ ਦੂਸਰੇ ਦਿਨ ਦੀ ਰਿਹਰਸਲ ਵਿੱਚ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ। ਇਸ ਮੋਕੇ ਤੇ ਕੋਰੀਓਗ੍ਰਾਫੀ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਦੀ ਰਿਹਰਸਲ ਵੀ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਜਿਕਰਯੋਗ ਹੈ ਕਿ ਜਿਲ•ਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਪਠਾਨਕੋਟ ਦੇ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਤੇਜੀ ਨਾਲ ਚਲ ਰਹੀਆਂ ਹਨ। ਫੂਲ ਡ੍ਰੈਸ ਰਿਹਰਸਲ 24 ਜਨਵਰੀ ਨੂੰ ਕੀਤੀ ਜਾ ਰਹੀ ਹੈ ਜਿਸ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਰਿਹ ਕੇ ਪ੍ਰੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਨਿਰੀਖਣ ਕਰਨਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply