ਹੁਸ਼ਿਆਰਪੁਰ 23 ਜਨਵਰੀ (ADESH PARMINDER SINGH) ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਵਰਤੇ ਜਾ ਰਹੇ ਪਾਬੰਦੀਸ਼ੁਦਾ ਲਫ਼ਾਫ਼ਿਆਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਸੁਪਰੰਡਟ ਸਵਾਮੀ ਸਿੰਘ ਅਤੇ ਸੰਜੀਵ ਅਰੇੜਾ ਦੀ ਅਗਵਾਈ ਹੇਠ ਤਹਿਬਜ਼ਾਰੀ ਟੀਮ ਜਿਸ ਵਿੱਚ ਯਤਿਸ਼, ਪੂਨੀਤ, ਨਵਦੀਪ, ਹਰਵਿੰਦਰ, ਅਮਿਤ ਆਦੀਆ, ਗਣੇਸ਼ ਸੂਦ, ਬਲਵਿੰਦਰ ਗਾਂਧੀ, ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ^ਵੱਖ ਬਜਾਰਾਂ ਜਲੰਧਰ ਰੋਡ, ਬੱਸ ਸਟੈਂਡ, ਗਊਸ਼ਾਲਾ ਬਜਾਰ, ਮਾਹਿਲਪੁਰ ਅਡੱਾ ਅਤੇ ਚੋਅ ਬੰਨ ਰੋਡ ਦੇ ਆਲੇ ਦੂਆਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਅਤੇ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫੇ ਕਬਜ਼ੇ ਵਿੱਚ ਲਏ. ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਤਹਿਬਜਾਰੀ ਟੀਮ ਵੱਲੋਂ ਰੋਜਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤਂੋ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ.
ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਤਹਿਬਜਾਰੀ ਟੀਮ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਚੈਕਿੰਗ ਦੌਰਾਨ 40 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਅਤੇ 32 ਹਜਾਰ ਰੂ: ਜੁਰਮਾਨੇ ਵੱਜੋਂ ਵਸੂਲ ਕਿਤੇ ਗਏ ਅਤੇ ਬਾਕੀ ਰਹਿੰਦੇ ਚਲਾਨ ਜਲਦ ਹੀ ਅਦਾਲਤ ਵਿੱਚ ਭੇਜੇ ਜਾ ਰਹੇ ਹਨ. ਉਹਨਾਂ ਹੋਰ ਦੱਸਿਆ ਕਿ ਜ੍ਹਿਨਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ ਤੌਰ ਤੇ ਕਬਜੇ ਕੀਤੇ ਗਏ ਹਨ ਉਹ ਤੁਰੰਤ ਆਪਨੇ ਕਬਜਿਆਂ ਨੂੰ ਹਟਾਉਣ ਤਾਂ ਜ਼ੋ ਟਰੈਫਿਕ ਦੀ ਸਮਸਿਆ ਵਿੱਚ ਕੋਈ ਔਕੜ ਪੇਸ਼ ਨਾ ਆਵੇ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp