ਸਹੋਤਾ ਦੇ ਚੰਡੀਗੜ ਦਫਤਰ ਵਿੱਚ ਦਿੱਤੀ ਵਧਾਈ
ਹੁਸ਼ਿਆਰਪੁਰ(ADESH, AMAN) ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਅੱੈਨ.ਆਰ.ਆਈ. ਕਮਿਸ਼ਨ ਦੇ ਮੈਂਬਰ ਵਜੋਂ ਚੁਣੇ ਜਾਣ ਤੇ ਦਲਜੀਤ ਸਹੋਤਾ ਨੂੰ ਉਹਨਾਂ ਦੇ ਚੰਡੀਗੜ ਦਫਤਰ ਵਿਖੇ ਮਿਲ ਕੇ ਵਧਾਈ ਦਿੱਤੀ। ਇਸ ਅਵਸਰ ਤੇ ਵਿਚਾਰ ਸਾਂਝੇ ਕਰਦਿਆਂ ਡਾ. ਰਾਜ ਨੇ ਕਿਹਾ ਕਿ ਇਸ ਕਮੀਸ਼ਨ ਦਾ ਹਿੱਸਾ ਬਣ ਕੇ ਸਹੋਤਾ ਸਾਡੇ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਪੰਜਾਬ ਨਾਲ ਜੋੜਨ ਵਿੱਚ ਉੱਘਾ ਯੋਗਦਾਨ ਪਾਉਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ. ਰਾਜ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਇੰਡੀਅਨ ਓਵਰਸੀਜ ਕਾਂਗ੍ਰਸ, ਯੂ.ਕੇ. ਦੇ ਪ੍ਰਧਾਨ ਵਜੋਂ ਵੀ ਦਲਜੀਤ ਸਹੋਤਾ ਨੇ ਸ਼ਲਾਘਾਯੋਗ ਕੰਮ ਕੀਤਾ ਸੀ। ਪ੍ਰਵਾਸੀ ਭਾਰਤੀ ਕਮੀਸ਼ਨ ਦੇ ਮੈਂਬਰ ਦੇ ਤੌਰ ਤੇ ਉਹਨਾਂ ਦੀ ਨਿਯੁਕਤੀ ਨਾਲ ਵੀ ਉਹ ਸਾਡੇ ਪ੍ਰਵਾਸੀ ਵੀਰਾਂ ਨੂੰ ਭਾਰਤ ਵਿੱਚ ਆਉਂਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਵਧੀਆ ਤਰੀਕੇ ਨਾਲ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਦੇ ਨਾਲ-ਨਾਲ ਪੰਜਾਬ ਵਿੱਚ ਪ੍ਰਵਾਸੀ ਭਰਾਵਾਂ ਨੂੰ ਨਿਵੇਸ਼ ਲਈ ਅਤੇ ਬਿਜਨਸ ਲਈ ਇਕ Îਦੋਸਤਾਨਾ ਅਤੇ ਉਤਸ਼ਾਹਿਤ ਮਾਹੌਲ ਸਿਰਜਣ ਵਿੱਚ ਸਰਕਾਰ ਨੂੰ ਵੀ ਆਪਣੇ ਸੂਝਾਅ ਦੇਣਗੇ। ਐਨ.ਆਰ.ਆਈ. ਪੰਜਾਬੀਆਂ ਦਾ ਸਰਕਾਰ ਵਿੱਚ ਅਤੇ ਸਿਸਟਮ ਵਿੱਚ ਵਿਸ਼ਵਾਸ ਵਧਾਉਣ ਲਈ ਵੀ ਉਹ ਪ੍ਰੇਰਣਾਸਰੋਤ ਦਾ ਕੰਮ ਕਰਣਗੇ। ਇਹਨਾਂ ਵਿਚਾਰਾਂ ਨੂੰ ਜਾਹਿਰ ਕਰਦੇ ਹੋਏ ਡਾ. ਰਾਜ ਨੇ ਦਲਜੀਤ ਸਹੋਤਾ ਨੂੰ ਆਪਣੇ ਨਵੇਂ ਅਹੁੱਦੇ ਦਾ ਕਾਰਜਭਾਰ ਸੰਭਾਲਣ ਤੇ ਵਧਾਈ ਦਿੱਤੀ ਅਤੇ ਉਹਨਾਂ ਦੀ ਇਸ ਖੇਤਰ ਵਿੱਚ ਵੀ ਅਦੁੱਤੀ ਸਫਲਤਾ ਅਤੇ ਪ੍ਰਸਿੱਧੀ ਪ੍ਰਾਪਤ ਕਰਣ ਦੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੋ ਸ਼ਮਿੰਦਰ ਸਿੰਘ ਜਾਖੜ, ਸੁਪਰਿਟੈਂਡੇਂਟ, ਅੱੈਨ.ਆਰ.ਆਈ. ਕਮੀਸ਼ਨ ਵੀ ਉੱਥੇ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp