LATEST : ਕਾਂਗਰਸ ਦੀ ਮੌਜ਼ੂਦਾ ਸਰਪੰਚ ਦੇ ਇਕਲੌਤੇ ਪੁੱਤਰ ਨੂੰ ਗੋਲੀ ਮਾਰਕੇ ਮੌਤ ਦੇ ਘਾਟ ਉਤਾਰਿਆ

BATALA (NYYAR, SHARMA,)ਪਿੰਡ ਹਰਪੁਰਾ ਦੇ ਕਾਂਗਰਸੀ ਮੌਜ਼ੂਦਾ ਸਰਪੰਚ ਸੁਖਜਿੰਦਰ ਕੌਰ ਦੇ ਇਕਲੌਤੇ ਪੁੱਤਰ ਜਸਬੀਰ ਸਿੰਘ ਉਰਫ ਗੋਲੂ(35) ਨੂੰ ਰਾਜਾ ਨਾਮ ਦੇ ਅਰੋਪੀ ਨੇ 6 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਸੋਮਵਾਰ ਸਵੇਰੇ 6 ਵਜੇ ਦੀ ਹੈ। ਉਸ ਦੌਰਾਨ ਜਸਬੀਰ ਸਿੰਘ ਉਰਫ ਗੋਲੂ ਆਪਣੇ ਖੇਤਾਂ ਵਿਚ ਕੰਮ ਕਰਨ ਦੇ ਲਈ ਜਾ ਰਿਹਾ ਸੀ। ਗੋਲੀ ਲਗਣ ਦੇ ਬਾਅਦ ਜ਼ਖ਼ਮੀ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਵਾਇਆ ਗਿਆ। ਉੱਥੋਂ ਡਾਕਰਟਰਾਂ ਨੇ ਜ਼ਖ਼ਮੀ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ।
ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ। ਸੂਚਨਾ ਮਿਲਣ ਦੇ ਐੱਸਪੀ ਹੈੱਡਕੁਆਟਰ ਜਸਬੀਰ ਸਿੰਘ ਰਾਏ, ਥਾਣਾ ਸਿਟੀ ਐੱਸਐੱਚਓ ਸੁਖਵਿੰਦਰ ਸਿੰਘ, ਥਾਣਾ ਘੁਮਾਣ ਦੇ ਐੱਸਐੱਚਓ ਹਰਜੀਤ ਸਿੰਘ ਪੁਲਿਸ ਪਾਰਟੀ ਸਹਿਤ ਸਿਵਲ ਹਸਪਤਾਲ ਪਹੁੰਚੇ। ਐੱਸਪੀ ਹੈੱਡਕੁਆਟਰ ਜਸਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿ੍ਰਤਕ ਸਵੇਰੇ ਆਪਣੇ ਖੇਤਾਂ ਵਿਚ ਕੰਮ ਕਰਨ ਜਾ ਰਿਹਾ ਸੀ ਰਸਤੇ ਵਿਚ ਰਾਜਾ ਨਾਂ ਦੇ ਵਿਅਕਤੀ ਨੇ ਉਸ ਨੂੰ 6 ਗੋਲੀਆਂ ਮਾਰ ਦਿੱਤੀਆਂ। ਮਿ੍ਰਤਕ ਦੀ ਮਾਤਾ ਪਿੰਡ ਹਰਪੁਰਾ ਦੀ ਸਰਪੰਚ ਹੈ ਤੇ ਪਤਨੀ ਬਲਾਕ ਸਮਿਤੀ ਦੀ ਮੈਂਬਰ ਹੈ। ਮਿ੍ਰਤਕ ਦੀ ਇਕ ਬੇਟੀ ਤੇ ਇਕ ਬੇਟਾ ਹੈ। ਗੋਲੀ ਮਾਰਨ ਵਾਲੇ ਤੇ ਪਹਿਲਾਂ ਵੀ ਵੱਖਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਸਨ। ਅਰੋਪੀ ਕੁੱਝ ਦਿਨ ਪਹਿਲਾਂ ਕਤਲ ਦੇ ਮਾਮਲੇ ਵਿਚ ਜਲੰਧਰ ਜੇਲ ਤੋਂ ਜਮਾਨਤ ਤੇ ਰਿਹਾ ਹੋ ਕੇ ਬਾਹਰ ਆਇਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਦੋਨਾਂ ਵਿਚ ਆਪਸੀ ਪੁਰਾਣੀ ਰੰਜੀਸ਼ ਚੱਲ ਰਹੀ ਸੀ। ਜਿਸ ਕਾਰਨ ਬਦਲਾ ਲੈਣ ਦੇ ਲਈ ਜਸਬੀਰ ਸਿੰਘ ਉਰਫ ਗੋਲੂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੜਤਾਲ ਕਰ ਰਹੀ ਹੈ।
ਮਾਂ ਦੇ ਬਿਆਨ ਤੇ ਹੋਇਆ ਮਾਮਲਾ ਦਰਜ
ਥਾਣਾ ਘੁਮਾਣ ਦੀ ਪੁਲਿਸ ਨੇ ਮਿ੍ਰਤਕ ਦੀ ਮਾਤਾ ਸਰਪੰਚ ਸੁਖਜਿੰਦਰ ਕੌਰ ਦੇ ਬਿਆਨ ਦੇ ਅਧਾਰ ਤੇ ਅਰੋਪੀ ਰਾਜਾ ਦੇ ਖ਼ਿਲਾਫ਼ ਹੱਤਿਆ ਦੇ ਤਹਿਤ ਵੱਖਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਪ੍ਰਭਾਰੀ ਐੱਸਐੱਚਓ ਹਰਜੀਤ ਸਿੰਘ ਨੇ ਦੱਸਿਆ ਕਿ ਅਰੋਪੀ ਘਟਨਾ ਨੂੰ ਅੰਜਾਮ ਦੇ ਕੇ ਬਾਅਦ ਵਿਚ ਫਰਾਰ ਹੋ ਗਿਆ ਸੀ। ਗਿ੍ਰਫਤਾਰੀ ਲਈ ਵੱਖਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਛਾਪੇਮਾਰੀ ਕੀਤੀ ਜਾ ਰਹੀ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply