ਪਠਾਨਕੋਟ, 27 ਜਨਵਰੀ (RAJINDER RAJAN BUREAU CHIEF ):- ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਿਸ ਦੇ ਅਨੁਸਾਰ ਐਨ.ਸੀ.ਡੀ, ਪ੍ਰੋਗਰਾਮਾਂ ਅਧੀਨ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਅਤੇ ਸਟਾਫ ਵੱਲੋਂ ਸਕਰੀਨਿੰਗ ਕੀਤੀ ਜਾਵੇਗੀ। ਇਨਾਂ ਕੈਂਪਾ ਵਿੱਚ 30 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਦੀ ਸ਼ੂਗਰ, ਬਲਡ ਪ੍ਰੈਸ਼ਰ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਜਾਵੇਗੀ।
ਜਿਨਾਂ ਵਿਅਕਤੀਆਂ ਵਿੱਚੋਂ ਕੋਈ ਵੀ ਸਮੱਸਿਆ ਹੋਵੇਗੀ ਉਸ ਦਾ ਇਲਾਜ ਕੀਤਾ ਜਾਵੇਗਾ। ਇਹ ਕੈਂਪ ਮਿਤੀ 28/01/2020 ਦਿਨ ਮੰਗਲਵਾਰ ਨੂੰ ਆਂਗਨਵਾੜੀ ਸਕੂਲ ਮੁਹੱਲਾ ਬਾਵਾ ਪਠਾਨਕੋਟ ਅਤੇ ਮਿਤੀ 31/01/2020 ਨੂੰ ਦਿਨ ਸ਼ੁੱਕਰਵਾਰ ਆਂਗਨਵਾੜੀ ਸਕੂਲ ਮੁਹੱਲਾ ਆਨੰਦਪੁਰ ਰੜਾ ਪਠਾਨਕੋਟ ਵਿਖੇ ਲਗਾਏ ਜਾ ਰਹੇ ਹਨ । 30 ਸਾਲ ਤੋਂ ਉਪਰ ਵਾਲੇ ਵਿਅਕਤੀਆੰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨਾਂ ਕੈਂਪਾ ਵਿੱਚ ਪਹੁੰਚ ਕੇ ਅਪਣੀ ਸਕਰੀਨਿੰਗ ਕਰਵਾਉਣ ਅਤੇ ਲਾਭ ਪ੍ਰਾਪਤ ਕਰਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp