LATEST :ਲੋਕ ਇਨਸਾਫ ਪਾਰਟੀ ਬਟਾਲਾ ਦੇ ਪ੍ਰਧਾਨ ਵਿਜੇ ਤੇ੍ਰਹਨ ਨੇ 15 ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ

ਬਟਾਲਾ 27 ਜਨਵਰੀ ( SHARMA, SANJEEV) ਲੋਕ ਇਨਸਾਫ ਪਾਰਟੀ ਬਟਾਲਾ ਦੇ ਪ੍ਰਧਾਨ ਵਿਜੇ ਤੇ੍ਰਹਨ ਨੂੰ ਉਸ ਵੇਲੇ ਬਹੁਤ ਵੱਡਾ ਬੱਲ ਮਿਲਿਆ ਜਦ 15 ਮੈਂਬਰਾਂ ਨੂੰ ਵਾਰਡ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸੈਕਟਰੀ ਬਣਾ ਕੇ ਵੱਖਵੱਖ ਵਾਰਡਾਂ ਵਿੱਚ ਨਵ ਨਿਯੁਕਤੀਆਂ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਤੇ੍ਰਹਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਪਾਰਟੀ ਵਿਚ ਲੋਕ ਇਨਸਾਫ ਪਾਰਟੀ ਆਪਣੇ ਕੌਂਸਲਰ ਖੜ੍ਹੇ ਕਰ ਰਹੀ ਹਨ। ਬਟਾਲਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਦੇ ਜਿੰਨੇ ਵੀ ਕੰਮ ਹਨ ਯੂਥ ਐੱਮਸੀ ਬਣਾ ਕੇ ਹਰ ਵਾਰਡਾਂ ਨੂੰ ਸੁਨਹਿਰਾ ਬਣਾਉਣ ਦਾ ਸੁਪਨਾ ਪੂਰਾ ਕਰਨਾ ਹੈ। ਇਹ ਵਾਅਦਾ ਕਰਦੇ ਹੋਏ ਵਿਜੇ ਤੇ੍ਰਹਨ ਨੇ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੇ ਲੀਡਰਾਂ ਵਾਂਗ ਝੂਠ ਬੋਲ ਕੇ ਨਹੀਂ ਆਪਣੇ ਹਲਕਾ ਨਿਵਾਸੀਆਂ ਦੇ ਦਿਨ ਵਿੱਚ ਸੱਚ ਦੀ ਲਹਿਰ ਪੈਦਾ ਕਰਕੇ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਵੀ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਦੀ ਮੰਦੀ ਹਾਲਤ ਅਤੇ ਬੱਚਿਆਂ ਦੇ ਭਵਿੱਖ ਲਈ ਵਿੱਦਿਆ ਨੂੰ ਲੈ ਕੇ ਸਾਰੇ ਕੰਮਾਂ ਨੂੰ ਆਪਣਾ ਫਰਜ ਸਮਝ ਕੇ ਕਰਵਾਉਣਗੇ।

ਇਸ ਕਰਕੇ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਲਈ ਯੂਥ ਨੂੰ ਨਾਲ ਮਿਲਾ ਕੇ ਸਰਕਾਰ ਵਿਰੁੱਧ ਸੰਘਰਸ਼ ਕਰਕੇ ਆਪਣੇ ਹਲਕਾ ਨਿਵਾਸੀ ਭਰਾ, ਭੈਣਾ, ਮਾਤਾ ਅਤੇ ਬਜ਼ੁਰਗਾਂ, ਬੱਚਿਆਂ ਨੂੰ ਹਲਕੇ ਵਿਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆਂ ਕਰਨ ਦਾ ਵਾਅਦਾ ਕਰਦੇ ਹਨ। ਇਸ ਮੌਕੇ ਵਿਕਾਸ ਕੁਮਾਰ ਨੂੰ ਵਾਰਡ ਨੰਬਰ 29 ਦਾ ਪ੍ਰਧਾਨ, ਨਰਿੰਦਰ ਕੁਮਾਰ ਨੂੰ ਵਾਰਡ ਨੰਬਰ ਦਾ 29 ਸੀਨੀਅਰ ਵਾਈਸ ਪ੍ਰਧਾਨ, ਰਾਹੁਲ ਕੁਮਾਰ ਨੂੰ ਵਾਈਸ ਪ੍ਰਧਾਨ, ਰਵਿੰਦਰ ਲਾਲ ਨੂੰ ਜਨਰਲ ਸੈਕਟਰੀ, ਵਾਰਿਸ ਜੀ ਯੂਥ ਪ੍ਰਧਾਨ, ਈਰੇਸ਼ ਕੁਮਾਰ ਯੂਥ ਸੈਕਟਰੀ, ਮੁਕੇਸ਼ ਕੁਮਾਰ ਵਾਰਡ ਨੰਬਰ 2 ਪ੍ਰਧਾਨ, ਪਵਨ ਕੁਮਾਰ ਵਾਰਡ ਨੰਬਰ 2 ਵਾਈਸ ਪ੍ਰਧਾਨ, ਰਾਹੁਲ ਕੁਮਾਰ ਪ੍ਰਧਾਨ ਨਹਿਰੂ ਗੇਟ, ਵਿਸ਼ਯੂ ਕੁਮਾਰ ਨਹਿਰੂ ਗੇਟ ਵਾਈਸ ਪ੍ਰਧਾਨ, ਦੀਪੂ ਕੁਮਾਰ ਨਹਿਰੂ ਗੇਟ ਜਨਰਲ ਸੈਕਟਰੀ, ਨਰਿੰਦਰ ਸਿੰਘ ਲੇਬਰ ਕਲੋਨੀ ਵਾਰਡ ਪ੍ਰਧਾਨ, ਮਨੀ ਲੂਥਰਾ ਭੰਡਾਰੀ ਮੁਹੱਲਾ ਵਾਰਡ ਪ੍ਰਧਾਨ, ਰਵੀ ਕੁਮਾਰ ਭੰਡਾਰੀ ਮੁਹੱਲਾ ਵਾਰਡ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਜੇ ਤੇ੍ਰਹਨ ਹਲਕਾ ਪ੍ਰਧਾਨ, ਸੁਖਚੈਣ ਸਿੰਘ ਮੁੱਖ ਸਲਾਹਕਾਰ, ਨਵਜੋਤ ਸਿੰਘ ਪੀਏ ਬਟਾਲਾ ਸਿਟੀ ਮੀਤ ਪ੍ਰਧਾਨ ਤਰੁਣ ਕੁਮਾਰ, ਵਾਰਡ ਪ੍ਰਧਾਨ ਵਰੁਣ ਕੁਮਾਰ, ਸ਼ਮੀ ਕੁਮਾਰ ਬਟਾਲਾ ਸਿਟੀ ਪ੍ਰਧਾਨ, ਪੰਕਜ ਕੁਮਾਰ ਵਾਰਡ ਪ੍ਰਧਾਨ, ਵਿਜੇ ਕੁਮਾਰ ਬਟਾਲਾ ਸਿਟੀ ਸਕੱਤਰ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply