ਪਠਾਨਕੋਟ ( ਰਾਜਨ) ਐਸਐਮਓ ਡਾ ਬਿੰਦੂ ਗੁਪਤਾ ਅਤੇ ਐਸਐਮਓ ਡਾ ਨੀਰੂ ਸ਼ਰਮਾ ਦੇ ਨਿਰਦੇਸ਼ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਂਪੂ ਸਟੈਂਡ ਤੋਂ ਰੇਲਵੇ ਰੋਡ ਅਤੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਜਾਨਪੁਰ ਵਿੱਚ ਕਟੱਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 10 ਚਲਾਨ ਤੇ ਇਨ੍ਹਾਂ ਵਿੱਚ ਇੱਕ ਵਾਰਨਿੰਗ ਚਲਾਨ ਸਕੂਲ ਦੇ ਸੌ ਮੀਟਰ ਦੇ ਘੇਰੇ ਵਿੱਚ ਸੀ ਅਤੇ ਦੂਸਰਾ ਵਾਰਨਿੰਗ ਚਲਾਨ ਇੱਕ ਐੱਮਸੀ ਦਾ ਸੀ ਟੀਮ ਦੀ ਅਗਵਾਈ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਕਰ ਰਹੇ ਸਨ ਕਿਹਾ ਕਿ ਸਾਡਾ ਕੋਈ ਵੀ ਮਕਸਦ ਨਾ ਤਾਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੈ ਅਤੇ ਨਾ ਹੀ ਪੈਸੇ ਇਕੱਠੇ ਕਰਨਾ ਹੈ .ਰਾਮਪੁਰ ਦੀ ਸਾਡਾ ਇੱਕੋ ਹੀ ਮਕਸਦ ਹੈ ਕਿ ਸਾਡਾ ਸੂਬੇ ਦਾ ਹਰੇਕ ਨਿਵਾਸੀ ਤੰਦਰੁਸਤ ਰਹੇ ਜਿਹੜੇ ਲੋਕ ਤੰਬਾਕੂ ਪ੍ਰੋਡਕਟ ਲੈ ਰਹੇ ਹਨ ਉਸ ਨਾਲ ਬਹੁਤ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਜਿਵੇਂ ਕਿ ਮੂੰਹ ਦਾ ਕੈਂਸਰ ਟੀਬੀ ਫੇਫੜਿਆਂ ਦਾ ਰੋਗ ਆਦਿ ਹੋ ਰਹੇ ਹਨ ਅਤੇ ਕਈ ਜਾਨਾਂ ਵੀ ਜਾ ਰਹੀਆਂ ਹਨ ਸਾਡਾ ਮੁੱਖ ਉਦੇਸ਼ ਐਕਟਿਵ ਸਮੋਕਿੰਗ ਨੂੰ ਰੋਕਣਾ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਅਤੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਹੈ ਵਿੱਦਿਅਕ ਅਦਾਰੇ ਦੇ ਸੌ ਮੀਟਰ ਦੇ ਘੇਰੇ ਵਿੱਚ ਕੋਈ ਵੀ ਦੁਕਾਨਦਾਰ ਨਾ ਤਾਂ ਤੰਬਾਕੂ ਪ੍ਰੋਡਕਟ ਵੇਚ ਸਕਦਾ ਹੈ ਅਤੇ ਨਾ ਹੀ ਇਸ ਦਾ ਸੇਵਨ ਕਰ ਸਕਦਾ ਹੈ ਇਹ ਕੋਟਪਾ ਐਕਟ ਦੀ ਉਲੰਘਣਾ ਹੈ ਟੀਮ ਵਿੱਚ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ .ਦਲਜੀਤ ਸਿੰਘ ਗੁਲਾਬ ਸਿੰਘ ਰਪਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਕਰਮਚਾਰੀ ਹਾਜ਼ਰ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp