ਪਠਾਨਕੋਟ, 28 ਜਨਵਰੀ-(RAJINDER RAJAN BUREAU CHIEF)— ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ.ਪ੍ਰੋਗਰਾਮ ਅਧੀਨ ਬਾਵਾ ਮੁਹੱਲਾ ਪਠਾਨਕੋਟ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।
ਇਸ ਕੈਂਪ ਵਿੱਚ 30 ਸਾਲ ਤੋਂ ਵੱੱੱਧ ਉਮਰ ਦੇ ਲੋਕਾਂ ਦੀ ਸ਼ੂਗਰ,ਬਲੱਡ ਪ੍ਰੇਸ਼ਰ,ਸਰਵਿਕਸ ਕੈਂਸਰ,ਬਰੈਸਟ ਕੈਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ:ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੈਂਪ ਵਿੱਚ 60 ਲੋਕਾਂ ਦਾ ਚੈੱਕਅੱਪ ਕੀਤਾ ਗਿਆ। ਜਿਨ•ਾਂ ਲੋਕਾਂ ਨੂੰ ਕੋਈ ਸਮੱਸਿਆ ਸੀ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ:ਰਾਕੇਸ਼ ਸਰਪਾਲ ਨੇ ਦੱਸਿਆ ਕਿ 31 ਜਨਵਰੀ 2020 ਨੂੰ ਆਗਣਵਾੜੀ ਸਕੂਲ ਮੁਹੱਲਾ ਅਨੰਦਪੁਰ ਰੜ•ਾਂ ਪਠਾਨਕੋਟ ਵਿਖੇ ਐਨ.ਸੀ.ਡੀ.ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਮੈਡੀਕਲ ਅਫਸਰ ਡਾ:ਸੁਰਭੀ ਡੋਗਰਾ,ਦੀਪਾਲੀ ਫਾਰਮਾਸਿਸਟ,ਸਮੀਰਪਾਲ ਐਲ.ਟੀ,ਚੰਪਾ ਰਾਣੀ ਐਲ.ਅੈਚ.ਵੀ,ਬਿਮਲਾ ਦੇਵੀ,ਹਰਪ੍ਰੀਤ ਏ.ਐਨ.ਅੈਮ ਅਤੇ ਪ੍ਰਿਆ ਜਿਲਾਂ• ਆਕੜਾਂ ਅਸਿਸਟੈਟ ਆਦਿ ਹਾਜ਼ਰ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp